ਕਰਤਾਰਪੁਰ (ਜਸਵੰਤ ਵਰਮਾ )ਨਗਰ ਕੌਂਸਲ ਕਰਤਾਰਪੁਰ ਦੇ ਸਫਾਈ ਮਜ਼ਦੂਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਜਿਵੇਂ ਕਿ ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਯੂਨੀਅਨ ਕਰਤਾਰਪੁਰ ਵਲੋਂ ਪਛਿਲੇ ਮਹੀਨੇ ਸਤੰਬਰ ਦੇ ਆਖ਼ਿਰੀ ਦਿਨਾ ਵਿੱਚ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਨੂੰ ਮੁੱਖ ਰੱਖਦਿਆਂ ਹੋਇਆ ਕਾਰਜ ਸਾਧਕ ਅਫਸਰ ਅਤੇ ਭਾਗ ਅਫਸਰ ਨੂੰ ਜ਼ਿਲਾ ਪ੍ਰਧਾਨ ਵਿਸ਼ਵਾਸ ਕੁਮਾਰ ਸੋਨੂ ਅਤੇ ਜਿਲਾ ਸਹਾਇਕ ਅਸ਼ਵਨੀ ਸਭਰਵਾਲ ਦੀ ਅਗਵਾਈ ਹੇਠ ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਯੂਨੀਅਨ ਕਰਤਾਰਪੁਰ ਦੇ ਸ਼ਾਖਾ ਪ੍ਰਧਾਨ ਵਿਜੇ ਕੁਮਾਰ,ਵਾਇਸ ਪ੍ਰਧਾਨ ਸੰਜੂ ਸੱਬਰਵਾਲ, ਜਰਨਲ ਸਕੱਤਰ ਵਿਵੇਕ ਕੇਸਰ,ਸਕੱਤਰ ਸਾਗਰ ਘਈ ਵਲੋਂ ਸਾਰੇ ਮੁਲਾਜ਼ਮਾਂ ਦੀ ਤਨਖਾਹ 03 ਅਕਤੂਬਰ ਤਕ ਉਹਨਾ ਦੇ ਅਕਾਊਂਟਾ ਵਿੱਚ ਪਾਉਨ ਵਾਸਤੇ ਮੰਗ ਪੱਤਰ ਦਿੱਤਾ ਗਿਆ ਸੀ ਤਾ ਕਿ 7 ਅਕਤੂਬਰ ਨੂੰ ਸਾਰੇ ਮੁਲਾਜ਼ਮ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਬੜੀ ਧੂਮ ਧਾਮ ਨਾਲ ਮਨਾ ਸਕਨ ਪਰ ਬੜੀ ਨਮੋਸ਼ੀ ਦੀ ਗੱਲ ਹੈ ਨਗਰ ਕੌਂਸਲ ਵੱਲੋਂ 03 ਅਕਤੂਬਰ ਤਕ ਆਉਟਸੋਰਸ ਮੁਲਾਜ਼ਮਾਂ ਦੀ ਤਨਖਾਹ ਨਹੀ ਪਾਈ ਗਈ
ਜਿਸ ਕਾਰਨ ਵਾਲਮੀਕਿ ਭਾਈਚਾਰੇ ਦੀ ਭਾਵਨਾ ਨੂੰ ਬਹੁਤ ਠੇਸ ਪਹੁੰਚੀ ਹੈ ਜਿਸ ਸਬੰਧ ਵਿੱਚ ਜ਼ਿਲ੍ਹਾ ਪ੍ਰਧਾਨ ਸ੍ਰੀ ਵਿਸ਼ਵਾਸ ਗਿੱਲ ਸੋਨੂ ਅਤੇ ਸਹਾਇਕ ਅਸ਼ਵਨੀ ਸਭਰਵਾਲ ਜੀ ਦੀ ਅਗਵਾਈ ਵਿੱਚ ਕਰਤਾਰਪੁਰ ਨਗਰ ਕੌਂਸਲ ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ ਯੂਨੀਅਨ ਕਰਤਾਰਪੁਰ ਸ਼ਾਖਾ ਪ੍ਰਧਾਨ ਵਿਜੇ ਕੁਮਾਰ , ਵਾਇਸ ਪ੍ਰਧਾਨ ਸੰਜੂ ਸੱਬਰਵਾਲ,ਜਰਨਲ ਸਕੱਤਰ ਵਿਵੇਕ ਕੇਸਰ, ਸਕੱਤਰ ਸਾਗਰ ਘਈ ਵਲੋਂ ਆਪਣੀ ਪੁਰੀ ਟੀਮ ਜਿਵੇਂ ਸਫਾਈ ਸੇਵਕ ਸੀਵਰਮੈਨ ਪੰਪ ਉਪਰੇਟਰ ਇਲੈਕਟਰੇਸ਼ਨ ਨੂੰ ਲੈਕੇ ਨਗਰ ਕੌਂਸਲ ਦਫਤਰ ਵਿਖੇ ਹੜਤਾਲ ਕੀਤੀ ਅਤੇ ਪੰਜਾਬ ਸਰਕਾਰ ਅਤੇ ਨਗਰ ਕੌਂਸਲ ਅਫਸਰਾ ਦੇ ਮੁਰਾਦਾਬਾਦ ਦੇ ਨਾਰੇ ਲਗਾਏ ਗਏ

