ਰਾਜਪੁਰਾ 3 ਅਪ੍ਰੈਲ( ਗੌਰਵ ਮੜੀਆ) ਸ਼ਿਵ ਸੈਨਾ ਹਿੰਦ ਨੇ ਰਾਮ ਨੌਮੀ ਅਤੇ ਰਾਮ ਨੌਮੀ ਦੀ ਸ਼ੋਭਾ ਯਾਤਰਾ ਦੇ ਮੌਕੇ ਤੇ ਸ਼ਹਿਰ ਵਿੱਚ ਸ਼ਰਾਬ ਅਤੇ ਮੀਟ ਦੀਆਂ ਸਾਰੀਆਂ ਦੁਕਾਨਾਂ ਬੰਦ ਰੱਖਣ ਦੀ ਮੰਗ ਕੀਤੀ ਹੈ।ਜ਼ਿਕਰਯੋਗ ਹੈ ਕਿ ਰਾਮ ਨੌਮੀ ਦੀਆਂ ਤਿਆਰੀਆਂ ਪੂਰੇ ਜੋਸ਼ ਨਾਲ ਸ਼ੁਰੂ ਹੋ ਗਈਆਂ ਹਨ।ਦੇਖਿਆ ਜਾਵੇ ਤਾਂ ਰਾਮਨੌਮੀ ਦੇ ਮੌਕੇ ਤੇ ਦੇਸ਼ ਦੇ ਕੁਝ ਇਲਾਕਿਆਂ ਚ ਅਕਸਰ ਹਿੰਸਕ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ,ਜਿਸ ਕਾਰਨ ਪੂਰੇ ਦੇਸ਼ ਚ ਮਾਹੌਲ ਖਰਾਬ ਹੋ ਜਾਂਦਾ ਹੈ ਅਤੇ ਇਸ ਵਾਰ ਸ਼ਿਵ ਸੈਨਾ ਹਿੰਦ ਨੇ ਇਹ ਪਹਿਲਕਦਮੀ ਸ਼ੁਰੂ ਕੀਤੀ ਹੈ ਕਿ ਰਾਮਨੌਮੀ ਵਾਲੇ ਦਿਨ ਰਾਜਪੁਰਾ ਚ ਰਾਮਨੌਮੀ ਅਤੇ ਸ਼ੋਭਾ ਯਾਤਰਾ ਵਾਲੇ ਦਿਨ ਸ਼ਹਿਰ ਦੀਆਂ ਸਾਰੀਆਂ ਸ਼ਰਾਬ ਅਤੇ ਮੀਟ ਦੀਆਂ ਦੁਕਾਨਾਂ ਬੰਦ ਰੱਖਿਆ ਜਾਣ।ਇਸ ਸਬੰਧੀ ਸ਼ਿਵ ਸੈਨਾ ਹਿੰਦ ਦੇ ਸੀਨੀਅਰ ਸੂਬਾਈ ਆਗੂ ਪੀਐਨ ਰਵੀ ਗੌਤਮ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਹਿੰਦੂ ਸਮਾਜ ਦੀਆਂ ਧਾਰਮਿਕ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਰਾਮ ਨੌਮੀ ਅਤੇ ਸ਼ੋਭਾ ਯਾਤਰਾ ਵਾਲੇ ਦਿਨ ਸ਼ਹਿਰ ਵਿੱਚ ਸਾਰੀਆਂ ਸ਼ਰਾਬ ਅਤੇ ਮੀਟ ਦੀਆਂ ਦੁਕਾਨਾਂ ਬੰਦ ਰੱਖਣ ਦੇ ਹੁਕਮ ਜਾਰੀ ਕਰੇ।

