ਜਲੰਧਰ : ਨੰਬਰਦਾਰ ਯੂਨੀਅਨ ਪੰਜਾਬ ਵੱਲੋਂ ਅੱਜ ਜਲੰਧਰ ਦੇ ਨਵੇਂ ਆਏ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਜੀ ਦਾ ਪੰਜਾਬ ਨੰਬਰਦਾਰ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਪਾਲ ਸਿੰਘ ਸਮਰਾ ਦੀ ਅਗਵਾਈ ਵਿੱਚ ਨੰਬਰਦਾਰ ਯੂਨੀਅਨ ਵੱਲੋਂ ਬੁੱਕੇ ਦੇ ਕੇ ਨਵੇਂ ਆਏ ਡੀਸੀ ਹਿਮਾਂਸ਼ੂ ਅਗਰਵਾਲ ਦਾ ਸਵਾਗਤ ਕੀਤਾ ਗਿਆ, ਇਸ ਮੌਕੇ ਤੇ ਨੰਬਰਦਾਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਗੁਰਪਾਲ ਸਿੰਘ ਸਮਰਾ ਦੇ ਨਾਲ
ਜਲੰਧਰ ਨੰਬਰਦਾਰ ਯੂਨੀਅਨ ਜਲੰਧਰ ਦਿਹਾਤੀ ਦੇ ਪ੍ਰਧਾਨ ਹਰਕਵਲ ਸਿੰਘ ਮੁਧ ਅਤੇ ਨੰਬਰਦਾਰ ਯੂਨੀਅਨ ਜਲੰਧਰ ਸ਼ਹਿਰੀ ਦੇ ਪ੍ਰਧਾਨ ਗੁਰਦੇਵ ਲਾਲ ਸੰਧੂ ਵੀ ਮੌਜੂਦ ਸਨ ਇਸ ਮੌਕੇ ਤੇ ਜਿੱਥੇ ਨੰਬਰਦਾਰ ਯੂਨੀਅਨ ਵੱਲੋਂ ਜਲੰਧਰ ਦੇ ਨਵੇਂ ਡਿਪਟੀ ਕਮਿਸ਼ਨਰ ਦਾ ਜੀ ਆਇਆ ਕਿਹਾ ਗਿਆ ਉਥੇ ਹੀ ਜਲੰਧਰ ਦੇ ਨਵੇਂ ਆਏ ਡਿਪਟੀ ਕਮਿਸ਼ਨਰ ਨੇ ਨੰਬਰਦਾਰਾਂ ਦਾ ਧੰਨਵਾਦ ਕੀਤਾ, ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ
ਨੰਬਰਦਾਰ ਯੂਨੀਅਨ ਪੰਜਾਬ ਦੇ ਮੁੱਖ ਬੁਲਾਰਾ ਚਰਨਜੀਤ ਸਿੰਘ, ਜਲੰਧਰ ਤਹਿਸੀਲ ਦੋ ਦੇ ਪ੍ਰਧਾਨ ਕੈਲਾਸ਼ ਕੁਮਾਰ, ਨਕੋਦਰ ਤਹਿਸੀਲ ਦੇ ਪ੍ਰਧਾਨ ਸੁਰਜੀਤ ਸਿੰਘ ਹੇਅਰ, ਨੰਬਰਦਾਰ ਵਿਦਿਆ ਸਾਗਰ, ਨੰਬਰਦਾਰ ਇੰਦਰਜੀਤ ਸਿੰਘ, ਨੰਬਰਦਾਰ ਰੇਸ਼ਮ ਪਾਲ ਸਿੰਘ ਬਿੱਟਾ, ਨੰਬਰਦਾਰ ਨਵਜੋਤ ਸਿੰਘ, ਨੰਬਰਦਾਰ ਜਰਨੈਲ ਸਿੰਘ, ਨੰਬਰਦਾਰ ਹਰਿੰਦਰ ਪਾਲ, ਨੰਬਰਦਾਰ ਰਾਮ ਸਿੰਘ, ਨੰਬਰਦਾਰ ਧਰਮਿੰਦਰ ਸਿੰਘ, ਨੰਬਰਦਾਰ ਸੁਖਵਿੰਦਰ ਲਾਲ, ਨੰਬਰਦਾਰ ਮਨਜੀਤ ਸਿੰਘ ਭੋਗਪੁਰ ਵੀ ਸ਼ਾਮਿਲ ਹੋਏ

