ਕਪੂਰਥਲਾ (ਗੌਰਵ ਮੜੀਆ ) ਅੰਬੇਡਕਰ ਸੰਘਰਸ਼ ਪਾਰਟੀ ਦੇ ਪਾਰਟੀ ਪ੍ਰਧਾਨ ਪਰਮਜੀਤ ਸਿੰਘ ਔਜਲਾ ਵਲੋਂ ਇਕ ਮੰਗ ਪੱਤਰ ਐਸ.ਐਸ.ਪੀ. ਕਪੂਰਥਲਾ ਸ਼੍ਰੀਮਤੀ ਵਤਸੱਲ੍ਹਾ ਗੁਪਤਾ ਨੂੰ ਦਿੱਤਾ ਗਿਆ ਅਤੇ ਇਸ ਮੌਕੇ ਪਾਰਟੀ ਪ੍ਰਧਾਨ ਪਰਮਜੀਤ ਸਿੰਘ ਔਜਲਾ ਨੇ ਐਸ.ਐਸ.ਪੀ. ਕਪੂਰਥਲਾ ਤੋਂ ਮੰਗ ਕੀਤੀ ਕਿ ਕੁਝ ਸ਼ਰਾਰਤੀ ਅਨਸਰ ਭੋਲੇ ਭਾਲੇ ਅਤੇ ਦੱਬੇ ਕੁਚਲੇ ਲੋਕਾਂ ਨੂੰ ਡਰਾ ਧਮਕਾਕੇ ਲੋਕਾਂ ਕੋਲੋਂ ਪੈਸਿਆਂ ਦੀ ਮੰਗ ਕਰਦੇ ਹਨ ਇਹਨਾਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।
ਇਸ ਤੋਂ ਅਲਾਵਾ ਇਲਾਕੇ ਚ ਭੂ ਮਾਫੀਆ ਨਾਜਾਇਜ਼ ਕਬਜ਼ਾ ਕਰ ਰਹੇ ਹਨ ਅਤੇ ਜੋ ਲੋਕ ਚਾਈਨਾ ਡੋਰ ਵੇਚ ਰਹੇ ਹਨ ਉਹਨਾਂ ਵਿਰੁਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਚਾਇਨਾ ਡੋਰ ਨਾਲ ਇਨਸਾਨ ਅਤੇ ਜਾਨਵਰ ਜਖਮੀ ਹੋ ਰਹੇ ਹਨ।ਅੰਬੇਦਕਰ ਸੰਘਰਸ਼ ਪਾਰਟੀ ਮੰਗ ਕਰਦੀ ਹੈ ਜੋ ਚਾਇਨਾ ਡੋਰ ਵੇਚ ਰਹੇ ਹਨ ਉਨ੍ਹਾਂ ਨੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅਤੇ ਕਪੂਰਥਲਾ ਸ਼ਹਿਰ ਦੀਆਂ ਪਤੰਗਾ ਵੇਚਣ ਵਾਲੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਜਾਵੇ ਅਤੇ ਇਸ ਮੌਕੇ ਵਿੱਕੀ, ਦਲੀਪ ਸਿੰਘ, ਪ੍ਰਦੀਪ, ਜਿੰਦਰ ਆਦਿ ਹਾਜਰ ਸਨ।

