ਸੁਭਾਨਪੁਰ ਕਪੂਰਥਲਾ (ਗੌਰਵ ਮੜੀਆ) ਬੀਤੀ ਦੇਰ ਰਾਤ ਥਾਣਾ ਸੁਭਾਨਪੁਰ ਅਧੀਨ ਆਉਦੇ ਪਿੰਡ ਹਮੀਰਾ ਦੇ ਵਾਸੀ ਪੱਤਰਕਾਰ ਸੁਖਵਿੰਦਰ ਸੋਹੀ ਤੇ ਉਸਦਾ ਭਰਾ ਕੰਮ ਵਾਸਤੇ ਹਮੀਰਾ ਫੈਕਟਰੀ ਜਾ ਰਹੇ ਸੀ ਕਿ ਨੇੜਲੇ ਹੀ ਪਿੰਡ ਦੇ ਪੱਤਰਕਾਰ ਨਾਲ ਰੰਜਿਸ਼ ਰੱਖਦੇ ਕੁਝ ਨੋਜਵਾਨਾਂ ਨੇ ਜਾਨੋ ਮਾਰਨ ਦੀ ਨੀਅਤ ਨਾਲ ਗੋਲੀਆਂ ਦੇ ਫਾਇਰ ਦਾਗ ਦਿੱਤੇ ਤੇ ਭੱਜ ਗਏ
ਪਰ ਇਸ ਕੋਈ ਜਾਨੀ ਨੁਕਸਾਨ ਨਹੀ ਹੋਇਆ ਇਸ ਦੋਰਾਨ ਥਾਣਾ ਸੁਭਾਨਪੁਰ ਮੌਕੇ ਤੇ ਪੁੱਜੀ ਤੇ ਤਫਤੀਸ਼ ਸ਼ੁਰੂ ਕੀਤੀ।ਇਸ ਸਬੰਧੀ ਪੁਲਿਸ ਨੂੰ ਦਿਤੇ ਬਿਆਨਾ ਵਿੱਚ ਪੱਤਰਕਾਰ ਸੁਖਵਿੰਦਰ ਸਿੰਘ ਸੋਹੀ ਵਾਸੀ ਹਮੀਰਾ ਨੇ ਦੱਸਿਆ ਕਿ ਮੇਰਾ ਭਰਾ ਬਲਵਿੰਦਰ ਸਿੰਘ ਸੋਹੀ ਪੁੱਤਰ ਜਸਵੀਰ ਸਿੰਘ ਤੇ ਪਹਿਲਾਂ ਵੀ ਤਿੰਨ ਵਾਰ ਜਾਨ ਲੇਵਾ ਹਮਲਾ ਹੋ ਚੁੱਕਾ ਹੈ
ਜਿਸ ਤੇ ਕੀ ਇਕ ਐਫਆਈਆਰ ਥਾਣਾ ਸੁਭਾਨ ਪੁਰ ਵਿਖੇ ਦਰਜ ਹੈ। ਅਤੇ ਮੇਰਾ ਭਰਾ ਬਲਵਿੰਦਰ ਸਿੰਘ ਸੋਹੀ ਜੋ ਕਿ ਹਮੀਰਾ ਫੈਕਟਰੀ ਵਿੱਚ ਬਤੌਰ ਠੇਕੇਦਾਰੀ ਦਾ ਕੰਮ ਕਰਦਾ ਹੈ।ਤੇ ਅਸੀਂ ਰਾਤ 11:45 ਵਜੇ ਘਰੋਂ ਹਮੀਰਾ ਫੈਕਟਰੀ ਨੂੰ ਲੇਬਰ ਅੰਦਰ ਲਗਾਉਣ ਵਾਸਤੇ ਗਏ ਸੀ ਅਤੇ ਰਾਤੀ 11-55 ਤੇ ਸਾਡੇ ਮਗਰ ਆਲਟੋ ਕਾਰ ਨੇ ਪਿੱਛਾ ਕੀਤਾ
ਜਦੋਂ ਅਸੀਂ ਆਪਣੀ ਗੱਡੀ ਨੂੰ ਫੈਕਟਰੀ ਦੇ ਗੇਟ ਮੋਹਰੇ ਖੜਾ ਕਰਕੇ ਉਤਰੇ ਤੇ ਆਲਟੋ ਕਾਰ ਵਿੱਚੋਂ ਪੰਜ ਆਦਮੀ ਬਾਹਰ ਨਿਕਲੇ ਉਹਨਾਂ ਨੇ ਸਾਡੇ ਤੇ ਫਾਈਰਿੰਗ ਕਰਨੀ ਸੁਰੂ ਕਰ ਦਿੱਤੀ ਤੇ ਅਸੀ ਭੱਜ ਕੇ ਆਪਣੀ ਜਾਨ ਬਚਾਈ ਤੇ ਫੈਕਟਰੀ ਦੇ ਅੰਦਰ ਵੜ ਗਏ।
ਉਪਰੋਕਤ ਆਦਮੀ ਗੋਲੀਆਂ ਚੱਲਾ ਕੇ ਮੋਕੇ ਤੇ ਉੱਥੇ ਭੱਜ ਗਏ ਉਹਨਾ ਦੱਸਿਆ ਕਿ ਸਾਡੇ ਤੇ ਗੋਲੀਆ ਚਲਾਉਣ ਵਾਲੇ ਐਲਟੋ ਕਾਰ ਜਿਸ ਦਾ ਰੰਗ ਸਿਲਵਰ ਸੀ ਜਿਸ ਵਿਚ ਪੰਜ ਤੋਂ ਛੇ ਵਿਆਕਤੀ ਸਵਾਰ ਸਨ। ਜਿੰਨਾ ਵਿੱਚ ਰਾਜ ਕੁਮਾਰ ਉਫਰ ਰਾਜਾ ਪੁੱਤਰ ਕਾਲੀ,ਧਰੁਵ ਕਾਲੀਆ ਉਰਫ ਕਾਲੀਆ ਪੁੱਤਰ ਵਿਪਨ ਕੁਮਾਰ,ਰਾਮ ਨਾਥ ਪੁੱਤਰ ਨਾਮਾਲੂਮ,ਵਿਪਨ ਕੁਮਾਰ ਪੁੱਤਰ ਨਾਮਾਲੂਮ ਸਾਰੇ ਵਾਸੀ ਪਿੰਡ ਮੁਰਾਰ ਦੇ ਸਨ ਅਤੇ ਉਹਨਾ ਨਾਲ ਦੋ ਹੋਰ ਅਣਪਛਾਤੇ ਵਿਆਕਤੀ ਇਹਨਾਂ ਦੇ ਨਾਲ ਸੀ।
ਅਤੇ ਇਹ ਪਹਿਲਾ ਮਿਤੀ 10-02-2023 ਨੂੰ ਰਾਤੀ ਲਗਭੱਗ 10:20 ਦੇ ਦਰਮਿਆਨ ਸਾਡੇ ਘਰ ਦੇ ਬਾਹਰ ਗੇੜੇ ਮਾਰ ਰਹੇ ਸਨ ਪੁਲਿਸ ਨੇ ਸ਼ਿਕਾਇਤ ਤੇ ਅਧਾਰ ਤੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ

