ਕਪੂਰਥਲਾ 12 ਦਿਸੰਬਰ (ਗੌਰਵ ਮੜੀਆ) ਬੰਗਲਾਦੇਸ਼ ਚ ਹਿੰਦੂਆਂ ‘ਤੇ ਲਗਾਤਾਰ ਹੋ ਰਹੇ ਹਮਲਿਆਂ ਦੇ ਵਿਰੋਧ ਚ ਭਾਰਤ ਚ ਗੁੱਸੇ ਦੀ ਲਹਿਰ ਹੈ।ਜਗ੍ਹਾ ਜਗ੍ਹਾ ਵਿਰੋਧ ਸਵਰੂਪ ਪੁਤਲਾ ਫੂਕਣ ਅਤੇ ਰੈਲੀਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ।ਇਸ ਦੌਰਾਨ ਵੀਰਵਾਰ ਨੂੰ ਬੰਗਲਾਦੇਸ਼ ਚ ਹਿੰਦੂਆਂ ਤੇ ਹੋ ਰਹੇ ਅੱਤਿਆਚਾਰਾਂ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਵਿਰੋਧ ਚ ਵਿਰਾਸਤੀ ਸ਼ਹਿਰ ਦੀਆਂ ਸੜਕਾਂ ਤੇ ਹਜ਼ਾਰਾਂ ਦੀ ਗਿਣਤੀ ਚ ਲੋਕ ਨਿਕਲ ਆਏ।ਸ਼ਾਮ 4 ਵਜੇ ਵੱਖ-ਵੱਖ ਵਪਾਰਕ,ਸਮਾਜਿਕ ਜਥੇਬੰਦੀਆਂ ਅਤੇ ਹਿੰਦੂ ਸੰਗਠਨਾਂ ਵਲੋਂ ਮੰਦਰ ਧਰਮ ਸਭਾ ਤੋਂ ਰੋਸ ਰੈਲੀ ਕੱਢੀ ਗਈ।ਇਹ ਰੈਲੀ ਮੰਦਰ ਧਰਮ ਸਭਾ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਹੁੰਦੀ ਹੋਈ ਮੰਦਰ ਧਰਮ ਸਭਾ ਵਿਖੇ ਸਮਾਪਤ ਹੋਈ।ਹੱਥਾਂ ਵਿੱਚ ਪੋਸਟਰ ਅਤੇ ਅੱਖਾਂ ਵਿੱਚ ਗੁੱਸੇ ਲਏ ਸਮਾਜਿਕ, ਧਾਰਮਿਕ ਅਤੇ ਹਿੰਦੂ ਸੰਗਠਨਾਂ ਦੇ ਅਹੁਦੇਦਾਰ ਅਤੇ ਵਰਕਰ ਰੈਲੀ ਵਿੱਚ ਸ਼ਾਮਲ ਹੋਏ।
ਲੋਕਾਂ ਦੇ ਹੱਥਾਂ ਵਿੱਚ ਬੰਗਲਾਦੇਸ਼ ਚ ਹਿੰਦੂਆਂ ਤੇ ਹੋ ਰਹੇ ਅੱਤਿਆਚਾਰਾਂ ਨੂੰ ਰੋਕਣ ਦੀ ਮੰਗ ਵਾਲੇ ਪੋਸਟਰ ਫੜੇ ਹੋਏ ਸਨ।ਇਸ ਦੇ ਨਾਲ ਹੀ ਲੋਕ ਨਾਅਰੇਬਾਜ਼ੀ ਕਰ ਰਹੇ ਸਨ।ਇਸਦੇ ਨਾਲ ਹਿੰਦੂਆਂ ਤੇ ਹੋ ਰਹੇ ਅੱਤਿਆਚਾਰਾਂ ਨੂੰ ਰੋਕਣ ਲਈ ਠੋਸ ਕਦਮ ਚੁੱਕਣ ਦੀ ਮੰਗ ਕਰਦੇ ਰਹੇ।