ਕਪੂਰਥਲਾ(ਗੌਰਵ ਮੜੀਆ ) ਅਯੁੱਧਿਆ ਵਿਖੇ 22 ਜਨਵਰੀ ਨੂੰ ਭਗਵਾਨ ਸ਼੍ਰੀ ਰਾਮ ਦੇ ਹੋ ਰਹੇ ਮੰਦਿਰ ਦੇ ਨਿਰਮਾਣ ਦੇ ਸਬੰਧ ਵਿੱਚ ਵਿਰਾਸਤ ਸ਼ਹਿਰ ਕਪੂਰਥਲਾ ਵਿਖੇ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਵੱਲੋਂ ਅਯੁੱਧਿਆ ਤੋਂ ਆਏ ਸੱਦਾ ਪੱਤਰ ਹਰ ਘਰ ਤੱਕ ਪਹੁੰਚਾਉਣ ਦਾ ਕੰਮ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ।ਇਸੇ ਲੜੀ ਤਹਿਤ ਮੰਗਲਵਾਰ ਨੂੰ ਵਿਸ਼ਵ ਹਿੰਦੂ ਪਰਿਸ਼ਦ ਦੇ ਜ਼ਿਲ੍ਹਾ ਮੀਤ ਪ੍ਰਧਾਨ ਜੋਗਿੰਦਰ ਤਲਵਾੜ ਨੇ ਪ੍ਰਾਚੀਨ ਸ਼ਿਵ ਮੰਦਿਰ ਕਚਹਿਰੀ ਚੋਂਕ ਮੰਦਿਰ ਕਮੇਟੀ ਦੇ ਉਪ ਪ੍ਰਧਾਨ ਨਰੇਸ਼ ਕਾਲੀਆ,ਵਿਜੈ ਸੰਗਰ,ਸੁਨੀਲ ਮਰਵਾਹਾ,ਸੁਨੀਲ ਸ਼ਰਮਾ,ਬ੍ਰਿਜ ਭੂਸ਼ਣ,ਸੁਕੇਸ਼ ਕਾਲੀਆ,ਸ਼੍ਰੀਮਤੀ,ਸੁਕੇਸ਼ ਕਾਲੀਆ ਨੂੰ ਸ਼੍ਰੀ ਰਾਮ ਮੰਦਿਰ ਪ੍ਰਾਣ ਪ੍ਰਤਿਸ਼ਠਾ ਦਾ ਸੱਦਾ ਪੱਤਰ ਦਿੱਤਾ।
ਇਸ ਮੌਕੇ ਜੋਗਿੰਦਰ ਤਲਵਾੜ ਨੇ ਕਿਹਾ ਕਿ 500 ਸਾਲਾਂ ਬਾਅਦ 22 ਜਨਵਰੀ ਨੂੰ ਅਯੁੱਧਿਆ ਦੇ ਮੰਦਰ ਚ ਭਗਵਾਨ ਰਾਮ ਲੱਲਾ ਦੇ ਪ੍ਰਕਾਸ਼ ਪੁਰਬ ਮੌਕੇ ਪੂਰੇ ਭਾਰਤ ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਦੇਸ਼ ਭਰ ਚ ਦੀਵਾਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਤੇ 22 ਜਨਵਰੀ ਨੂੰ ਇਕ ਤਿਉਹਾਰ ਮਨਾਇਆ ਜਾ ਰਿਹਾ ਹੈ।ਤਲਵਾੜ ਨੇ ਮੰਦਿਰ ਕਮੇਟੀ ਦੇ ਅਹੁਦੇਦਾਰਾਂ ਅਤੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹੋਏ ਕਿ ਉਹ 20,21 ਤੇ 22 ਜਨਵਰੀ ਨੂੰ ਆਪਣੇ ਘਰਾਂ ਵਿਚ ਰੰਗ-ਬਿਰੰਗੀਆਂ ਰੋਸ਼ਨੀਆਂ ਤੇ ਦੀਵੇ ਜਗਾਉਣ,ਤਾਂ ਜੋ 500 ਸਾਲਾਂ ਬਾਅਦ ਅਸੀਂ ਆਪਣੇ ਭਗਵਾਨ ਸ਼੍ਰੀਰਾਮ ਦੀ ਅਯੁੱਧਿਆ ਚ ਵਾਪਸੀ ਕਰ ਸਕੀਏ।
ਉਨ੍ਹਾਂ ਕਿਹਾ ਕਿ ਵਿਸ਼ਵ ਹਿੰਦੂ ਪਰਿਸ਼ਦ ਵੱਲੋਂ ਜਲਦੀ ਹੀ ਸ਼ਹਿਰ ਦੇ ਸਮਾਜ ਸੇਵੀ ਤੇ ਧਾਰਮਿਕ ਜੱਥੇਬੰਦੀਆਂ ਨਾਲ ਮੀਟਿੰਗ ਕੀਤੀ ਜਾਵੇਗੀ।ਇਸ ਮੀਟਿੰਗ ਵਿਚ ਸਮੂਹ ਅਦਾਰਿਆਂ ਦੇ ਅਧਿਕਾਰੀਆਂ ਨੂੰ 22 ਜਨਵਰੀ ਨੂੰ ਪੂਰੇ ਸ਼ਹਿਰ ਨੂੰ ਰੰਗਦਾਰ ਲਾਈਟਾਂ ਨਾਲ ਰੋਸ਼ਨ ਕਰਨ ਦੀ ਅਪੀਲ ਕੀਤੀ ਜਾਵੇਗੀ।ਤਲਵਾੜ ਨੇ ਕਿਹਾ ਕਿ ਸ਼ਹਿਰ ਦੇ ਹਰ ਘਰ ਵਿਚ ਪੰਜ ਦੀਵੇ ਜਗਾਏ ਜਾਣਗੇ,ਤਾਂ ਜੋ ਲੋਕ ਆਪਣੇ-ਆਪਣੇ ਘਰਾਂ ਵਿਚ ਮੰਦਰ ਵਿਚ ਮੌਜੂਦ ਭਗਵਾਨ ਰਾਮ ਲੱਲਾ ਦੀਆਂ ਖੁਸ਼ੀਆਂ ਮਨਾ ਸਕਣ।ਉਨ੍ਹਾਂ ਕਿਹਾ ਕਿ ਹਰ ਹਿੰਦੂ ਦਾ ਫਰਜ ਬਣਦਾ ਹੈ ਕਿ ਇਸ ਖੁਸ਼ੀ ਦੇ ਮੌਕੇ ਨੂੰ ਹੋਰ ਵਧੀਆ ਬਣਾਉਣ ਲਈ ਆਪਣੇ-ਆਪਣੇ ਘਰਾਂ ਵਿਚ ਰੰਗ ਬਿਰੰਗੀਆਂ ਰੋਸ਼ਨੀਆਂ ਤੇ ਦੀਵੇ ਜਗਾ ਕੇ ਖੁਸ਼ੀ ਦਾ ਪ੍ਰਗਟਾਵਾ ਕਰੇ।ਉਨ੍ਹਾਂ ਕਿਹਾ ਕਿ 22 ਜਨਵਰੀ ਦਾ ਦਿਨ ਦੇਸ਼ ਦਾ ਗੌਰਵਮਈ ਇਤਿਹਾਸਕ ਦਿਨ ਹੋਵੇਗਾ ਜਿਸ ਨੂੰ ਵਿਸ਼ਵ ਭਰ ਦੇ ਕਰੋੜਾਂ ਭਾਰਤ ਵਾਸੀ ਮਨਾਉਣਗੇ।

