ਕਰਤਾਰਪੁਰ 4 ਦਸੰਬਰ (ਜਸਵੰਤ ਵਰਮਾ ) ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਸ਼੍ਰੀਮਤੀ ਜਸਪ੍ਰੀਤ ਕੌਰ (AEE) ਨੇ ਨਗਰ ਕੌਂਸਲ ਕਰਤਾਰਪੁਰ ਦੀ ਵਿਸ਼ੇਸ਼ ਮੀਟਿੰਗ ਸਫਾਈ ਕਰਮਚਾਰੀਆਂ ਦੇ ਨਾਲ ਕੀਤੀ। AEE ਨੇ ਮੀਟਿੰਗ ਵਿੱਚ ਬੋਲਦਿਆਂ ਹੋਇਆਂ ਸਫਾਈ ਕਰਮਚਾਰੀਆਂ ਨੂੰ ਕੂੜੇ ਨੂੰ ਅੱਗ ਨਾ ਲਗਾਉਣ ਦੀ ਹਦਾਇਤ ਦਿੰਦੀਆਂ ਹੋਇਆਂ ਆਖਿਆ ਕਿ ਕੂੜੇ ਨੂੰ ਅੱਗ ਲਗਾਉਣ ਨਾਲ ਜਹਹਿਰੀਲੇ ਪਧਾਰਥ ਹਵਾ ਵਿੱਚ ਮਿਲਕੇ ਵਾਤਾਵਰਨ ਨੂੰ ਗੰਦਾ ਕਰਦੇ ਹਨ ਜਿਸ ਨਾਲ ਸਾਹ ਲੈਣ ਦੀਆਂ ਬਹੁਤ ਬਿਮਾਰੀਆਂ ਫੈਲ ਸਕਦੀਆਂ ਹਨ। ਉਹਨਾਂ ਨੇ ਇਸ ਗੱਲ ਤੇ ਜ਼ੋਰ ਦਿੰਦੀਆਂ ਹੋਇਆਂ ਕੂੜੇ ਨੂੰ ਅੱਗ ਨਾ ਲਗਾਉਣ ਦੀ ਵੱਚਣ ਬੱਧਤਾ ਕਾਇਮ ਰੱਖਣੀ ਚਾਹੀਦੀ ਹੈ ਇਹ ਮੀਟਿੰਗ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ, ਰਾਜੀਵ ਉਬਰੋਏ ਦੀ ਅਗੁਵਾਈ ਹੇਠ ਕੀਤੀ ਗਈ ਇਸ ਮੌਕੇ ਤੇ Punjab Pollution Control Board ਦੇ ਸ਼੍ਰੀ ਹਰਪ੍ਰੀਤ ਸਿੰਘ (JEE), ਸ਼੍ਰੀ ਮੋਹਿਤ ਕੁਮਾਰ (JEE), ਅਤੇ ਨਗਰ ਕੌਂਸਲ ਦੇ ਕਰਮਚਾਰੀ ਮੌਜੂਦ ਸਨ।