ਇਸ ਰੈਲੀ ਦੇ ਰਾਹੀਂ ਹਿੰਦੂਆਂ ਤੇ ਹੋ ਰਹੇ ਅੱਤਿਆਚਾਰਾਂ ਨੂੰ ਰੋਕਣ ਦੀ ਮੰਗ ਸੰਗਠਨਾਂ ਵਲੋਂ ਕੀਤੀ ਗਈ।ਪ੍ਰਦਰਸ਼ਨਕਾਰੀਆਂ ਨੇ ਇਸ ਮਾਮਲੇ ਵਿੱਚ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ ਯੂਐੱਨਐੱਚਆਰਸੀ ਤੋਂ ਮੰਗ ਵਾਲਿਆਂ ਤਖਤੀਆਂ ਫੜੀਆਂ ਹੋਈਆਂ ਸਨ।ਸੰਗਠਨਾਂ ਨੇ ਬੰਗਲਾਦੇਸ਼ ਨੂੰ ਦੇਸ਼ ਵਿੱਚ ਕਥਿਤ ਹਿੰਦੂ ਨਸਲਕੁਸ਼ੀ ਰੋਕਣ ਲਈ ਵੀ ਕਿਹਾ।ਇਸ ਮੌਕੇ ਤੇ ਸਨਾਤਨ ਧਰਮ ਸਭਾ ਦੇ ਪ੍ਰਧਾਨ ਸੁਭਾਸ਼ ਮਕਰੰਦੀ ਨੇ ਕਿਹਾ ਕਿ ਬੰਗਲਾਦੇਸ਼ ਵਿੱਚ ਜੋ ਕੁਝ ਹੋ ਰਿਹਾ ਹੈ ਅਸੀਂ ਉਸ ਨੂੰ ਦੇਖ ਰਹੇ ਹਾਂ।ਅਸੀਂ ਗੁਆਂਢੀ ਦੇਸ਼ ਵਿੱਚ ਘੱਟ ਗਿਣਤੀਆਂ ਖਾਸ ਕਰਕੇ ਹਿੰਦੂਆਂ ਤੇ ਹੋ ਰਹੇ ਅੱਤਿਆਚਾਰਾਂ ਦੀ ਨਿੰਦਾ ਕਰਦੇ ਹਾਂ।
ਅਸੀਂ ਬੰਗਲਾਦੇਸ਼ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਤੁਰੰਤ ਬੰਦ ਕਰਨ ਦੀ ਚੇਤਾਵਨੀ ਦਿੰਦੇ ਹਾਂ।ਉਨ੍ਹਾਂ ਦੱਸਿਆ ਕਿ ਬੰਗਲਾਦੇਸ਼ ਵਿੱਚ ਹਿੰਦੂਆਂ ਤੇ ਬੇਰਹਿਮੀ ਨਾਲ ਤਸ਼ੱਦਦ ਕੀਤਾ ਜਾ ਰਿਹਾ ਹੈ।ਸੰਗਠਨਾਂ ਨੇ ਬੰਗਲਾਦੇਸ਼ ਨੂੰ ਦੇਸ਼ ਵਿੱਚ ਕਥਿਤ ਹਿੰਦੂ ਨਸਲਕੁਸ਼ੀ ਰੋਕਣ ਲਈ ਵੀ ਕਿਹਾ।ਜਿਸਦੀ ਜਿੰਨ੍ਹੀ ਨਿੰਦਾ ਕੀਤੀ ਜਾਵੇ ਘੱਟ ਹੈ।ਮਕਰੰਦੀ ਨੇ ਕਿਹਾ ਕਿ ਹਿੰਦੂਆਂ ਤੇ ਹੋ ਰਹੇ ਅੱਤਿਆਚਾਰ ਨੂੰ ਭਾਰਤ ਦਾ ਕੋਈ ਵੀ ਨਾਗਰਿਕ ਬਰਦਾਸ਼ਤ ਨਹੀਂ ਕਰ ਸਕਦਾ।