ਕਪੂਰਥਲਾ( ਗੌਰਵ ਮੜੀਆ )ਬੀਤੀ ਦੇਰ ਰਾਤ ਦਿੱਲੀ-ਅਮ੍ਰਿੰਤਸਰ ਨੈਸ਼ਨਲ ਹਾਈਵੇ ਤੇ ਥਾਣਾ ਸੁਭਾਨਪੁਰ ਅਧੀਨ ਆਉਦੇ ਪਿੰਡ ਹਮੀਰਾ ਫਲਾਈਉਵਰ ਤੇ ਇੱਕ ਇਨੋਵਾ ਕਾਰ ਅਣਪਛਾਤੇ ਵਹੀਕਲ ਨਾਲ ਟਕਰਾ ਗਈ ਜਿਸ ਨਾਲ ਇਨੋਵਾ ਚ ਬੈਠੇ 4 ਵਿਅਕਤੀ ਮੌਕੇ ਤੇ ਹੀ ਦਮ ਤੋੜ ਗਏ ਜਦ ਕਿ ਇਕ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ਹੈ ।
ਇਸ ਸਬੰਧੀ ਜਾਣਕਾਰੀ ਦਿੰਦਿਆ ਥਾਣਾ ਸੁਭਾਨਪੁਰ ਦੇ ਮੁੱਖੀ ਸਬ ਇੰਸਪੈਕਟਰ ਰਾਜਿੰਦਰ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ 2:30 ਵਜੇ ਦੇ ਕਰੀਬ ਉਹਨਾਂ ਨੂੰ ਸੂਚਨਾ ਮਿਲੀ ਕਿ ਉਕਤ ਜਗਾ ਤੇ ਹਾਦਸਾ ਵਾਪਰਿਆ ਹੈ ਪੁਲਿਸ ਪਾਰਟੀ ਮੌਕੇ ਤੇ ਪੁੱਜੀ ਤੇ ਤਫਤੀਸ਼ ਦੋਰਾਨ ਪਤਾ ਲੱਗਾ ਕਿ ਇਕ ਇਨੋਵਾ ਕਾਰ ਪੀਬੀ 04 ਵੀ 7900 ਅਮ੍ਰਿੰਤਸਰ ਤਰਫੋਂ ਜਲੰਧਰ ਵੱਲ ਜਾ ਰਹੇ ਸੀ ਜਦ ਉਹ ਹਮੀਰਾ ਫਲਾਈਉਵਰ ਚੜੇ ਤਾਂ ਇਹ ਹਾਦਸਾ ਵਾਪਰਿਆ ਹੈ
ਇਸ ਸਬੰਧੀ ਹਾਦਸੇ ਚ ਮਾਰੇ ਗਏ ਪੁਲਿਸ ਮੁਲਾਜ਼ਮ ਹਰਦੇਵ ਸਿੰਘ ਦੇ ਪਿਤਾ ਹੀਰਾ ਸਿੰਘ ਪੁੱਤਰ ਸਵਿੰਦਰ ਸਿੰਘ ਵਾਸੀ ਖਲੈਹਿਰਾ (ਜੰਡਿਆਲਾ ਗੁਰੂ) ਨੇ ਪੁਲਿਸ ਨੂੰ ਦਿੱਤੇ ਬਿਆਨਾ ਚ ਦੱਸਿਆ ਕਿ ਮੈ ਆਪਣੇ ਪੁੱਤਰ ਦੀ ਉਕਤ ਹਾਦਸਾਗ੍ਰਸਤ ਕਾਰ ਦੇ ਪਿਛੇ ਆ ਰਿਹਾ ਸੀ ਕਿ ਮੇਰੇ ਲੜਕਾ ਅੱਗੇ ਜਾ ਰਹੇ ਟਰਾਲੇ ਨੂੰ ਲਾਇਟਾ ਅਤੇ ਹਾਰਨ ਦੇ ਕੇ ਕਰਾਸ ਕਰਨ ਲੱਗਾ ਤਾਂ ਟਰਾਲੇ ਦੇ ਡਰਾਈਵਰ ਨੇ ਬਿਨਾ ਕੋਈ ਇਸ਼ਾਰਾ ਦਿੱਤੇ ਲਾਪਰਵਾਹੀ ਨਾਲ ਟਰਾਲਾ ਘੁਮਾ ਕੇ ਅੱਗੇ ਕਰ ਦਿੱਤਾ
ਜਿਸ ਕਾਰਨ ਗੱਡੀ ਟਕਰਾ ਗਈ । ਟਰਾਲੇ ਦਾ ਡਰਾਈਵਰ ਮੌਕੇ ਤੇ ਟਰਾਲਾ ਲੇ ਕੇ ਭੱਜ ਗਿਆ ,ਉਹਨਾ ਦੱਸਿਆ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਇਨੋਵਾ ਚ ਬੈਠੇ ਪੁਲਿਸ ਮੁਲਾਜ਼ਮ ਹਰਦੇਵ ਸਿੰਘ, ਹਰਜੀਤ ਸਿੰਘ , ਲਵਲੀ ਅਤੇ ਜਤਿੰਦਰ ਕੁਮਾਰ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਨਾਲ ਬੈਠਾ ਨੋਜਵਾਨ ਕਰਨ ਗੰਭੀਰ ਜਖਮੀ ਹੋ ਗਿਆ ਹੈ ਜਿਸ ਨੂੰ ਸੁਭਾਨਪੁਰ ਦੇ ਨਜਦੀਕ ਇਕ ਹਸਪਤਾਲ਼ ਦਾਖਲ ਕਰਵਾਇਆ ਗਿਆ ਹੈ । ਪੁਲਿਸ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾ ਤੇ ਨਾ ਮਲੂਮ ਟਰਾਲਾ ਚਾਲਕ ਖਿਲਾਫ ਵੱਖ ਵੱਖ ਧਾਰਵਾ ਤਹਿਤ ਮਾਮਲਾ ਦਰਜ਼ ਕੀਤਾ ਹੈ ਤੇ ਲਾਸ਼ਾਂ ਦਾ ਪੋਸਟਮਾਰਟਮ ਕਰਵਾਕੇ ਵਾਰਸਾ ਹਵਾਲੇ ਕਰ ਦਿੱਤਿਆ ਹਨ।

