ਜਲੰਧਰ: ਜਿਲ੍ਹਾ ਜਲੰਧਰ ਦਿਹਾਤੀ ਥਾਣਾ ਕਰਤਾਰਪੁਰ ਦੀ ਪੁਲਿਸ ਵੱਲੋਂ ਵਹੀਕਲਾਂ ਨੂੰ ਚੋਰੀ ਕਰਨ ਵਾਲੇ 01 ਦੋਸ਼ੀ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ । ਮੁਖਵਿੰਦਰ ਸਿੰਘ ਭੁੱਲਰ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਮਾਜ ਦੇ ਭੈੜੇ ਅਨਸਰਾ/ਨਸ਼ਾ ਤਸਕਰਾ ਅਤੇ ਚੋਰਾ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿਮ ਤਹਿਤ ਮਨਪ੍ਰੀਤ ਸਿੰਘ ਢਿੱਲੋਂ ਪੁਲਿਸ ਕਪਤਾਨ, (ਤਫਤੀਸ਼) ਜਲੰਧਰ ਦਿਹਾਤੀ ਅਤੇ ਬਲਬੀਰ ਸਿੰਘ ਉਪ ਪੁਲਿਸ ਕਪਤਾਨ, ਸਬ ਡਵੀਜਨ ਕਰਤਾਰਪੁਰ ਜਿਲ੍ਹਾ ਜਲੰਧਰ ਦਿਹਾਤੀ ਦੀ ਰਹਿਨੁਮਾਈ ਹੇਠ ਇੰਸਪੈਕਟਰ ਰਮਨਦੀਪ ਸਿੰਘ ਮੁੱਖ ਅਫਸਰ ਥਾਣਾ ਕਰਤਾਰਪੁਰ ਦੀ ਪੁਲਿਸ ਟੀਮ ਨੇ ਮਿਤੀ 05.11.2023 ਨੂੰ ਕਰਤਾਰਪੁਰ ਦੇ ਬੜਾ ਪਿੰਡ ਗੇਟ ਤੋਂ 01 ਵਹੀਕਲਾਂ ਨੂੰ ਚੋਰੀ ਕਰਨ ਵਾਲੇ ਦੋਸ਼ੀ ਨੂੰ ਕਾਬੂ ਕਰਕੇ ਗ੍ਰਿਫਤਾਰ ਕਰਨ ਵਿੱਚ ਵੱਡੀ
ਸਫਲਤਾ ਹਾਸਲ ਕੀਤੀ ਗਈ ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਬਲਬੀਰ ਸਿੰਘ ਉੱਪ ਪੁਲਿਸ ਕਪਤਾਨ, ਸਬ ਡਵੀਜਨ ਕਰਤਾਰਪੁਰ ਜਲੰਧਰ ਦਿਹਾਤੀ ਨੇ ਦੱਸਿਆ ਕਿ ਮਿਤੀ 05.11.2023 ਨੂੰ ਏ.ਐਸ.ਆਈ ਇਕਬਾਲ ਸਿੰਘ ਥਾਣਾ ਕਰਤਾਰਪੁਰ ਸਮੇਤ ਪੁਲਿਸ ਪਾਰਟੀ ਭੈੜੇ ਪੁਰਸ਼ਾ ਦੇ ਸਬੰਧ ਵਿੱਚ ਪਿੰਡ ਬੜਾ ਪਿੰਡ, ਕਾਲਾ ਖੇੜਾ, ਅਲੀਖੇਲਾ, ਆਲਮਪੁਰ ਬੱਕਾ ਨੂੰ ਜਾ ਰਹੇ ਸੀ ਕਿ ਏ.ਐਸ.ਆਈ ਇਕਬਾਲ ਸਿੰਘ ਪਾਸ ਮੁਖਬਰ ਖਾਸ ਨੇ ਹਾਜਰ ਆ ਕਿ
ਇਤਲਾਹ ਦਿੱਤੀ ਕਿ ਇੱਕ ਮੋਨਾ ਨੌਜਵਾਨ ਇੱਕ ਚੋਰੀ ਦੀ ਸਕੂਟਰੀ ਐਕਟਿਵਾ ਜਿਸ ਦਾ ਨੰਬਰ PB08-DF-6856 ਹੈ ਪਰ ਸਵਾਰ ਹੋ ਕੇ ਵੇਚਣ ਲਈ ਜਾ ਰਿਹਾ ਹੈ। ਜਿਸ ਤੇ ਏ.ਐਸ.ਆਈ ਇਕਬਾਲ ਸਿੰਘ ਨੇ ਸਮੇਤ ਸਾਥੀ ਕਰਮਚਾਰੀਆ ਦੇ ਬੜਾ ਪਿੰਡ ਦੇ ਗੇਟ ਪਰ ਨਾਕਾਬੰਦੀ ਕਰਕੇ ਚੈਕਿੰਗ ਸ਼ੁਰੂ ਕੀਤੀ ਤਾ ਪਿੰਡ ਜੰਡੇ ਸਰਾਏ ਵੱਲੋਂ ਇੱਕ ਮੋਨਾ ਨੌਜਵਾਨ ਸਕੂਟਰ ਐਕਟਿਵਾ ਬੜੀ ਤੇਜ ਰਫਤਾਰ ਨਾਲ ਚਲਾਉਂਦਾ ਆਉਂਦਾ ਦਿਖਾਈ ਦਿੱਤਾ।