ਉਨ੍ਹਾਂ ਕਿਹਾ ਕਿ ਦੰਗਾਕਾਰੀ ਹਿੰਦੂਆਂ ਨੂੰ ਮਾਰਨ ਤੋਂ ਬਾਅਦ ਜਸ਼ਨ ਮਨਾ ਰਹੇ ਹਨ, ਜੋ ਕਿ ਬਹੁਤ ਦੁਖਦਾਈ ਹੈ।ਬੰਗਲਾਦੇਸ਼ ਵਿੱਚ ਲੰਬੇ ਸਮੇਂ ਤੋਂ ਹਿੰਦੂ ਭਾਈਚਾਰੇ ਦੇ ਲੋਕਾਂ ਵਿਰੁੱਧ ਹਿੰਸਾ ਚੱਲ ਰਹੀ ਹੈ।ਸਾਲ 2013 ਤੋਂ ਹੁਣ ਤੱਕ 36 ਹਜ਼ਾਰ ਤੋਂ ਵੱਧ ਹਿੰਦੂਆਂ ਵਿਰੁੱਧ ਹਿੰਸਾ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ।ਉਨ੍ਹਾਂ ਕਿਹਾ ਕਿ ਉਥੋਂ ਦੀ ਫੌਜ ਨੇ ਹਿੰਦੂਆਂ ਨੂੰ ਭਰੋਸਾ ਦਿੱਤਾ ਸੀ ਕਿ ਉਹ ਹਰ ਕੀਮਤ ਤੇ ਉਨ੍ਹਾਂ ਦੀ ਰੱਖਿਆ ਕਰੇਗੀ ਪਰ ਹਿੰਦੂਆਂ ਦੀ ਸੁਰੱਖਿਆ ਲਈ ਕੋਈ ਕਦਮ ਨਹੀਂ ਚੁੱਕਿਆ ਗਿਆ।
ਇਸ ਮੌਕੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਨਰੇਸ਼ ਪੰਡਿਤ,ਜੀਵਨ ਪ੍ਰਕਾਸ਼ ਵਾਲੀਆ,ਚੰਦਨ ਸ਼ਰਮਾ,ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ,ਵਿਜੇ ਖੋਸਲਾ,ਗਊਸ਼ਾਲਾ ਕਮੇਟੀ ਦੇ ਪ੍ਰਧਾਨ ਰਾਕੇਸ਼ ਚੋਪੜਾ,ਕਮਲ ਮਲਹੋਤਰਾ, ਸਾਬਕਾ ਕੌਂਸਲਰ ਚੇਤਨ ਸੂਰੀ,ਧਰਮ ਜਾਗਰਣ ਵਿਭਾਗ ਦੇ ਸੰਯੋਜਕ ਰਾਜੇਸ਼ ਪਾਸੀ,ਅਸ਼ੋਕ ਗੁਪਤਾ, ਬਲਵਿੰਦਰ ਸਿੰਘ,ਮੁਕੇਸ਼ ਗੁਪਤਾ, ਅੱਤਵਾਦ ਵਿਰੋਧੀ ਫਰੰਟ ਦੇ ਸੂਬਾ ਮੀਤ ਪ੍ਰਧਾਨ ਰਾਜੇਸ਼ ਲਾਲੀ ਭਾਸਕਰ, ਸਤਿਨਾਰਾਇਣ ਮੰਦਰ ਦੇ ਨਰੇਸ਼ ਗੋਸਾਈਂ,ਰਾਜੇਸ਼ ਸੂਰੀ,ਪੁਲਕਿਤ ਸੂਰੀ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਭਾਜਪਾ,ਸੂਬਾ ਕਾਰਜਕਾਰਨੀ ਮੈਂਬਰ ਸ਼ਾਮ ਸੁੰਦਰ ਅਗਰਵਾਲ,ਭਾਜਪਾ ਸੂਬਾ ਕਾਰਜਕਾਰਨੀ ਮੈਂਬਰ ਉਮੇਸ਼ ਸ਼ਾਰਦਾ,ਅਨੀਸ਼ ਅਗਰਵਾਲ, ਸ਼ਿਵ ਸੈਨਾ ਦੇ ਸੂਬਾਈ ਬੁਲਾਰੇ ਊਧਵ ਬਾਲਾ ਸਾਹਿਬ ਠਾਕਰੇ ਓਮਕਾਰ ਕਾਲੀਆ,ਸੰਦੀਪ ਪੰਡਿਤ,ਦੀਪਕ ਮਦਾਨ,ਰਜਿੰਦਰ ਵਰਮਾ, ਲਵਲੇਸ਼ ਢੀਂਗਰਾ,ਯੋਗੇਸ਼ ਸੋਨੀ,ਸ਼ਿਵ, ਸੈਨਾ ਬਾਲਾ ਸਾਹਿਬ ਠਾਕਰੇ ਸ਼ਿੰਦੇ ਗਰੁੱਪ ਦੇ ਜ਼ਿਲ੍ਹਾ ਪ੍ਰਧਾਨ ਮੁਕੇਸ਼ ਕਸ਼ਯਪ, ਸ਼੍ਰੀ ਰਾਮ ਸੈਨਾ ਦੇ ਰਾਸ਼ਟਰੀ ਪ੍ਰਧਾਨ ਜਤਿੰਦਰ ਛਾਬੜਾ,ਰਮਨ ਮਲਹੋਤਰਾ, ਸੰਜੀਵ ਭਾਰਦਵਾਜ,ਮਨੀਮਾਹੇਸ਼ ਮੰਦਰ ਕਮੇਟੀ ਦੇ ਪ੍ਰਧਾਨ ਅਸ਼ੋਕ ਅਰੋੜਾ, ਕਾਂਗਰਸ ਦੇ ਬੁਲਾਰੇ ਅਨਿਲ ਸ਼ੁਕਲਾ, ਕੌਂਸਲਰ ਕਰਨ ਮਹਾਜਨ,ਕਾਂਗਰਸ ਦੇ ਜ਼ਿਲ੍ਹਾ ਮੀਤ ਪ੍ਰਧਾਨ ਕੁਲਦੀਪ ਸਿੰਘ, ਬਲਾਕ ਪ੍ਰਧਾਨ ਦੀਪਕ ਸਲਵਾਨ, ਕੁਲਦੀਪ ਸ਼ਰਮਾ, ਭਾਜਪਾ ਆਗੂ ਧਰਮਬੀਰ ਬੌਬੀ,ਅਨਿਲ ਵਾਲੀਆ, ਸੰਦੀਪ ਅਗਰਵਾਲ,ਨਰਾਇਣ ਦਾਸ, ਅਨਿਲ ਨਾਹਰ,ਡਾ:ਰਣਵੀਰ ਕੌਸ਼ਲ, ਕਪਿਲ ਧੀਰ, ਅਸ਼ਵਨੀ ਭੋਲਾ,ਐਡਵੋਕੇਟ ਪੀਯੂਸ਼ ਮਨਚੰਦਾ,ਜੋਗਿੰਦਰ ਤਲਵਾੜ, ਮੰਗਤਰਾਮ ਭੋਲਾ,ਓਮ ਪ੍ਰਕਾਸ਼ ਕਟਾਰੀਆ,ਰਿੰਪੀ ਸ਼ਰਮਾ,ਕਪੂਰਥਲਾ ਹਲਕਾ ਸੇਵਾਦਾਰ ਅਵੀ ਰਾਜੂਪਤ,ਪਵਨ ਧੀਰ,ਮਧੂ ਸੂਦ,ਈਸ਼ਾ ਮਹਾਜਨ,ਰਾਜ ਕੁਮਾਰ ਅਰੋੜਾ, ਵਿਜੇ ਗਰੋਵਰ,ਸੰਜੇ ਸ਼ਰਮਾ,ਬਾਵਾ ਪੰਡਿਤ,ਚੰਦਨ ਸ਼ਰਮਾ, ਰਾਧੇ ਸ਼ਿਆਮ ਸ਼ਰਮਾ,ਸ਼ਤੀਸ਼ ਮਹਾਜਨ, ਅਮਰਜੀਤ ਪੱਥਰੀਆਂ,ਰਜਨੀਸ਼ ਕਾਂਤ, ਸੁਰਿੰਦਰ ਪਾਸੀ,ਨੀਲਮ ਦੱਤ ਆਦਿ ਹਾਜ਼ਰ ਸਨ।

