ਜੈ ਮਿਲਾਪ ਲੈਬੋਰਟਰੀ ਐਸੋਸੀਅਸ਼ਨ ਸਨਮਾਨਿਤ ਕੀਤੀ ਗਈ
ਕਪੂਰਥਲਾ: ( ਗੌਰਵ ਮੜੀਆ ) ਪੰਜਾਬ ਸਟੇਟ ਬਲੱਡ ਟਰਆਂਸਫਇਊਜਨ ਕਾਊਂਸਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲੱਡ ਸੈਂਟਰ ਸਿਵਲ ਹਸਪਤਾਲ ਕਪੂਰਥਲਾ ਵੱਲੋਂ ਵਿਸ਼ਵ ਖੂਨਦਾਨ ਦਿਵਸ ਦੇ ਸਬੰਧ ਵਿੱਚ ਇੱਕ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਸਵੈਇਛੁਕ ਖੂਨਦਾਨ ਕੈਂਪ ਲਗਾਉਣ ਵਾਲੀਆਂ ਸੰਸਥਾਵਾਂ ਅਤੇ ਰੈਗੂਲਰ ਖ਼ੂਨਦਾਨੀਆਂ ਨੂੰ ਸਨਮਾਨ ਪੱਤਰ ਦਿੱਤੇ ਗਏ। ਇਸ ਪ੍ਰੋਗਰਾਮ ਵਿੱਚ ਸੀਨੀਅਰ ਮੈਡੀਕਲ ਅਫਸਰ ਡਾਕਟਰ ਸੰਦੀਪ ਧਵਨ ਨੇ ਖੂਨਦਾਨ ਕੈਂਪ ਲਗਾਉਣ ਵਾਲੀਆਂ ਸੰਸਥਾਵਾਂ ਦਾ ਧੰਨਵਾਦ ਕੀਤਾ ਅਤੇ ਵੱਧ ਤੋਂ ਵੱਧ ਕੈਂਪ ਲਗਾਉਣ ਦੀ ਅਪੀਲ ਕੀਤੀ।
ਉਨ੍ਹਾਂ ਨੇ ਕਿਹਾ ਕਿ ਖੂਨਦਾਨ ਕੈਂਪ ਲਗਾਉਣ ਵਾਲੀਆਂ ਸੰਸਥਾਵਾਂ ਪੂਰੇ ਸਾਲ ਦਾ ਨਿਯਮਿਤ ਪ੍ਰੋਗਰਾਮ ਦੇਣ ਤਾਂ ਜੋ ਮਹੀਨਾਵਾਰ ਖੂਨਦਾਨ ਕੈਂਪਾਂ ਦੀ ਸੁਯੋਜਿਤ ਢੰਗ ਨਾਲ ਵੰਡ ਕੀਤੀ ਜਾ ਸਕੇ। ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਮੈਡੀਕਲ ਕਮਿਸ਼ਨਰ ਡਾਕਟਰ ਸੰਦੀਪ ਭੋਲਾ ਨੇ ਕਿਹਾ ਕਿ ਤੁਹਾਡਾ ਸਹਿਯੋਗ ਬਹੁਤ ਮਹੱਤਵਪੂਰਨ ਹੈ,ਸਮਾਜ ਅਤੇ ਲੋੜਵੰਦ ਮਰੀਜ਼ਾਂ ਲਈ ਉਮੀਦ ਦੀ ਕਿਰਨ ਹੈ।ਬੀ ਟੀ ਓ ਡਾਕਟਰ ਸ਼ਿਲਪਾ ਨੇ ਖੂਨਦਾਨ ਕਰਨ ਦੀ ਮਹੱਤਤਾ ਅਤੇ ਲੋੜ ਸਬੰਧੀ ਜਾਣਕਾਰੀ ਦਿੱਤੀ। ਬਲੱਡ ਸੈਂਟਰ ਦੇ ਟੈਕਨੀਕਲ ਸੁਪਰਵਾਈਜ਼ਰ ਜਸਵਿੰਦਰ ਸ਼ਰਮਾ ਨੇ ਦੱਸਿਆ ਕਿ ਸੈਂਟਰ ਨਾਲ 40 ਤੋਂ ਵੱਧ ਖੂਨਦਾਨ ਕੈਂਪ ਲਗਾਉਣ ਵਾਲੀਆਂ ਸੰਸਥਾਵਾਂ ਸੰਪਰਕ ਵਿੱਚ ਹਨ ਜੋ ਸਮੇਂ ਸਮੇਂ ਤੇ ਕੈਂਪ ਲਗਾ ਕੇ ਖੂਨ ਦੀ ਘਾਟ ਅਤੇ ਟੀਚੇ ਪੂਰੇ ਕਰਦੇ ਹਨ।
ਇਸ ਤੋਂ ਇਲਾਵਾ ਕਈ ਸੰਸਥਾਵਾਂ ਦੇ ਵਟਸਐਪ ਗਰੁੱਪ ਹਨ ਜੋ ਐਮਰਜੈਂਸੀ ਸਮੇਂ ਖ਼ੂਨ ਦੀ ਘਾਟ ਪੂਰੀ ਕਰਦੇ ਹਨ।ਇਸ ਸਮੇਂ ਨਿਯਮਿਤ ਖ਼ੂਨਦਾਨੀਆਂ ਸ੍ਰੀ ਹਰਮਿੰਦਰ ਸਿੰਘ ਅਰੋੜਾ,ਕਰਨ ਮਹਾਜਨ ਅਤੇ ਕਰਨਲ ਵਿਸ਼ਾਲ ਉੱਪਲ ਨੇ ਆਪਣੇ ਤਜ਼ਰਬੇ ਜ਼ਾਹਿਰ ਕੀਤੇ। ਮੀਟਿੰਗ ਵਿੱਚ ਸੰਤ ਨਿਰੰਕਾਰੀ ਮਿਸ਼ਨ ਕਪੂਰਥਲਾ,ਰਿਹਾਣਾ ਜੱਟਾਂ,ਫਗਵਾੜਾ,ਕੋਸ਼ਿਸ਼ ਖੂਨਦਾਨ ਸੁਸਾਇਟੀ ਰੇਲ ਵਿਸ਼ਵ ਖੂਨਦਾਨ ਦੇ ਸਬੰਧ ਵਿੱਚ ਸੈਮੀਨਾਰ ਅਤੇ ਸਵੈਇਛੁਕ ਖੂਨਦਾਨ ਕਰਨ ਵਾਲੀਆਂ ਸੰਸਥਾਵਾਂ ਦਾ ਸਨਮਾਨ ਜੈ ਮਿਲਾਪ ਲੈਬੋਰਟਰੀ ਐਸੋਸੀਅਸ਼ਨ ਸਨਮਾਨਿਤ ਕੀਤੀ ਗਈ

