ਕਪੂਰਥਲਾ ( ਗੌਰਵ ਮੜੀਆ )5 ਸਤੰਬਰ 2023 ਦਿਨ ਮੰਗਲਵਾਰ ਨੂੰ ਸਮਾਂ ਸ਼ਾਮ 6 ਤੋਂ ਰਾਤ 10 ਵਜੇ ਤੱਕ ਬੱਰਲਟਨ ਪਾਰਕ, ਨੇੜੇ ਮਕਸੂਦਾਂ,ਜਲੰਧਰ ਵਿਖੇ “ਛੁਟਕਾਰੇ ਦਾ ਪਰਬ” ਨਾਮਕ ਇੱਕ ਵਿਸ਼ਾਲ ਮਸੀਹੀ ਸਮਾਗਮ ਦ ਓਪਨ ਡੋਰ ਚਰਚ ਖੋਜੇਵਾਲਾ ਵਲੋਂ ਮਨਾਇਆ ਜਾ ਰਿਹਾ ਹੈ ਇਸ ਵਿਸ਼ਾਲ ਮਸੀਹੀ ਸਮਾਗਮ ਚ ਲੱਖਾਂ ਦੀ ਗਿਣਤੀ ਚ ਇਕੱਤਰ ਹੋਣ ਵਾਲੀ ਸੰਗਤ ਦੇ ਬੈਠਣ ਲਈ ਪੰਡਾਲ,ਵਾਹਨਾਂ ਦੀ ਪਾਰਕਿੰਗ,ਲੰਗਰ ਵਿਵਸਥਾ,ਠੰਡੇ ਪਾਣੀ ਦੀ ਵਿਵਸਥਾ ਆਦਿ ਕਈ ਮੁਢਲੀਆਂ ਸਹੂਲਤਾਂ ਦੇਣ ਲਈ ਮੁੱਖ ਪਾਸਟਰ ਹਰਪ੍ਰੀਤ ਦਿਓਲ ਦੀ ਨਿਗਰਾਨੀ ਹੇਠ ਜੰਗੀਪੱਧਰ ਤੇ ਤਿਆਰੀਆਂ ਚੱਲ ਰਹੀਆਂ ਹਨ
ਸਮਾਗਮ ਚ ਸੰਗਤ ਦੇ ਬੈਠਣ ਲਈ ਪਾਰਕ ਦੀ ਸਾਰੀ ਗਰਾਊਂਡ ਦੀ ਸਾਫ ਸਫਾਈ ਹੋ ਚੁੱਕੀ ਹੈ ਗਰਾਉਂਡ ਤੋਂ ਭੰਗ ਬੁੱਟੀ ਸਾਫ ਕਰਕੇ ਬਲਡੋਜਰਾਂ ਨਾਲ ਜਗਾਹ ਨੂੰ ਸਮਤਲ ਕਰ ਦਿੱਤਾ ਗਿਆ ਹੈ ਇਸ ਤੋਂ ਅਲਾਵਾ ਸੰਗਤ ਦੇ ਵਾਹਨਾਂ ਦੀ ਪਾਰਕਿੰਗ ਲਈ ਜਗਾਹ ਵੀ ਬਣਾਈ ਗਈ ਹੈ ਇਸੇ ਤਰ੍ਹਾਂ ਸੰਗਤ ਦੇ ਲੰਗਰ ਅਤੇ ਪੀਣ ਵਾਲੇ ਪਾਣੀ ਦੇ ਵੀ ਪੰਡਾਲ ਸਜਾਏ ਜਾਣਗੇ ਇਸ ਮੌਕੇ ਪ੍ਰਧਾਨ ਸੰਧਾਵਾਲੀਆ ਨੇ ਦੱਸਿਆ ਕਿ ਸਮਾਗਮ ਵਾਲੇ ਦਿਨ ਸੰਗਤ ਦੀ ਸਹੂਲਤ ਨੂੰ ਧਿਆਨ ਚ ਰੱਖਦਿਆਂ ਸੈਂਕੜੇ ਵਲੰਟੀਅਰ ਦਾ ਸਮੂਹ ਵੱਖ ਵੱਖ ਡਿਊਟੀਆਂ ਨਿਭਾਏਗਾ
ਇਸ ਤੋਂ ਅਲਾਵਾ ਰੋਜ਼ਾਨਾ ਸੈਂਕੜੇ ਵਲੰਟੀਅਰ ਗਰਾਉਂਡ ਚ ਆਕੇ ਸਾਫ ਸਫਾਈ ਦੀ ਸੇਵਾ ਕਰ ਰਹੇ ਹਨ ਸਮਾਗਮ ਚ ਸੰਗਤ ਦੀ ਸੁੱਖ ਸੁਵਿਧਾ ਦਾ ਪੂਰਾ ਧਿਆਨ ਰੱਖਿਆ ਜਾਵੇਗਾ ਇਸ ਮੌਕੇ ਪਾਸਟਰ ਗੁਰਸ਼ਰਨ ਦਿਓਲ,ਪ੍ਰਧਾਨ ਜੈ ਰਾਮ ਬੱਧਨ ਕਪੂਰਥਲਾ,ਪ੍ਰਬੰਧਕ ਸੁੱਚਾ ਮਸੀਹ,ਪ੍ਰਬੰਧਕ ਮਥੁਰਾ ਦਾਸ, ਲੰਬੜਦਾਰ ਮਾਂਗੀ ਰਾਮ,ਪ੍ਰਬੰਧਕ ਬਲਵਿੰਦਰ ਕੁਮਾਰ, ਪ੍ਰਬੰਧਕ ਰਾਜਿੰਦਰ ਕੁਮਾਰ,ਪ੍ਰਬੰਧਕ ਬਲਕਾਰ ਬਿੱਟੂ,ਪ੍ਰਬੰਧਕ ਰਾਜੇਸ਼ ਕੰਬੋਜ, ਪਾਸਟਰ ਅਸ਼ਵਨੀ ਖੋਂਸਲਾ,ਜਿਲਾ ਯੂਥ ਪ੍ਰਧਾਨ ਬਲਵਿੰਦਰ ਸਾਬੀ, ਅਜੇ ਗਿਲ ਅਤੇ ਹੋਰ ਬਹੁਤ ਸਾਰੇ ਸੇਵਾਦਾਰ ਵਲੰਟੀਅਰਜ਼ ਆਦਿ ਹਾਜ਼ਿਰ ਸਨ

