ਕਰਤਾਰਪੁਰ (ਜਸਵੰਤ ਵਰਮਾ ) ਮਾਤਾ ਚਿੰਤਪੁਰਨੀ ਲੰਗਰ ਕਮੇਟੀ ਦਿਆਲਪੁਰ ਮੁਰਾਰ ਵੱਲੋਂ ਸਾਵਣ ਮਹੀਨੇ ਦੀ ਅਸ਼ਟਮੀ ਤੇ ਹਰ ਸਾਲ ਵਿਸ਼ਾਲ ਲੰਗਰ ਹਿਮਾਚਲ ਪ੍ਰਦੇਸ਼ ਦੇ ਵਿੱਚ ਲਗਾਇਆ ਜਾਂਦਾ ਇਸ ਵਾਰ ਵੀ 16,17, 18,19, 20 ਅਗਸਤ ਨੂੰ ਲੰਗਰ ਨਜ਼ਦੀਕ ਬੰਬੇ ਪਿਕਨਿਕ ਸਪੋਟ ਜੈਨ ਹਵੇਲੀ ਦੇ ਨਾਲ ਤੇ ਪਿਪਲਾਂ ਵਾਲਾ ਢਾਬਾ ਵਿਖੇ ਲਗਾਇਆ ਜਾਵੇਗਾ।
ਇਸ ਸਬੰਧ ਵਿੱਚ ਅੱਜ ਪਿੰਡ ਦਿਆਲਪੁਰ ਵਿਖੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਜੋ ਕਿ ਬਾਜ਼ਾਰ ਵਾਲੇ ਮੰਦਰ ਤੋਂ ਆਰੰਭ ਹੋ ਕੇ ਸਾਰੇ ਪਿੰਡ ਦੀ ਪਰਿਕਰਮਾ ਕਰਨ ਤੋਂ ਬਾਅਦ ਬੁੰਗਾ ਮੰਦਰ ਆ ਕੇ ਸਮਾਪਤ ਹੋਈ। ਸ਼ਰਧਾਲੂਆਂ ਨੇ ਫੁੱਲਾਂ ਦੀ ਵਰਖਾ ਨਾਲ ਮਹਾਮਾਈ ਦੀ ਜੋਤ ਦਾ ਸਵਾਗਤ ਕੀਤਾ ਅਤੇ ਨਤਮਸਤਕ ਹੋ ਕੇ ਮਹਾਮਾਈ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਇਸ ਮੌਕੇ ਦਰਜਨਾਂ ਹੀ ਸਥਾਨਾਂ ਤੇ ਵੱਖ-ਵੱਖ ਚੀਜ਼ਾਂ ਦੇ ਲੰਗਰ ਲਗਾਏ ਗਏ
ਇਸ ਮੌਕੇ ਪ੍ਰਧਾਨ ਸੰਜੀਵ ਸ਼ਰਮਾ, ਸਰਪੰਚ ਹਰਜਿੰਦਰ ਸਿੰਘ ਰਾਜਾ, ਅਵਤਾਰ ਸਿੰਘ ਸ਼ਾਹ, ਅਸ਼ਵਨੀ ਸੇਠ ਲਾਡੀ, ਬਿੱਲਾ ਧੂਪੜ,ਸੋਨੂ ਦਿਆਲਪੁਰ, ਅਸ਼ੋਕ ਸੇਠ, ਬੰਟੀ ਸੇਠ,ਰਿਸ਼ਵ ਸੇਠ, ਅਮਿਤ ਆਸੂ, ਵਿਨੋਦ ਕੁਮਾਰ ਘੁੱਗ, ਭਿੰਦਾ ਖਖ, ਅਮਨ ਖਖ, ਪੰਚ ਪਰਮਜੀਤ ਸਿੰਘ ਖਖ, ਗੁਰਦੀਪ ਸਿੰਘ, ਬਿੱਟੂ ਸੇਠ ਅੰਤਰਯਾਮੀ ਮਾਣਾ ਸੇਠ, ਅਸ਼ਵਨੀ ਭਨੋਟ, ਗੋਪਾਲ ਦਾਸ, ਜੀਵਨ ਕੁਮਾਰ, ਟੋਨੀ ਸੇਠ, ਅਮਨ ਖਖ਼, ਮਨੋਜ ਸੇਠ, ਵਿਪਨ ਜੋਸ਼ੀ, ਬਿੱਟੂ ਜੋਸ਼ੀ, ਲਵ ਕੁਮਾਰ ਜੋਸ਼ੀ, ਕੁਕਾ, ਪੰਚ ਅਸ਼ੋਕ ਕੁਮਾਰ, ਟਿੰਕੂ ਜੋਸ਼ੀ, ਟੀਟੂ ਸੇਠ, ਵਿੱਕੀ ਸੇਠ, ਬਿੱਟੂ ਜੋਸ਼ੀ, ਬਿੱਟੂ ਸੇਠ, ਮੰਗੀ ਸੇਠ, ਅਸ਼ੋਕ ਸੇਠ, ਬਿੱਟੂ ਜੋਸ਼ੀ ਆਦੀ ਬਹੁਤ ਹੀ ਵੱਡੀ ਗਿਣਤੀ ਵਿੱਚ ਸ਼ਰਧਾਲੂ ਮੌਜੂਦ ਸੀ।

