•ਓਪਨ ਡੋਰ ਵੈਲਫੇਅਰ ਸੋਸਾਇਟੀ ਖੋਜੇਵਾਲਾ ਚਰਚ ਦੀਆਂ ਟੀਮਾਂ ਫਿਰੋਜ਼ਪੁਰ ਹੜ ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਦੇ ਲਈ ਮੁਢਲੀਆਂ ਦਵਾਈਆਂ ਪੱਕਿਆ ਹੋਇਆ ਭੋਜਨ ਸੁੱਕਾ ਰਾਸ਼ਨ ਬਿਸਕੁਟ ਬਰੈਡ ਤੇ ਮੁਢਲੀਆਂ ਦਵਾਈਆਂ ਲੈਕੇ ਪੁੱਜੀਆਂ
ਕਪੂਰਥਲਾ ( ਗੌਰਵ ਮੜੀਆ ) ਪਿਛਲੇ ਕੁਝ ਦਿਨਾਂ ਤੋਂ ਪੰਜਾਬ ਅੰਦਰ ਤੇ ਭਾਰਤ ਦੀਆਂ ਕਈ ਹੋਰ ਸਟੇਟਾਂ ਵਿੱਚ ਪਾਣੀ ਦੀ ਵੱਡੀ ਮਾਰ ਨਾਲ ਆਮ ਇਨਸਾਨਾਂ ਦਾ ਜੀਵਨ ਕਾਫੀ ਪ੍ਰਭਾਵਿਤ ਹੋਇਆ ਹੈ ਇਸ ਦੌਰਾਨ ਓਪਨ ਡੋਰ ਵੈਲਫੇਅਰ ਸੋਸਾਇਟੀ ਵੀ ਬਾਕੀ ਦੀਆਂ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਵਾਂਗੂੰ ਆਪਣਾ ਵੱਡਾ ਯੋਗਦਾਨ ਹੜ ਪ੍ਰਭਾਵਿਤ ਪੰਜਾਬ ਦੇ ਕਈ ਜਿਲਿਆਂ ਵਿੱਚ ਦਿਨ ਰਾਤ ਸੇਵਾਵਾਂ ਨਿਭਾ ਕੇ ਵੱਡਾ ਯੋਗਦਾਨ ਪਾ ਰਹੀ ਹੈ ਅਸੀਂ ਪੰਜਾਬ ਦੀਆਂ ਸਮੂਹ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਦਾ ਧੰਨਵਾਦ ਵੀ ਕਰਦੇ ਹਾਂ ਜੋ ਮਨੁੱਖਤਾ ਦੀ ਸੇਵਾ ਨੂੰ ਦਿਨ ਰਾਤ ਸਮਰਪਿਤ ਹਨ ਖਾਸ ਕਰਕੇ ਪੰਜਾਬ ਦੇ ਨੌਜਵਾਨਾਂ ਦਾ ਜਿਹੜੇ ਦਿਨ ਰਾਤ ਸੋਸ਼ਲ ਮੀਡੀਆ ਤੇ ਲੋਕਾਂ ਦੀ ਮਦਦ ਕਰਦੇ ਦੇਖੇ ਜਾ ਰਹੇ ਹਨ

ਅਸੀਂ ਉਹਨਾਂ ਸਾਰੇ ਯੂਥ ਦਾ ਧੰਨਵਾਦ ਵੀ ਕਰਦੇ ਹਾਂ ਤੇ ਉਹਨਾਂ ਲਈ ਅਰਦਾਸ ਵੀ ਕਰਦੇ ਹਾਂ ਪਰਮੇਸ਼ਵਰ ਉਹਨਾਂ ਨੂੰ ਵੱਡਾ ਬਲ ਦੇਣ ਦੇਖਣ ਵਿੱਚ ਆਇਆ ਹੈ ਕਿ ਪਾਣੀ ਦੇ ਹੜ ਦੇ ਨਾਲ ਨਾਲ ਜਾਤੀ ਧਰਮ ਦਾ ਇੱਕ ਵੱਖਰਾ ਹੀ ਦਰਿਆ ਵਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੇ ਫਿਰਕਾ ਪ੍ਰਸਤ ਲੋਕ ਧਰਮ ਦੀਆਂ ਵੰਡੀਆਂ ਪਾ ਕੇ ਆਪਣਾ ਉੱਲੂ ਸਿੱਧਾ ਕਰਨਾ ਚਾਹੁੰਦੇ ਹਨ ਸਾਡੀ ਪਰਮਾਤਮਾ ਅੱਗੇ ਪ੍ਰੇਅਰ ਹੈ ਕਿ ਉਹਨਾਂ ਨੂੰ ਰੱਬ ਅਕਲ ਬੁੱਧ ਤੇ ਸਮਤ ਬਖਸ਼ੇ ਜਿੱਥੇ ਹੜ ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਦੇ ਘਰ ਰੁੜ ਗਏ ਘਰ ਢਹਿ ਗਏ ਬੱਚੇ ਪਾਣੀ ਵਿੱਚ ਰੁੜ ਗਏ ਕਾਰਾਂ ਟਰੈਕਟਰ ਤੇ ਮੋਟਰਸਾਈਕਲ ਤੇ ਪੇਟੀਆਂ ਟਰੰਕਾਂ ਦਾ ਵੱਡਾ ਨੁਕਸਾਨ ਹੋ ਗਿਆ ਖਾਣ ਵਾਲਾ ਅਨਾਜ ਖਰਾਬ ਹੋ ਗਿਆ
