ਜਲੰਧਰ: ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਲਾਬੜਾ ਦੀ ਪੁਲਿਸ ਨੇ ਅੰਨੇ ਕਤਲ ਦੇ ਕੇਸ ਨੂੰ ਕੁਝ ਹੀ ਘੰਟਿਆ ਦੇ ਅੰਦਰ ਸੁਲਝਾ ਕੇ ਦੋਸ਼ਣ ਨੂੰ ਹਥਿਆਰ ਦੇ ਨਾਲ ਕੀਤਾ ਗ੍ਰਿਫਤਾਰ ਕਰ ਲਿਆ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਮੁਖਵਿੰਦਰ ਸਿੰਘ ਭੁੱਲਰ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਨੇ ਦੱਸਿਆ ਕਿ ਮਿਤੀ 13.11.2023 ਨੂੰ ਸਾਵਨ ਸਰੀਨ
ਪੁੱਤਰ ਵਿਰਸਾ ਸਰੀਨ ਵਾਸੀ ਗਾਟੀ ਬੰਧੂ ਡਾਕਖਾਨਾ ਜਿਤੋਟੋਲੀ ਥਾਣਾ ਬਾਨੋ ਜਿਲ੍ਹਾ ਸ਼ਿਮਡੇਗਾ ਝਾਰਖੰਡ ਹਾਲਵਾਸੀ ਉਦੋਪੁਰ ਨੇ ਬਿਆਨ ਦਰਜ ਕਰਵਾਇਆ ਕਿ ਉਸਦੇ ਭਰਾ ਮਸੀਹ ਸਰੀਨ ਜੋ ਕਿ ਲੱਲੀਆ ਖੁਰਦ ਥਾਣਾ
ਲਾਬੜਾ ਦੇ ਏਰੀਆ ਵਿੱਚ ਰਹਿੰਦਾ ਹੈ ਦਾ ਕਤਲ ਹੋ ਗਿਆ ਹੈ
ਜਿਸ ਸੰਬਧੀ ਸਾਵਨ ਸਰੀਨ ਨੇ ਨਾਕਾ ਪਰ ਇਸਪੈਕਟਰ ਅਮਨ ਸੈਨੀ ਮੁੱਖ ਅਫਸਰ ਥਾਣਾ ਲਾਬੜਾ ਨੂੰ ਇਤਲਾਜ ਦਿੱਤੀ ਕਿ ਉਸਦੇ ਭਰਾ ਮਸੀਹ ਸਰੀਨ
ਜੋ ਲੱਲੀਆ ਖੁਰਦ ਥਾਣਾ ਲਾਬੜਾ ਦੇ ਏਰੀਆ ਵਿੱਚ ਰਹਿੰਦਾ ਹੈ ਦਾ ਕਤਲ ਉਸਦੀ ਪਤਨੀ ਸਮਾਰੀ ਸਰੀਨ ਨੇ ਬੀਤੀ ਰਾਤ ਦਿਵਾਲੀ ਵਾਲ਼ੀ ਰਾਤ ਕਰ ਦਿੱਤਾ ਸੀ ਅਤੇ ਆਪਣੇ ਪਤੀ ਨੂੰ ਮਾਰਨ ਤੋਂ ਬਾਅਦ ਉਹ ਫਰਾਰ ਹੋ ਗਈ ਹੈ।
ਜਿਸ ਤੇ ਉਕਤ ਦੋਸ਼ਣ ਦੇ ਖਿਲਾਫ ਪੁਲਿਸ ਨੇ ਮੁੱਕਦਮਾ ਦਰਜ ਆਰੋਪੀ ਮਹਿਲਾ ਦੀ ਭਾਲ ਸ਼ੁਰੂ ਕਰ ਦਿੱਤੀ, ਦੋਰਾਨੇ ਤਫਤੀਸ਼ ਦੋਸ਼ਣ ਸੋਮਾਰੀ ਸਰੀਨ ਪਤਨੀ ਮਸੀਹ ਸਰੀਨ ਜੋ ਕਿ ਵਾਰਦਾਤ ਕਰਨ ਤੋਂ ਬਾਅਦ ਫਰਾਰ ਹੋ ਗਈ
ਸੀ ਨੂੰ ਥਾਣਾ ਲਾਬੜਾ ਦੀ ਪੁਲਿਸ ਟੀਮ ਵਲੋ ਟੈਨੀਕਲ ਅਤੇ ਖੁਫੀਆ ਸੋਰਸਾ ਨਾਲ ਅੱਡਾ ਰਾਮਪੁਰ ਤੋ ਗ੍ਰਿਫਤਾਰ ਕੀਤਾ ਗਿਆ
ਅਤੇ ਉਸ ਕੋਲੋ ਵਾਰਦਾਤ ਵਿੱਚ ਵਰਤਿਆ ਗਿਆ ਹਥਿਆਰ ਕੁਲਹਾੜੀ ਬਰਾਮਦ ਕੀਤੀ ਗਈ।ਜੋ ਹੁਣ ਦੋਸ਼ਣ ਪਾਸੋ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

