ਕਰਤਾਰਪੁਰ 13 ਨਵੰਬਰ (ਜਸਵੰਤ ਵਰਮਾ) ਐਮ.ਜੀ.ਐਸ.ਐਮ ਜਨਤਾ ਕਾਲਜ ਕਰਤਾਰਪੁਰ ਵਿਖੇ ਗੁਰੂ ਤੇਗ ਬਹਾਦਰ ਜੀ 350 ਵੀਂ ਸ਼ਹੀਦੀ ਸ਼ਤਾਬਦੀ ਮੌਕੇ ਪ੍ਰਿੰਸੀਪਲ ਡਾ. ਪ੍ਰੈਟੀ ਸੋਢੀ ਦੀ ਅਗਵਾਈ ਵਿੱਚ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ। ਸਵੈਰੇ 9.00 ਵਜੇ ਦੇ ਕਰੀਬ ਸਕੱਤਰ ਹਰੀ ਪਾਲ ਤੇ ਪ੍ਰੋਫੈਸਰ ਦਲਜੀਤ ਸਿੰਘ, ਡਾ. ਗੁਲਜ਼ਾਰ ਸਿੰਘ, ਡਾ. ਸਰਦਾਰ ਬੂਟਾ ਸਿੰਘ ਤੇ ਪ੍ਰੋ. ਯੁਗੇਸ਼ ਕੁਮਾਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਪੂਰੀ ਮਰਿਆਦਾ ਨਾਲ ਕਾਲਜ ਕੈਂਪਸ ਵਿਖੇ ਲਿਆਦਾਂ ਗਿਆ। ਸੁਖਮਨੀ ਸਾਹਿਬ ਦੇ ਪਾਠ ਦੌਰਾਨ ਪੂਰੇ ਕੈਂਪਸ ਦੀ ਫ਼ਿਜ਼ਾ ਵਿੱਚ ਰੂਹਾਨੀਅਤ ਦੀ ਮਹਿਕ ਫੈਲ ਗਈ।
ਕੀਰਤਨ ਦੌਰਾਨ ਕੀਰਤਨੀਏ ਜਥੇ ਨੇ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੇ ਇਤਿਹਾਸ ਨੂੰ ਬੜੇ ਭਾਵਪੂਰਕ ਤਰੀਕੇ ਨਾਲ ਸੰਗਤਾਂ ਨਾਲ ਸਾਝਾਂ ਕੀਤਾ। ਕਾਲਜ ਦੇ ਪ੍ਰਧਾਨ ਤੇ ਸਾਬਕਾ ਐਮ. ਐਲ.ਏ (ਹਲਕਾ ਕਰਤਾਰਪੁਰ ) ਚੌਧਰੀ ਸੁਰਿੰਦਰ ਸਿੰਘ ਨੇ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਨਮਨ ਕਰਦਿਆਂ ਗੁਰੂ ਜੀ ਦੀਆਂ ਸਿੱਖਿਆਵਾਂ ਨੂੰ ਜ਼ਿੰਦਗੀ ਵਿੱਚ ਅਪਣਾਉਣ ਦਾ ਸੰਦੇਸ਼ ਦਿੱਤਾ। ਪ੍ਰਿੰਸੀਪਲ ਡਾ. ਪ੍ਰੈਟੀ ਸੋਢੀ ਨੇ ਗੁਰੂ ਤੇਗ ਬਹਾਦਰ ਜੀ ਦੇ ਗੁਰਮਤਿ -ਕਾਵਿ ਵਿੱਚ ਯੋਗਦਾਨ ਨੂੰ ਦੱਸਿਆ। ਪ੍ਰਧਾਨ ਚੌਧਰੀ ਸੁਰਿੰਦਰ ਸਿੰਘ,ਡਾ. ਪ੍ਰੈਟੀ ਸੋਢੀ ਤੇ ਸਕੱਤਰ ਹਰੀ ਪਾਲ ਜੀ ਨੇ ਕੀਰਤਨ ਦੀ ਸੇਵਾ ਨਿਭਾ ਰਹੇ ਜਥੇ ਨੂੰ ਸਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ । ਪਾਠ ਉਪਰੰਤ ਵਿਦਿਆਰਥੀ ਨੇ ਲੰਗਰ ਵਰਤਾਉਣ ਦੀ ਸੇਵਾ ਕੀਤੀ। ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਵੀ ਮੈਜੂਦ ਸੀ।

