ਕਿਸਾਨਾਂ ਨੂੰ ਤਰੁੰਤ ਰਿਹਾ ਕਰੇ ਪੰਜਾਬ ਸਰਕਾਰ ਨਹੀ ਤਾਂ ਹੋਵੇਗਾਂ ਤਿੱਖਾ ਸੰਘਰਸ਼:-ਸਮਸੇ਼ਰ ਸਿੰਘ ਢਿੱਲੋ
ਕਿਸਾਨ,ਮਜਦੂਰ,ਮੁਲਾਜ਼ਮਾਂ ਨਾਲ ਕੀਤੇ ਵਾਅਦੇ ਪੂਰੇ ਕਰੇ ਸਰਕਾਰ:- ਹਰਕੇਸ਼ ਕੁਮਾਰ ਵਿੱਕੀ
ਕਪੂਰਥਲਾ 6 ਮਾਰਚ ਗੌਰਵ ਮੜੀਆ : ਪੰਜਾਬ ਰੋਡਵੇਜ ਪਨਬੱਸ ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਰਜਿ:ਨੰ 25/11 ਵਲੋ ਪ੍ਰੈੱਸ ਬਿਆਨ ਜਾਰੀ ਕਰਦਿਆ ਸੂਬਾ ਚੇਅਰਮੈਨ ਬਲਵਿੰਦਰ ਸਿੰਘ ਰਾਠ,ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ, ਸੈਕਟਰੀ ਸ਼ਮਸ਼ੇਰ ਸਿੰਘ ਢਿੱਲੋਂ,ਸੀ.ਮੀਤ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ,ਬਲਜਿੰਦਰ ਸਿੰਘ ਬਰਾੜ,ਗੁਰਪ੍ਰੀਤ ਸਿੰਘ ਪੰਨੂ, ਜਗਜੀਤ ਸਿੰਘ ਕੈਸ਼ੀਅਰ ਬਲਜੀਤ ਸਿੰਘ, ਰਮਨਦੀਪ ਸਿੰਘ ਨੇ ਦੱਸਿਆ ਕਿ ਪੰਜਾਬ ਦਾ ਕਿਸਾਨ ਪਹਿਲਾ ਹੀ ਕੇਂਦਰ ਸਰਕਾਰ ਵਿਰੁੱਧ ਆਪਣੀਆਂ ਜਾਇਜ਼ ਮੰਗਾਂ ਪ੍ਰਤੀ ਮੋਰਚਾ ਖੋਲ੍ਹ ਕੇ ਬੈਠਾ ਹਨ
ਹੁਣ ਪੰਜਾਬ ਸਰਕਾਰ ਨੇ ਕਿਸਾਨ ਜਥੇਬੰਦੀਆ ਦੀਆਂ ਮੰਗਾਂ ਦਾ ਹੱਲ ਕੱਢਣ ਦੀ ਬਜਾਏ ਮੀਟਿੰਗ ਦੌਰਾਨ ਮਾੜਾ ਵਤੀਰਾ ਕਰਕੇ ਕਿਸਾਨਾ ਦੇ ਤਪਦੇ ਹਿਰਦੇ ਨੂੰ ਹੋਰ ਚੋਟ ਪਹੁੰਚਾਈ ਹੈ ਜੋ ਕਿ ਅਤਿ ਨਿੰਦਣਯੋਗ ਹੈ ਕਿਸਾਨ ਜਥੇਬੰਦੀਆ ਵਲੋ 5-3-2025 ਦੀ ਚੰਡੀਗੜ੍ਹ ਸੰਘਰਸ਼ ਦੀ ਕਾਲ ਦਿੱਤੀ ਸੀ ਪੰਜਾਬ ਸਰਕਾਰ ਨੇ ਬੁਖ਼ਲਾਹਟ ਵਿੱਚ ਆਕੇ ਕਿਸਾਨ ਆਗੂਆ ਨੂੰ ਘਰਾਂ ਵਿੱਚ ਨਜ਼ਰਬੰਦ ਗ੍ਰਿਫਤਾਰ ਕਰਕੇ ਕਿਸਾਨ ਵਿਰੋਧੀ ਚਿਹਰਾ ਸਾਹਮਣੇ ਆਇਆ ਹੈ ਜਿਸ ਦੀ ਜਥੇਬੰਦੀ ਵੱਲੋਂ ਸਖ਼ਤ ਸ਼ਬਦਾ ਵਿੱਚ ਨਿੰਦਾ ਕੀਤੀ ਜਾਂਦੀ ਹੈ ਯੂਨੀਅਨ ਵਲੋ ਸਰਕਾਰ ਨੂੰ ਚੇਤਾਵਨੀ ਦਿੰਦਿਆ ਕਿਹਾ ਕਿ ਜਲਦ ਕਿਸਾਨ ਆਗੂਆਂ ਅਤੇ ਬੁੱਧੀਜੀਵੀ ਸੰਘਰਸ਼ਸ਼ੀਲ ਲੋਕਾਂ ਨੂੰ ਰਿਹਾ ਨਾ ਕੀਤਾ ਗਿਆ ਤਾਂ ਜਥੇਬੰਦੀ ਵਲੋ ਮਜਬੂਰਨ ਕਿਸਾਨਾਂ ਦੀ ਹਮਾਇਤ ਵਿੱਚ ਪੰਜਾਬ ਸਰਕਾਰ ਖਿਲਾਫ ਮੋਰਚਾਂ ਖੋਲ੍ਹਿਆ ਜਾਵੇਗਾ ਜਿਸਦੇ ਹੋਣ ਵਾਲੇ ਨੁਕਸਾਨ ਦੀ ਜ਼ਿਮੇਂਦਾਰੀ ਪੰਜਾਬ ਸਰਕਾਰ ਦੀ ਹੋਵੇਗੀ

