ਕਪੂਰਥਲਾ (ਗੌਰਵ ਮੜੀਆ ) ਆਮ ਆਦਮੀ ਪਾਰਟੀ ਨੂੰ ਵੱਡੀ ਸਫਲਤਾ ਅਤੇ ਮਜ਼ਬੂਤੀ ਉਸ ਵੇਲੇ ਮਿਲੀ ਜਦੋਂ ਸ਼ਿਵ ਸੈਨਾ ਦੇ ਜ਼ਿਲਾ ਪ੍ਰਧਾਨ ਅਨਿਲ ਨਾਹਰ,ਜ਼ਿਲਾ ਸਕੱਤਰ ਸ਼ੈਂਕੀ, ਸੇਵਾਮੁਕਤ ਇੰਸਪਕਟਰ ਰਣਜੀਤ ਸਿੰਘ ਅਤੇ ਹੋਰ ਸਾਥੀਆਂ ਨੇ ਆਪਣੀ ਟੀਮ ਅਤੇ ਹੋਰ ਪਰਿਵਾਰਾਂ ਦੇ ਨਾਲ ਮਿਲਕੇ ਆਮ ਆਦਮੀ ਪਾਰਟੀ ਦਾ ਹੱਥ ਫੜਿਆ ਇਸ ਮੌਕੇ ਜ਼ਿਲਾ ਯੂਥ ਵਿੰਗ ਸਕੱਤਰ, ਕਰਨ ਦੀਕਸ਼ਿਤ ਅਤੇ ਜ਼ਿਲਾ ਟ੍ਰੇਡ ਵਿੰਗ ਸਕੱਤਰ, ਮਨਿੰਦਰ ਸਿੰਘ ਦੀ ਅਗਵਾਈ ਵਿਚ ਖਡੂਰ ਸਾਹਿਬ ਉਮੀਦਵਾਰ ਮਾਨਯੋਗ ਮੰਤਰੀ ਲਾਲਜੀਤ ਭੁੱਲਰ ਅਤੇ ਲੋਕ ਸਭਾ ਇੰਚਾਰਜ ਬਲਜੀਤ ਖ਼ੈਰਾ ਦਾ ਅਸ਼ੀਰਵਾਦ ਲਿਆ ਜ਼ਿਕਰਯੋਗ ਹੈ
ਕਿ ਮੰਤਰੀ ਲਾਲਜੀਤ ਭੁੱਲਰ ਦੇ ਨਾਲ ਕਪੂਰਥਲਾ ਦੇ ਕਈ ਅਹਿਮ ਮੁਦੇਆਂ ਤੇ ਗੰਭੀਰ ਚਰਚਾ ਕੀਤੀ ਗਈ ਅਤੇ ਉਨ੍ਹਾਂ ਨੇ ਹਰ 10 ਦਿਨਾਂ ਵਿਚ 1 ਦਿਨ ਕਪੂਰਥਲਾ ਹਲਕੇ,1 ਦਿਨ ਸੁਲਤਾਨਪੁਰ ਹਲਕੇ ਵਿਚ ਰਹਿ ਕੇ ਕਮ ਕਰਨ ਦਾ ਵਾਦਾ ਕੀਤਾ ਇਸ ਜੋਈਨਿੰਗ ਨਾਲ ਨਾ ਕਿ ਸਿਰਫ ਆਮ ਆਦਮੀ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੀ ਪਰ ਪੁਰੇ ਕਪੂਰਥਲੇ ਜ਼ਿਲੇ ਵਿਚ ਆਮ ਲੋਕਾਂ ਚ ਖੁਸ਼ੀ ਹੋਰ ਉਤਸ਼ਾਹ ਦੀ ਲਹਿਰ ਹੈ 1 ਜੂਨ ਨੂੰ ਹੋਣ ਵਾਲੀ ਚੋਣਾਂ ਵਿਚ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਜਿੱਤ ਦੀ ਰਾਹ ਤੇ ਹੋਰ ਅਗੇ ਵਧੀ ਇਸ ਮੌਕੇ ਤੇ ਸ਼ੈਂਕ ਦੀਪ, ਸੁਖਵਿੰਦਰ ਥਾਪਰ , ਮਨੁ ਨਾਹਰ,ਸੋਨੂੰ ਸਹੋਤਾ, ਅਰੁਣ ਸਬਰਵਾਲ, ਪ੍ਰਿੰਸ, ਸੁਖਜੀਤ ਸਿੰਘ,ਅਜੇ ਕੁਮਾਰ, ਅਤੇ ਹੋਰ ਸਾਥੀ ਮਜੂਦ ਸਨ

