ਕਪੂਰਥਲਾ 1 ਦਿਸੰਬਰ(ਗੌਰਵ ਮੜੀਆ) ਐਸ ਐਚ ਓ ਥਾਣਾ ਸਿਟੀ ਕਪੂਰਥਲਾ ਸੰਜੀਵਨ ਜਾਇਸਵਾਲ ਨੂੰ ਮਹਿਕਮੇ ਵਲੋਂ ਰਿਟਾਇਰਮੈਂਟ ਪਾਰਟੀ ਦਿੱਤੀ ਗਈ ਜਿਸ ਵਿੱਚ ਡੀ ਐਸ ਪੀ ਸਬ ਡਿਵੀਜਨ ਦੀਪ ਕਰਨ ਸਿੰਘ ਨੇ ਐਸ ਐਚ ਓ ਸੰਜੀਵਨ ਜਾਇਸਵਾਲ ਨੂੰ ਗੁਲਦਸਤਾ ਭੇਂਟ ਕੀਤਾ ਤੇ ਦੁਸ਼ਾਲਾ ਪਾਕੇ ਸਨਮਾਨਿਤ ਕੀਤਾ ਅਤੇ ਐਸ ਐਚ ਓ ਤੇ ਉਨ੍ਹਾਂ ਦੇ ਸਾਰੇ ਪਰਿਵਾਰ ਨੂੰ ਵਧਾਈ ਦਿੱਤੀ
ਇਸ ਮੌਕੇ ਥਾਣਾ ਸਦਰ ਦੇ ਐਸ ਐਚ ਓ ਗੌਰਵ ਧੀਰ,ਥਾਣਾ ਕੋਤਵਾਲੀ ਦੇ ਐਸ ਐਚ ਓ ਕਿਰਪਾਲ ਸਿੰਘ,ਆਪ ਆਗੂ ਕੰਵਰ ਇਕਬਾਲ,ਕਾਂਗਰਸੀ ਆਗੂ ਰਾਕੇਸ਼ ਕੇਸ਼ਾ,ਕਾਂਗਰਸੀ ਆਗੂ ਤੇ ਕੌਂਸਲਰ ਕਰਨ ਮਹਾਜਨ,ਏਕਤਾ ਪਾਰਟੀ ਪ੍ਰਧਾਨ ਗੁਰਮੀਤ ਬਿੱਟੂ,ਪਰਮਜੀਤ ਸਿੰਘ,ਅਰੁਣ ਸੱਭਰਵਾਲ,ਅੱਤਵਾਦੀ ਵਿਰੋਧੀ ਫਰੰਟ ਪੰਜਾਬ ਪ੍ਰਧਾਨ ਲਾਲੀ ਭਾਸਕਰ,ਪਰਮਿੰਦਰ ਸਿੰਘ ਬੰਨੂ,ਸ਼ਿਵ ਸੈਨਾ ਯੂ ਟੀ ਦੇ ਜਿਲਾ ਪ੍ਰਧਾਨ ਦੀਪਕ ਮਦਾਨ,ਡਾ ਬਲਵਿੰਦਰ ਸਿੰਘ ਬੂਟ ਤੋਂ ਅਲਾਵਾ ਵੱਡੀ ਗਿਣਤੀ ਚ ਥਾਣੇ ਦੇ ਮੁਲਾਜ਼ਿਮ ਸਹਿਬਾਨ ਹਾਜ਼ਿਰ ਸੀ

