ਕਪੂਰਥਲਾ 27 ਅਪਰੈਲ (ਗੌਰਵ ਮੜੀਆ) ਪ੍ਰਾਚੀਨ ਸ਼ਿਵ ਮੰਦਰ ਸੀਨਪੁਰਾ ਰੋਡ, ਮਾਡਲ ਟਾਊਨ ਕਪੂਰਥਲਾ ਵਿਖੇ ਇਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ। ਮੀਟਿੰਗ ਵਿੱਚ ਪ੍ਰਧਾਨ ਅਤੇ ਖਜ਼ਾਨਚੀ ਵੱਲੋਂ ਆਪਣੇ ਅਹੁਦਿਆਂ ਤੋਂ ਅਸਤੀਫਾ ਦੇਣ ਦੇ ਬਾਅਦ ਸਾਰੇ ਮੈਂਬਰਾਂ ਦੀ ਸਹਿਮਤੀ ਨਾਲ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ ਗਈ।ਸਾਰੇ ਮੈਂਬਰਾਂ ਦੀ ਸਹਿਮਤੀ ਨਾਲ ਪ੍ਰਾਚੀਨ ਸ਼ਿਵ ਮੰਦਰ ਸੀਨਪੁਰਾ ਰੋਡ, ਮਾਡਲ ਟਾਊਨ ਕਪੂਰਥਲਾ ਪ੍ਰਬੰਧਕ ਕਮੇਟੀ ਦੀਆਂ ਹੇਠ ਲਿਖੀਆਂ ਨਿਯੁਕਤੀਆਂ ਕੀਤੀਆਂ ਗਈਆਂ ਜਿਸ ਵਿਚ ਰਾਜਿੰਦਰ ਕੁਮਾਰ ਸੇਠੀ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਤਰਸੇਮ ਕੁਮਾਰ ਸ਼ਾਸਤਰੀ ਜੀ ਨੂੰ ਸੱਕਤਰ ਬਣਾਇਆ ਗਿਆ ਅਸ਼ੋਕ ਕੁਮਾਰ ਸੂਦ ਨੂੰ ਖਜ਼ਾਨਚੀ ਨਿਯੁਕਤ ਕੀਤਾ ਗਿਆ ਅਸ਼ੋਕ ਕੁਮਾਰ ਸ਼ਰਮਾ ਅਤੇ ਹਰੀਸ਼ ਚੋਪੜਾ ਨੂੰ ਉਪ-ਪ੍ਰਧਾਨ ਨਿਯੁਕਤ ਕੀਤਾ ਗਿਆ ਸਾਬਕਾ ਪ੍ਰਧਾਨ ਮਹਿੰਦਰ ਕੁਮਾਰ ਸ਼ਰਮਾ ਜੀ ਅਤੇ ਐਡਵੋਕੇਟ ਮੰਗਤ ਰਾਮ ਕਾਲੀਆ ਨੂੰ ਸਰਪ੍ਰਸਤ ਵਜੋਂ ਸਨਮਾਨਪੂਰਕ ਸਨਮਾਨਿਆ ਗਿਆ।
ਰੋਹਿਤ ਕਾਂਤ ਨੂੰ ਐਡੀਟਰ ਨਿਯੁਕਤ ਕੀਤਾ ਗਿਆ ਤਾਂ ਜੋ ਉਹ ਸਮੇਂ-ਸਮੇਂ ਤੇ ਲੇਖਾ-ਜੋਖਾ ਅਤੇ ਹੋਰ ਮਹੱਤਵਪੂਰਨ ਕੰਮਾਂ ਦੀ ਨਿਗਰਾਨੀ ਕਰ ਸਕਣ।ਇਸ ਮੌਕੇ ਆਰ.ਕੇ. ਸੇਠੀ, ਮਹਿੰਦਰ ਕੁਮਾਰ ਸ਼ਰਮਾ, ਤਰਸੇਮ ਕੁਮਾਰ ਸ਼ਾਸਤਰੀ, ਅਸ਼ੋਕ ਕੁਮਾਰ ਸੂਦ, ਅਸ਼ੋਕ ਸ਼ਰਮਾ, ਹਰੀਸ਼ ਚੋਪੜਾ, ਅਸ਼ਵਨੀ ਕੁਮਾਰ ਸ਼ਰਮਾ, ਆਰ.ਕੇ. ਭਨੋਟ, ਮੰਗਤ ਰਾਮ ਕਾਲੀਆ, ਓਮ ਦੱਤ ਸ਼ਰਮਾ, ਸੰਜੇ ਅਗਰਵਾਲ, ਸੰਦੀਪ ਰਾਹਰ, ਬਾਂਕੇ ਬਿਹਾਰੀ, ਭਗਵਾਨ ਦਾਸ ਗੁਲਾਟੀ, ਪੰਕਜ ਧੀਰ, ਸੁਨੀਲ ਕੁਮਾਰ, ਓਮ ਪ੍ਰਕਾਸ਼, ਪ੍ਰਦੀਪ ਸੂਦ, ਈਸ਼ਾਨ ਸੂਦ, ਆਕਾਸ਼ ਕਪੂਰ, ਸੁਨੀਲ, ਵਿਸ਼ਾਲ ਸ਼ਰਮਾ, ਰਾਜੀਵ ਸ਼ਰਮਾ, ਦੀਪਕ ਕੁਮਾਰ, ਰੋਹਿਤ ਕਾਂਤ, ਅਨੁਜ ਸ਼ਰਮਾ, ਕਪਿਲ ਧੀਰ, ਰਿੰਪੀ ਆਦਿ ਹਾਜ਼ਿਰ ਸਨ

