ਕਪੂਰਥਲਾ, 6 ਮਈ (ਗੌਰਵ ਮੜੀਆ) : ਰਿਆਸਤੀ ਸ਼ਹਿਰ ਕਪੂਰਥਲਾ ਚ ਥਾਂ ਥਾਂ ਤੇ ਹੋਏ ਨਾਜਾਇਜ਼ ਕਬਜ਼ਿਆਂ ਤੇ ਪ੍ਰਸਾਸ਼ਨ ਦੀ ਗਾਜ ਡਿਗਣੀ ਸ਼ੁਰੂ ਹੋ ਗਈ ਹੈ ਮੰਗਲਵਾਰ ਨੂੰ ਨਗਰ ਸੁਧਾਰ ਟਰੱਸਟ ਕਪੂਰਥਲਾ ਨੇ ਜਾਮਾ ਮਸਜਿਦ ਦੇ ਪਿਛਲੇ ਪਾਸੇ ਨਗਰ ਸੁਧਾਰ ਟਰਸਟ ਦੀ ਮਾਰਕੀਟ ਵਿੱਚ ਦੁਕਾਨਦਾਰਾਂ ਵੱਲੋਂ ਕੀਤੇ ਗਏ ਨਜਾਇਜ਼ ਕਬਜ਼ਿਆਂ ਨੂੰ ਹਟਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਰਜ ਸਾਧਕ ਅਫਸਰ ਕੁਲਜੀਤ ਕੌਰ ਨੇ ਦੱਸਿਆ ਕਿ ਬੀਤੀ
28 ਅਪ੍ਰੈਲ ਨੂੰ ਨਜਾਇਜ਼ ਕਬਜ਼ੇ ਹਟਾਉਣ ਸਬੰਧੀ ਨੋਟਿਸ ਜਾਰੀ ਕਰਕੇ ਤਿੰਨ ਦਿਨ ਦਾ ਸਮਾਂ ਦਿੱਤਾ ਗਿਆ ਸੀ ਪਰ ਦੁਕਾਨਦਾਰਾਂ ਵੱਲੋਂ ਨਾਜਾਇਜ਼ ਕਬਜ਼ੇ ਨਹੀਂ ਹਟਾਏ ਗਏ। ਜਿਸ ਉਪਰੰਤ ਅੱਜ ਨਗਰ ਸੁਧਾਰ ਟਰੱਸਟ ਨੇ ਪੁਲਿਸ ਫੋਰਸ ਦੀ ਮਦਦ ਨਾਲ ਦੁਕਾਨਦਾਰਾਂ ਵੱਲੋਂ ਕੀਤੇ ਨਜਾਇਜ਼ ਕਬਜ਼ੇ ਹਟਵਾਏ ਹਨ। ਉਹਨਾਂ ਦੱਸਿਆ ਕਿ ਕਈ ਦੁਕਾਨਾਂ ਜੋ ਖਾਲੀ ਸਨ ਉਹਨਾਂ ਤੇ ਵੀ ਕੁਝ ਦੁਕਾਨਦਾਰਾਂ ਵੱਲੋਂ ਤਾਲੇ ਲਗਾ ਕੇ ਕਬਜ਼ੇ ਕੀਤੇ ਗਏ ਸਨ ਉਹ ਵੀ ਛੁਡਵਾਏ ਗਏ ਹਨ ਤੇ
ਅੰਦਰ ਪਿਆ ਸਮਾਨ ਜ਼ਬਤ ਕਰ ਲਿਆ ਗਿਆ ਹੈ।ਇਸ ਮੌਕੇ ਡੀਐਸਪੀ ਦੀਪ ਕਰਨ ਸਿੰਘ ਤੇ ਵੱਖ-ਵੱਖ ਥਾਣਿਆਂ ਦੇ ਮੁਖੀ ਤੇ ਪੁਲਿਸ ਵੱਡੀ ਗਿਣਤੀ ਵਿੱਚ ਮੌਜੂਦ ਸੀ