ਲੋਕ ਆਪਣੇ ਪਰਿਵਾਰਾਂ ਤੋਂ ਵਿਛੜ ਗਏ ਤੇ ਖੇਤਾਂ ਵਿੱਚ ਕਰੋੜਾਂ ਅਰਬਾਂ ਦਾ ਅਨਾਜ ਖਰਾਬ ਹੋ ਗਿਆ ਜਮੀਨਾਂ ਦੀਆਂ ਤਸਵੀਰਾਂ ਬਦਲ ਗਈਆਂ ਉੱਥੇ ਹੀ ਕਈ ਅਖੌਤੀ ਲੋਕ ਧਰਮ ਤੇ ਜਾਤੀ ਦਾ ਢੰਡੋਰਾ ਪਿੱਟਦੇ ਨਜ਼ਰ ਆ ਰਹੇ ਹਨ ਮੈਨੂੰ ਲੱਗਦਾ ਇਸ ਸਮੇਂ ਲੋਕਾਂ ਨਾਲ ਹਮਦਰਦੀ ਤੇ ਪਿਆਰ ਵੰਡਣ ਦਾ ਮੌਕਾ ਹੈ ਪਰ ਇਹ ਲੋਕ ਪਤਾ ਨਹੀਂ ਕਿਹੜੀ ਮਿੱਟੀ ਦੇ ਪੁਤਲੇ ਹਨ ਜੋ ਪੰਜਾਬ ਨੂੰ ਧਰਮ ਦੇ ਨਾਂ ਤੇ ਵੰਡਣ ਲਈ ਕੋਈ ਵੀ ਮੌਕਾ ਨਹੀਂ ਛੱਡਦੇ ਪਰ ਪੰਜਾਬ ਵਿੱਚ ਆਪਸੀ
ਭਾਈਚਾਰਿਕ ਸਾਂਝ ਇੰਨੀ ਜਿਆਦਾ ਮਜਬੂਤ ਹੈ ਕਿ ਇਹਨਾਂ ਦੀਆਂ ਕਾਲੀਆਂ ਕਰਤੂਤਾਂ ਦਾ ਪੰਜਾਬ ਤੇ ਕੋਈ ਵੀ ਅਸਰ ਹੋਣ ਵਾਲਾ ਨਹੀਂ ਇਹ ਲੋਕ ਪਾਣੀ ਚ ਪਜਾਮੇ ਢੰਗ ਕੇ ਭੱਜੇ ਫਿਰਦੇ ਨੇ ਲੋਕਾਂ ਦੀ ਮਦਦ ਲਈ ਨਹੀਂ ਸਗੋਂ ਧਰਮ ਦੀਆਂ ਵੰਡੀਆਂ ਪਾਉਣ ਵਾਸਤੇ ਇਹੋ ਜਿਹੇ ਲੋਕਾਂ ਦਾ ਸਮਾਜ ਵਿੱਚ ਕੋਈ ਸਥਾਨ ਨਹੀਂ ਇਹ ਪੰਜਾਬ ਦੇ ਆਪਸੀ ਭਾਈਚਾਰਿਆਂ ਲਈ ਵੱਡਾ ਖਤਰਾ ਨਹੀਂ ਪਾਣੀ ਤਾਂ ਫਸਲਾਂ ਤਬਾਹ ਕਰਦਾ ਹੈ
ਤੇ ਇਹ ਅਜਿਹੇ ਖਤਰਨਾਕ ਲੋਕ ਨੇ ਜੋ ਪੰਜਾਬ ਦੀਆਂ ਨਸਲਾਂ ਤਬਾਹ ਕਰ ਸਕਦੇ ਹਨ ਇਹਨਾਂ ਦਾ ਅਚੈ ਤੌਰ ਤੇ ਧਿਆਨ ਰੱਖਿਆ ਜਾਵੇ ਤੇ ਸਾਰੀਆਂ ਸਮਾਜਿਕ ਜਥੇਬੰਦੀਆਂ ਇਹਨਾਂ ਤੋਂ ਦੂਰੀ ਬਣਾ ਕੇ ਰੱਖਣ ਅਜਿਹੇ ਘਟੀਆ ਸੋਚ ਦੇ ਲੋਕਾਂ ਕਰਕੇ ਪੰਜਾਬ ਅੰਦਰ ਪਿਆਰ ਤੇ ਭਾਈਚਾਰੇ ਕਮਜ਼ੋਰ ਹੁੰਦੇ ਹਨ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਇਹ ਮੁੱਦਾ ਕਾਫੀ ਵਾਇਰਲ ਹੋਇਆ ਸਿਆਣੇ ਤੇ ਪੰਜਾਬ ਦੇ ਪਿਆਰੇ ਲੋਗਾਂ ਨੂੰ ਮੇਰੀ ਬੇਨਤੀ ਹੈ ਕਿ ਅਜਿਹੀਆਂ ਚੀਜ਼ਾਂ ਸੋਸ਼ਲ ਮੀਡੀਆ ਤੇ
ਸ਼ੇਅਰ ਕਰਨ ਤੋਂ ਗਰੇਜ ਕੀਤਾ ਜਾਵੇ ਅੱਜ ਓਪਨ ਡੋਰ ਵੈਲਫੇਅਰ ਸੋਸਾਇਟੀ ਖੋਜੇਵਾਲਾ ਚਰਚ ਦੀਆਂ ਟੀਮਾਂ ਫਿਰੋਜ਼ਪੁਰ ਹੜ ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਦੇ ਲਈ ਮੁਢਲੀਆਂ ਦਵਾਈਆਂ ਪੱਕਿਆ ਹੋਇਆ ਭੋਜਨ ਸੁੱਕਾ ਰਾਸ਼ਨ ਬਿਸਕੁਟ ਬਰੈਡ ਤੇ ਮੁਢਲੀਆਂ ਦਵਾਈਆਂ ਲੈ ਕੇ ਪਹੁੰਚਿਆ ਹੋਇਆ ਹੈ

