ਕਰਤਾਰਪੁਰ 13 ਸਤੰਬਰ (ਜਸਵੰਤ ਵਰਮਾ ) ਕਰਤਾਰਪੁਰ ਸ਼ਹਿਰ ਦੇ ਰਾਜਨ ਚੌਂਕ ਤੋਂ ਭੁਲਥ ਰੋਡ ਤੱਕ ਲੱਖਾਂ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਸੜਕ ਦਾ ਨੀਹ ਪੱਥਰ ਕਰਤਾਰਪੁਰ ਦੇ ਵਿਧਾਇਕ ਬਲਕਾਰ ਸਿੰਘ ਵੱਲੋਂ ਰੱਖਿਆ ਗਿਆ।
ਇਸ ਮੌਕੇ ਉਨਾਂ ਨਾਲ ਉਨਾਂ ਦੀ ਧਰਮ ਪਤਨੀ ਮੈਡਮ ਹਰਪ੍ਰੀਤ ਕੌਰ, ਨਗਰ ਕੌਂਸਲ ਦੇ ਪ੍ਰਧਾਨ ਵਰੁਣ ਬਾਵਾ, ਕੌਂਸਲਰ ਰਾਜਵਿੰਦਰ ਕੌਰ, ਕੌਂਸਲਰ ਅਮਰਜੀਤ ਕੌਰ, ਕੌਂਸਲਰ ਮਨਜਿੰਦਰ ਕੌਰ, ਕੌਂਸਲਰ ਸ਼ਾਮ ਸੁੰਦਰਪਾਲ, ਕੌਂਸਲਰ ਬਲਵਿੰਦਰ ਸਿੰਘ ਗੋਲਡੀ, ਜਸਵਿੰਦਰ ਸਿੰਘ ਬਬਲਾ, ਦਵਿੰਦਰ ਸਿੰਘ ਮੱਲੀ, ਗਗਨ ਪੁਰੇਵਾਲ, ਲੱਕੀ ਅਟਵਾਲ, ਓਂਕਾਰ ਸਿੰਘ ਬਿਲਖੂ, ਸੰਤੋਖ ਸਿੰਘ ਨੰਦਰਾ, ਅਤੇ ਹੋਰ ਪਾਰਟੀ ਵਰਕਰ ਅਤੇ ਵੱਡੀ ਗਿਣਤੀ ਵਿੱਚ ਪਤਵੰਤੇ ਸੱਜਣ ਹਾਜ਼ਰ ਸੀ।