ਜਿਸਨੂੰ ਏ.ਐਸ.ਆਈ ਇਕਬਾਲ ਸਿੰਘ ਨੇ ਸਾਥੀ ਕਰਮਚਾਰੀਆ ਦੀ ਮੱਦਦ ਨਾਲ ਰੋਕ ਕੇ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਸਾਹਿਲ ਉਰਫ ਗੁੱਦੜ ਪੁੱਤਰ ਮੈਂਬਰ ਸਿੰਘ ਵਾਸੀ ਬੜਾ ਪਿੰਡ ਥਾਣਾ ਕਰਤਾਰਪੁਰ ਜਿਲ੍ਹਾ ਜਲੰਧਰ ਦੱਸਿਆ।ਜਿਸਨੂੰ ਐਕਟਿਵਾ ਦੇ ਕਾਗਜਾਤ ਬਾਰੇ ਪੁੱਛਿਆ ਜੋ ਟਾਲ ਮਟੋਲ ਕਰਨ ਲੱਗਾ ਜਿਸਨੂੰ ਏ.ਐਸ.ਆਈ ਇਕਬਾਲ ਸਿੰਘ ਸਖਤੀ ਨਾਲ ਪੁੱਛਿਆ ਜਿਸਨੇ ਦੱਸਿਆ ਕਿ ਮੈਂ ਸਕੂਟਰੀ ਐਕਟਿਵਾ ਕਰਤਾਰਪੁਰ ਬਜਾਰ ਵਿੱਚੋਂ ਦਿਨ ਸਮੇਂ ਚੋਰੀ ਕੀਤੀ ਸੀ।ਜਿਸਤੇ ਏ.ਐਸ.ਆਈ ਇਕਬਾਲ ਸਿੰਘ ਨੇ ਮੁੱਕਦਮਾ ਨੰਬਰ 141 ਮਿਤੀ 05.11.2023 ਜੁਰਮ 379 ਭ.ਦ ਥਾਣਾ ਕਰਤਾਰਪੁਰ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ ਜਿਸਨੂੰ ਮਿਤੀ 06.11.2023 ਨੂੰ ਪੇਸ਼ ਅਦਾਲਤ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਕੀਤੀਆ ਚੋਰੀਆ ਬਾਰੇ ਪੁੱਛਿਆ ਗਿਆ।
ਦੌਰਾਨੇ ਪੁੱਛਗਿੱਛ ਦੋਸ਼ੀ ਸਾਹਿਲ ਦੀ ਨਿਸ਼ਾਨਦੇਹੀ ਤੇ 02 ਹੋਰ ਐਕਟਿਵਾ, ਇੱਕ ਹੀਰੋ ਸਪਲੈਂਡਰ ਮੋਟਰਸਾਇਕਲ ਬਿਨ੍ਹਾ ਨੰਬਰੀ ਰੰਗ ਸਿਲਵਰ ਨੀਲਾ ਅਤੇ ਇੱਕ ਮੋਟਰਸਾਇਕਲ ਹੀਰੋ ਹਾਂਡਾ ਸਪਲੈਂਡਰ ਰੰਗ ਕਾਲਾ ਨੀਲਾ ਬਿਨ੍ਹਾ ਨੰਬਰੀ ਬ੍ਰਾਮਦ ਕਰਕੇ ਉਕਤ ਮੁੱਕਦਮਾ ਵਿੱਚ ਜੁਰਮ 411 ਭਦ ਦਾ ਵਾਧਾ ਕੀਤਾ ਗਿਆ।ਦੋਸ਼ੀ ਪਾਸੋ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ।
1 ਰਿਕਵਰੀ :-
1. ਐਕਟਿਵਾ ਨੰਬਰ PB08-DF-6856 ਰੰਗ ਚਿੱਟਾ
2. ਐਕਟਿਵਾ ਨੰਬਰ PB08-BU-0204 ਰੰਗ ਚਿੱਟਾ,
3. ਐਕਟਿਵਾ ਨੰਬਰ PB 08-DC-3748 ਰੰਗ ਚਿੱਟਾ,
4. ਹੀਰੋ ਸਪਲੈਂਡਰ ਬਿਨ੍ਹਾ ਨੰਬਰੀ ਰੰਗ ਸਿਲਵਰ ਨੀਲਾ
5. ਮੋਟਰਸਾਇਕਲ ਹੀਰੋ ਹਾਂਡਾ ਸਪਲੈਂਡਰ ਰੰਗ ਕਾਲਾ ਨੀਲਾ

