ਕਪੂਰਥਲਾ : ਸ਼ਾਲੀਮਾਰ ਐਵੇਨਿਊ ਸੋਸ਼ਲ ਵੈਲਫੇਅਰ ਸੋਸਾਇਟੀ ਦੀ ਨਵੀਂ ਹੋਈ ਚੋਣ ਵਿੱਚ ਸਰਵਸੰਮਤੀ ਨਾਲ ਚੁਣੇ ਗਏ ਉੱਘੇ ਸਮਾਜਸੇਵੀ ਗੌਰਵ ਮੜੀਆ ਨੂੰ
ਜੀ ਸਟਾਰ ਨਿਊਜ਼ ਚੈਨਲ ਦੇ ਮਾਲਿਕ ਸ ਗੁਰਵਿੰਦਰ ਸਿੰਘ ਬਿੱਟੂ ਅਤੇ Act 19 ਨਿਊਜ਼ ਟੀਵੀ ਦੇ ਮਾਲਿਕ ਸੌਰਵ ਮੜੀਆ ਨੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦੀ ਫੋਟੋ ਅਤੇ ਸਿਰੋਪਾ ਪਾਕੇ ਸਨਮਾਨਿਤ ਕੀਤਾ
ਐਤਵਾਰ ਨੂੰ ਪ੍ਰਧਾਨ ਗੌਰਵ ਮੜੀਆ ਦੇ ਨਿਵਾਸ ਸਥਾਨ ਤੇ ਪੁੱਜੇ ਬਿੱਟੂ ਨੇ ਕਿਹਾ ਕਿ ਸਮਾਜਸੇਵਾ ਕਰਨਾ ਬਹੁਤ ਵੱਡਾ ਉਪਰਾਲਾ ਹੁੰਦਾ ਹੈ ਕਿਉਂਕਿ ਆਪਣੇ ਲਈ ਤੇ ਹਰ ਇਨਸਾਨ ਸਮਾਂ ਕਢਦਾ ਹੈ ਕਮਾਉਂਦਾ ਹੈ ਆਪਣਾ ਆਪ ਸਵਾਰਦਾ ਹੈ ਸਮਾਜ ਲਈ ਜੋ ਇਨਸਾਨ ਸਮਾਂ ਕਢ ਦਾ ਹੈ ਦਿਨ ਰਾਤ ਇੱਕ ਕਰਦਾ ਹੈ
ਉਹ ਅਸਲ ਵਿੱਚ ਸਮਾਜਸੇਵੀ ਕਹਾਉਂਦਾ ਹੈ ਤੇ ਪ੍ਰਧਾਨ ਗੌਰਵ ਮੜੀਆ ਉਹਨਾਂ ਚ ਹਨ ਕਿਉਂਕਿ ਮੜੀਆ ਸੀਨੀਅਰ ਪੱਤਰਕਾਰ ਹਨ ਤੇ ਪੱਤਰਕਾਰਿਤਾ ਦੇ ਨਾਲ ਨਾਲ ਸਮਾਜ ਦੀ ਸੇਵਾ ਵਿੱਚ ਵੀ ਓਹਨਾ ਦਾ ਵਡਮੁੱਲਾ ਯੋਗਦਾਨ ਹੈ ਜਿਸ ਕਰਕੇ ਇਲਾਕਾ ਨਿਵਾਸੀਆਂ ਨੇ ਬਿਨਾ ਚੋਣ ਕੀਤੇ ਸਰਵਸੰਮਤੀ ਨਾਲ ਓਹਨਾ ਨੂੰ ਪ੍ਰਧਾਨ ਚੁਣਿਆ ਜਿਸ ਲਈ ਉਹ ਵਧਾਈ ਦੇ ਪਾਤਰ ਹਨ ਤੇ ਸਾਡੇ ਵਲੋਂ ਮੜੀਆ ਜੀ ਨੂੰ ਹਰ ਸੰਭਵ ਸਹਿਯੋਗ ਦਿਤਾ ਜਾਵੇਗਾ

