ਕਪੂਰਥਲਾ ( ਗੌਰਵ ਮੜੀਆ ) ਕਪੂਰਥਲਾ ਜ਼ਿਲ੍ਹੇ ਵਿਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਜ਼ਿਲ੍ਹਾ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਵੱਲੋਂ ਰਿਟਰਨਿੰਗ ਅਫ਼ਸਰ ਨਾਮਜ਼ਦ ਕੀਤੇ ਗਏ ਹਨ । ਇਸ ਤੋਂ ਇਲਾਵਾ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਲਈ ਸਥਾਨ ਵੀ ਨਿਰਧਾਰਤ ਕੀਤੇ ਗਏ ਹਨ । ਜ਼ਿਲ੍ਹਾ ਚੋਣ ਅਧਿਕਾਰੀ ਸ੍ਰੀ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਨਾਮਜ਼ਦਗੀਆਂ ਪਹਿਲੀ ਦਸੰਬਰ 2025 ਨੂੰ ਸ਼ੁਰੂ ਹੋਣਗੀਆਂ । ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਦੇ 10 ਜ਼ੋਨਾਂ ਲਈ ਵਧੀਕ ਡਿਪਟੀ ਕਮਿਸ਼ਨਰ ਜਨਰਲ ਰਿਟਰਨਿੰਗ ਅਫ਼ਸਰ ਹੋਣਗੇ । ਇਸ ਤੋਂ ਇਲਾਵਾ ਸਬੰਧਿਤ ਸਬ ਡਵੀਜ਼ਨਾਂ ਲਈ ਐਸ ਡੀ ਐਮ ਫਗਵਾੜਾ, ਡੀ ਆਰ ਸਹਿਕਾਰੀ ਸਭਾਵਾਂ, ਐਸ ਡੀ ਓ ਲੋਕ ਨਿਰਮਾਣ ਵਿਭਾਗ ਭੁਲੱਥ ਸਹਾਇਕ ਰਿਟਰਨਿੰਗ ਅਫਸਰ ਹੋਣਗੇ । ਜ਼ਿਲ੍ਹਾ ਪ੍ਰੀਸ਼ਦ ਲਈ ਉਮੀਦਵਾਰ ਕਮਰਾ ਨੰਬਰ 17, ( ਕੋਰਟ ਰੂਮ ਏ ਡੀ ਸੀ ) ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਕਪੂਰਥਲਾ ਵਿਖੇ ਕਾਗਜ਼ ਦਾਖਲ ਕਰਵਾ ਸਕਣਗੇ ।
ਇਸ ਤੋਂ ਇਲਾਵਾ ਪੰਚਾਇਤ ਸੰਮਤੀ ਫੱਤੂਢੀਂਗਾ ਲਈ ਡੀ ਆਰ ਸਹਿਕਾਰੀ ਸਭਾਵਾਂ ਰਿਟਰਨਿੰਗ ਅਫ਼ਸਰ ਹੋਣਗੇ ਜਦਕਿ ਏ ਆਰ ਸੁਲਤਾਨਪੁਰ ਲੋਧੀ ਸਹਾਇਕ ਰਿਟਰਨਿੰਗ ਅਫ਼ਸਰ ਹੋਣਗੇ । ਇਸ ਸੰਮਤੀ ਲਈ ਕਮਰਾ ਨੰਬਰ 513, ਪੰਜਵੀੰ ਮੰਜ਼ਿਲ , ਸਹਿਕਾਰੀ ਸਭਾਵਾਂ ਦਫ਼ਤਰ , ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਕਪੂਰਥਲਾ ਵਿਖੇ ਕਾਗਜ਼ ਦਾਖਲ ਹੋਣਗੇ । ਬਲਾਕ ਸੰਮਤੀ ਕਪੂਰਥਲਾ ਲਈ ਐਸ ਡੀ ਐਮ ਕਪੂਰਥਲਾ ਰਿਟਰਨਿੰਗ ਅਫ਼ਸਰ ਜਦਕਿ ਤਹਿਸੀਲਦਾਰ ਕਪੂਰਥਲਾ ਸਹਾਇਕ ਰਿਟਰਨਿੰਗ ਅਫਸਰ ਹੋਣਗੇ । ਇਸ ਸੰਮਤੀ ਲਈ ਨਾਮਜ਼ਦਗੀ ਪੱਤਰ ਕਮਰਾ ਨੰਬਰ 112, ਪਹਿਲੀ ਮੰਜ਼ਿਲ , ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਕਪੂਰਥਲਾ ਵਿਖੇ ਦਾਖਲ ਹੋਣਗੇ ।
ਬਲਾਕ ਸੰਮਤੀ ਨਡਾਲਾ ਲਈ ਐਸ ਡੀ ਓ , ਲੋਕ ਨਿਰਮਾਣ ਵਿਭਾਗ ਭੁਲੱਥ ਰਿਟਰਨਿੰਗ ਅਫ਼ਸਰ ਜਦਕਿ ਕਾਰਜ ਸਾਧਕ ਅਫਸਰ , ਨਗਰ ਪੰਚਾਇਤ ਭੁਲੱਥ ਸਹਾਇਕ ਰਿਟਰਨਿੰਗ ਅਫਸਰ ਹੋਣਗੇ । ਇਸ ਸੰਮਤੀ ਲਈ ਕਾਗਜ ਕੋਰਟ ਰੂਮ , ਐਸ ਡੀ ਐਮ ਭੁਲੱਥ ਵਿਖੇ ਦਾਖ਼ਲ ਹੋਣਗੇ । ਬਲਾਕ ਸੰਮਤੀ ਫਗਵਾੜਾ ਲਈ ਐਸ ਡੀ ਐਮ ਫਗਵਾੜਾ ਰਿਟਰਨਿੰਗ ਅਫਸਰ ਜਦਕਿ ਤਹਿਸੀਲਦਾਰ ਫਗਵਾੜਾ ਸਹਾਇਕ ਰਿਟਰਨਿੰਗ ਅਫਸਰ ਹੋਣਗੇ । ਇਸ ਸੰਮਤੀ ਲਈ ਕਾਗਜ ਤਹਿਸੀਲਦਾਰ ਦਫਤਰ ਫਗਵਾੜਾ ਵਿਖੇ ਦਾਖ਼ਲ ਹੋਣਗੇ । ਬਲਾਕ ਸੰਮਤੀ ਸੁਲਤਾਨਪੁਰ ਲੋਧੀ ਲਈ ਐਸ ਡੀ ਐਮ ਸੁਲਤਾਨਪੁਰ ਲੋਧੀ ਰਿਟਰਨਿੰਗ ਅਫ਼ਸਰ ਜਦਕਿ ਨਾਇਬ ਤਹਿਸੀਲਦਾਰ ਸੁਲਤਾਨਪੁਰ ਲੋਧੀ ਸਹਾਇਕ ਰਿਟਰਨਿੰਗ ਅਫਸਰ ਹੋਣਗੇ । ਇਸ ਸੰਮਤੀ ਲਈ ਨਾਮਜ਼ਦਗੀਆਂ ਐਸ ਡੀ ਐਮ ਸੁਲਤਾਨਪੁਰ ਲੋਧੀ ਦਫਤਰ ਵਿਖੇ ਜਮ੍ਹਾਂ ਹੋਣਗੀਆਂ ।

