ਕਪੂਰਥਲਾ 19 ਮਈ( ਗੌਰਵ ਮੜੀਆ) ਵਿਦਿਅਕ ਵਰੇ 2024-25 ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੰਡਾਲ ਬੇਟ ਜਿਲ੍ਹਾ ਕਪੂਰਥਲਾ ਦੇ ਵਿਦਿਆਰਥੀਆ ਨੇ ਦੱਸਵੀਂ ਜਮਾਤ ਦੇ ਐਲਾਨੇ ਗਏ ਨਤੀਜੇ ਵਿਚ ਮੱਲਾ ਮਾਰੀਆਂ. ਇਸ ਨਤੀਜੇ ਵਿਚ ਸਕੂਲ ਦੇ ਵਿਦਿਆਰਥੀ ਜਸਪਾਲ ਸਿੰਘ ਸਪੁੱਤਰ ਗੁਰਮੇਲ ਸਿੰਘ ਨੇ 650 ਵਿੱਚੋ 584 ਨੰਬਰ ਲੈਕੇ ਸਕੂਲ ਵਿਚ ਪਹਿਲਾ ਸਥਾਨ, ਜਸਮੀਤ ਕੌਰ ਪੁੱਤਰੀ ਸੁਖਦੇਵ ਸਿੰਘ ਨੇ 577 ਨੰਬਰਾਂ ਨਾਲ ਦੂਸਰਾ ਸਥਾਨ ਹਾਸਿਲ ਕੀਤਾ ਲਵਦੀਪ ਕੌਰ ਪੁੱਤਰੀ ਅਵਤਾਰ ਸਿੰਘ ਨੇ 574 ਨੰਬਰ ਲੈਕੇ ਤੀਜਾ ਸਥਾਨ ਪ੍ਰਾਪਤ ਕੀਤਾ.ਸਕੂਲ ਦਾ ਨਤੀਜਾ 100 ਫੀਸਦੀ ਰਿਹਾ ਤੇ ਚੰਗੇ ਨੰਬਰ ਲੈਣ ਵਾਲੇ ਵਿਧਾਰਥੀਆਂ ਨੂੰ ਸਮੂਹ ਸਕੂਲ ਸਟਾਫ ਵਲੋਂ ਸਨਮਾਨਿਤ ਕੀਤਾ ਗਿਆ.ਇਸ ਮੌਕੇ ਸਕੂਲ ਦੇ ਡੀ ਡੀ ਓ ਵੀਨਾ ਵਲੋਂ ਸਮੂਹ ਸਟਾਫ ਤੇ ਬੱਚਿਆਂ ਨੂੰ ਵਧਾਈ ਦਿਤੀ ਗਈ

