ਕਰਤਾਰਪੁਰ 10 ਅਗਸਤ( ਜਸਵੰਤ ਵਰਮਾ )ਭਗਵੰਤ ਸਿੰਘ ਮਾਨ ਦੀ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਆਮ ਲੋਕਾਂ ਤੱਕ ਪਹੁੰਚਾਉਣ ਲਈ ਪੰਜਾਬ ਸਰਕਾਰ ਵਚਨਬੱਧ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਾਰਟੀ ਦੇ ਜਿਲ੍ਹਾ ਦਿਹਾਤੀ ਦੇ ਪ੍ਰਧਾਨ ਸ੍ਰੀ ਪ੍ਰਦੀਪ ਦੁੱਗਲ ਨੇ ਕੀਤਾ। ਉਨ੍ਹਾਂ ਨੇ ਅੱਜ ਪਿੰਡ ਜੰਡੇ ਸਰਾਵਾਂ ਵਿਚ ਇੱਕ ਵਿਸ਼ਾਲ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਪੰਜਾਬ ਦੇ 90 ਪ੍ਰਤੀਸ਼ਤ ਲੋਕ ਮੁਫ਼ਤ ਬਿਜਲੀ ਦਾ ਫਾਇਦਾ ਲੈ ਰਹੇ ਹਨ।ਕਿਸਾਨਾਂ ਦੀਆਂ ਮੋਟਰਾਂ ਲਈ ਬਿਜਲੀ ਦੀ ਨਿਰੰਤਰ ਸਪਲਾਈ ਜਾਰੀ ਹੈ। ਪਿਛਲੀਆਂ ਸਰਕਾਰਾਂ ਵੇਲੇ ਕਿਸਾਨਾਂ ਨੂੰ 8 ਘੰਟੇ ਦੀ ਬੱਝਵੀਂ ਸਪਲਾਈ ਵੀ ਨਹੀਂ ਦਿੱਤੀ ਜਾਂਦੀ ਸੀ ਤੇ ਉਨ੍ਹਾਂ ਨੂੰ ਹਜ਼ਾਰਾ ਰੁਪਏ ਦਾ ਡੀਜ਼ਲ ਫੂਕਣਾ ਪੈਂਦਾ ਸੀ ਤਦ ਵੀ ਝੋਨੇ ਦੀ ਫ਼ਸਲ ਤੇ ਪੂਰਾ ਪਾਣੀ ਨਹੀਂ ਸੀ ਮਿਲਦਾ।
ਪੰਜਾਬ ਸਰਕਾਰ ਨੇ ਜਿਥੇ ਬਿਜਲੀ ਦੀ ਸਪਲਾਈ ਨੂੰ ਯਕੀਨੀ ਬਣਾਇਆ ਉਥੇ ਨਹਿਰੀ ਪਾਣੀ ਨੂੰ 23 ਪ੍ਰਤੀਸ਼ਤ ਤੋਂ ਵਧਾ ਕੇ 70 ਪ੍ਰਤੀਸ਼ਤ ਪਾਣੀ ਕਿਸਾਨਾਂ ਦੇ ਖੇਤਾਂ ਤੱਕ ਪਹੁੰਚਾਇਆ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਰਤਾਰਪੁਰ ਹਲਕੇ ਦੇ ਸੰਗਠਨ ਇੰਚਾਰਜ ਗੁਰਪਾਲ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵਾਅਦੇ ਮੁਤਾਬਿਕ ਸਿਹਤ,ਸਿੱਖਿਆ ਤੇ ਰੋਜ਼ਗਾਰ ਦੇ ਵਾਅਦੇ ਨੂੰ ਪੂਰਾ ਕੀਤਾ ਜਾ ਰਿਹਾ ਹੈ। ਪੰਜਾਬ ਅੰਦਰ 851 ਮੁਹੱਲਾ ਕਲੀਨਿਕ ਖੋਲਕੇ ਕਰੋੜਾਂ ਲੋਕਾਂ ਦਾ ਇਲਾਜ ਕੀਤਾ ਹੈ ਤੇ ਨਿਰੰਤਰ ਜਾਰੀ ਹੈ ਭਿਆਨਕ ਬਿਮਾਰੀਆਂ ਨੂੰ ਮੱਦੇ ਨਜ਼ਰ ਰੱਖਦੇ ਹੋਏ 10 ਲੱਖ ਦੇ ਬੀਮੇ ਦੀ ਸਹੂਲਤ ਸ਼ੁਰੂ ਕੀਤੀ ਜਾ ਰਹੀ ਹੈ ਜੋ 2 ਅਕਤੂਬਰ ਤੋਂ ਲਾਗੂ ਹੋ ਜਾਵੇਗੀ।
ਪੜਾਈ ਦਾ ਮਿਆਰ ਉੱਚਾ ਚੁੱਕਣ ਲਈ ਪੰਜਾਬ ਅੰਦਰ ਮੈਰੀਟੋਰੀਅਸ ਸਕੂਲ ਖੋਲ੍ਹੇ ਜਾ ਰਹੇ ਹਨ। ਬੇਰੁਜ਼ਗਾਰ ਮੁੰਡੇ ਕੁੜੀਆ ਨੂੰ 55000 ਤੋਂ ਵੱਧ ਨੌਕਰੀਆਂ ਦਿੱਤੀਆ ਜਾ ਚੁੱਕੀਆ ਹਨ।ਮੀਟਿੰਗ ਨੂੰ ਜਿਲ੍ਹਾ ਸਕੱਤਰ ਮਦਨ ਲਾਲ ,ਕਿਸਾਨ ਆਗੂ ਰਣਜੀਤ ਪ੍ਰਤਾਪ ਸਿੰਘ,ਬਲਾਕ ਪ੍ਰਧਾਨ ਹਰਵਿੰਦਰ ਸਿੰਘ, ਬਲਾਕ ਪ੍ਰਧਾਨ ਬਲਜੀਤ ਸਿੰਘ ਨੇ ਵੀ ਸੰਬੋਧਨ ਕੀਤਾ ।ਮੀਟਿੰਗ ਵਿੱਚ ਹੋਰਾਂ ਤੋਂ ਇਲਾਵਾ ,ਗੁਰਦਿਆਲ ਸਿੰਘ, ਬਿੱਕਰ ਸਿੰਘ, ਜਰਨੈਲ ਸਿੰਘ,ਅਵਤਾਰ ਸਿੰਘ, ਬਰਨੈਰ ਸਿੰਘ ,ਸਰਪੰਚ ਲਾਭ ਸਿੰਘ,ਸਰਪੰਚ ਹਰਜੀਤ ਸਿੰਘ,ਸਰਪੰਚ ਬਲਵਿੰਦਰ ਸਿੰਘ,ਸਰਪੰਚ ਸੁਰਿੰਦਰ ਸਿੰਘ, ਸੁਰਿੰਦਰ ਸਿੰਘ,ਮਹਿੰਦਰ ਸਿੰਘ, ਨਰਿੰਦਰ ਸਿੰਘ,ਮਨਦੀਪ ਸਿੰਘ, ਕੁਲਵੰਤ ਸਿੰਘ,ਜਰਨੈਲ ਸਿੰਘ, ਜਗਰੂਪ ਸਿੰਘ,ਕੁਲਦੀਪ ਬਾਜਵਾ,ਸ਼ਾਮਲ ਸਨ।

