ਕਪੂਰਥਲਾ 29 ਦਿਸੰਬਰ (ਗੌਰਵ ਮੜੀਆ) ਚਾਰ ਸਾਹਿਬਜ਼ਾਦਿਆਂ, ਮਾਤਾ ਗੁਜਰ ਕੌਰ ਜੀ, ਮੋਤੀ ਰਾਮ ਮਹਿਰਾ ਅਤੇ ਚਮਕੌਰ ਸਾਹਿਬ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਚਾਹਲ ਪਰਿਵਾਰ ਤੇ ਪਿੰਡ ਨੱਥੂ ਚਾਹਲ ਦੀਆਂ ਸੰਗਤਾਂ ਵੱਲੋਂ ਬੱਸ ਅੱਡਾ ਨੱਥੂ ਚਾਹਲ ਛੁਹਾੜਿਆਂ ਵਾਲੇ ਦੁੱਧ ਦੇ ਲੰਗਰ ਲਗਾਏ ਗਏ। ਜੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਨਿਰੰਤਰ ਜਾਰੀ ਰਹੇ। ਇਸ ਦੌਰਾਨ ਜਿੱਥੇ ਪਿੰਡ ਦੇ ਨੌਜਵਾਨਾਂ ਵੱਲੋਂ ਇਹਨਾਂ ਲੰਗਰਾਂ ਦੇ ਵਿੱਚ ਲੰਗਰ ਵਰਤਾਉਣ ਦੀ ਵੱਧ ਚੜ ਕੇ ਸੇਵਾ ਕੀਤੀ ਗਈ ਉੱਥੇ ਹੀ ਬਾਣੀ ਦਾ ਪ੍ਰਵਾਹ ਵੀ ਸਾਰਾ ਦਿਨ ਚੱਲਦਾ ਰਿਹਾ। ਲੰਗਰ ਦੀ ਆਰੰਭਤਾ ਤੋਂ ਪਹਿਲਾਂ ਗੁਰਦੁਆਰਾ ਸਿੰਘ ਸਭਾ ਨੱਥੂ ਚਾਹਲ ਦੇ ਹੈਡ ਗ੍ਰੰਥੀ ਭਾਈ ਰਣਜੀਤ ਸਿੰਘ ਵੱਲੋਂ ਆਰੰਭਤਾ ਦੀ ਅਰਦਾਸ ਕੀਤੀ ਗਈ ਉਪਰੰਤ ਲੰਗਰਾਂ ਦੀ ਸ਼ੁਰੂਆਤ ਹੋਈ। ਇਸ ਦੌਰਾਨ ਸੰਤ ਬਾਬਾ ਲੀਡਰ ਸਿੰਘ ਜੀ ਮੁੱਖ ਸੇਵਾਦਾਰ ਗੁਰਦੁਆਰਾ ਗੁਰਸਰ ਸਾਹਿਬ ਪਾਤਸ਼ਾਹੀ ਛੇਵੀਂ ਅਤੇ ਸੰਤ ਬਾਬਾ ਅਮਰੀਕ ਸਿੰਘ ਜੀ ਮੁੱਖ ਸੇਵਾਦਾਰ ਡੇਰਾ ਭਾਈ ਹਰਜੀ ਸਾਹਿਬ ਖੂਖਰੈਣ ਵਾਲੇ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਉਨਾਂ ਨੇ ਨੱਥੂ ਚਾਹਲ ਦੀਆਂ ਸੰਗਤਾਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ।
ਇਸ ਮੌਕੇ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਕੈਸ਼ੀਅਰ ਸੁਖਚੈਨ ਸਿੰਘ ਚਾਹਲ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਰਨੈਲ ਸਿੰਘ, ਸਰਪੰਚ ਦਲਵਿੰਦਰ ਸਿੰਘ, ਪਿੰਡ ਰਾਜਪੁਰ ਦੇ ਸਰਪੰਚ ਮਹਿੰਦਰ ਸਿੰਘ,ਵਿਕੀ ਰਜਾਪੁਰ, ਮੈਂਬਰ ਪੰਚਾਇਤ ਵਿਕੀ ਚਾਹਲ, ਜਸਵੰਤ ਸਿੰਘ ਯੂਐਸਏ, ਸਾਬਕਾ ਪ੍ਰਧਾਨ ਮਹਿੰਦਰ ਸਿੰਘ,ਪਲਵਿੰਦਰ ਸਿੰਘ,ਨਿੱਕਾ, ਦੇਬਾ ਚਾਹਲ, ਸਾਬਕਾ ਪ੍ਰਧਾਨ ਦਲਜੀਤ ਸਿੰਘ, ਇੰਦਰਜੀਤ ਸਿੰਘ ਚਾਹਲ, ਸੁਰਿੰਦਰ ਸਿੰਘ,ਅਨਵੀਰ, ਨਾਮਜੀਤ, ਨਰਿੰਦਰ ਸਿੰਘ, ਹਰਨੂਰ ਸਿੰਘ ਸੇਵਾਦਾਰ,ਸੋਖਾ ਚਾਹਲ,ਤਲਵਿੰਦਰ ਸਿੰਘ, ਹਰਿੰਦਰ ਸਿੰਘ, ਭੱਟੀ,ਮੰਨਾ, ਪਿਆਰਾ ਸਿੰਘ, ਹਰਵਿੰਦਰ ਸਿੰਘ,ਕੁਲਦੀਪ ਸਿੰਘ, ਹਰਜੀਤ ਸਿੰਘ, ਹਰਪਾਲ ਸਿੰਘ, ਮਨਜਿੰਦਰ ਸਿੰਘ, ਕੁਲਵਿੰਦਰ, ਦਿਆਲ ਸਿੰਘ ਤੇ ਵੱਡੀ ਗਿਣਤੀ ਵਿੱਚ ਨੌਜਵਾਨ ਵੀਰਾਂ ਵਲੋਂ ਨਿਭਾਈ ਗਈ। ਇਸ ਮੌਕੇ ਤੇ ਬੀਬੀਆਂ ਵਲੋਂ ਵੀ ਦੁੱਧ ਲੰਗਰ ਵਾਸਤੇ ਤਿਆਰ ਕਰਨ ਦੀ ਸੇਵਾ ਨਿਭਾਈ ਗਈ।

