ਕਰਤਾਰਪੁਰ (ਜਸਵੰਤ ਵਰਮਾ )ਮਾਸਟਰ ਗੁਰਬੰਤਾ ਸਿੰਘ ਮੈਮੋਰੀਅਲ ਜਨਤਾ ਕਾਲਜ ਕਰਤਾਰਪੁਰ ਦੀ ਮੈਨੇਜਿੰਗ ਕਮੇਟੀ ਵਲੋਂ ਪ੍ਰੋ. ਦਲਜੀਤ ਸਿੰਘ (ਮੁਖੀ ਕੰਪਿਊਟਰ ਵਿਭਾਗ )ਨੂੰ ਕਾਰਜਕਾਰੀ ਪ੍ਰਿੰਸੀਪਲ ਨਿਯੁਕਤ ਕੀਤਾ ਗਿਆ। ਕਾਲਜ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਤੇ ਹਲਕਾ ਕਰਤਾਰਪੁਰ ਦੇ ਸਾਬਕਾ ਐਮ. ਐਲ.ਏ ਚੌਧਰੀ ਸੁਰਿੰਦਰ ਸਿੰਘ ਨੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਪਹਿਲੇ ਪਿ੍ੰਸੀਪਲਾਂ ਦੀ ਤਰ੍ਹਾਂ ਹੀ ਕਾਲਜ ਨੂੰ ਬੁਲੰਦੀਆਂ ਤੇ ਪਹੁੰਚਾਉਣਗੇ।
ਇਸ ਮੌਕੇ ਸਕੱਤਰ ਹਰੀਪਾਲ ਖਜ਼ਾਨਚੀ ਸ਼ਾਮ ਸੁੰਦਰ, ਸਾਬਕਾ ਕਾਰਜਕਾਰੀ ਪ੍ਰਿੰਸੀਪਲ ਡਾ. ਪ੍ਰੈਟੀ ਸੋਢੀ,ਡਾ ਅਨੀਤਾ ਸ਼ਰਮਾ, ਡਾ ਗੁਲਜ਼ਾਰ ਸਿੰਘ,ਡਾ ਸਰਦਾਰ ਬੂਟਾ ਸਿੰਘ, ਡਾ ਹਰਵਿੰਦਰ ਕੌਰ, ਡਾ ਸਾਕਸ਼ੀ ਕਸ਼ੱਅਪ,ਪੋ੍ ਪ੍ਰੋਮਿਲਾ ਜੱਸਲ ਅਤੇ ਸਮੁੂਹ ਟੀਚਿੰਗ,ਨਾਨ ਟੀਚਿੰਗ ਸਟਾਫ਼ ਹਾਜ਼ਰ ਸਨ। ਸਾਰਿਆਂ ਨੇ ਨਵੇਂ ਬਣੇ ਪ੍ਰਿੰਸੀਪਲ ਨੂੂੰ ਸ਼ੁੱਭ ਕਾਮਨਾਵਾਂ ਦਿੱਤੀਆਂ।

