ਜਲੰਧਰ (ਅਵਤਾਰ ਬੰਗੜ ): ਕੰਜੂਮਰ ਰਾਈਟ ਪਰੋਟੈਕਸ਼ਨ ਆਰਗਨਾਈਜੇਸ਼ਨ ਪੰਜਾਬ ਵਲੋਂ ਜਲੰਧਰ ਜਿਲੇ ਲੈਵਲ ਤੇ ਇੰਟਰਨੈਸ਼ਨਲ ਕੰਜਊਮਰ ਡੇ ਮਨਾਇਆ ਗਿਆ ਔਰ ਇੰਟਰਨੈਸ਼ਨਲ ਲੈਵਲ ਤੇ ਕੰਜਊਮਰ ਐਕਟ ਦੇ ਸਬੰਧ ਵਿੱਚ ਅਤੇ ਸਾਡੇ ਇਸ ਦੇਸ਼ ਦੇ ਕੰਜੂਮਰ ਐਕਟ, ਜੋ ਨਵਾਂ 2019 ਚ ਬਣਿਆ ,ਉਸ ਵਿਸ਼ੇ ਦੇ ਵਿੱਚ ਸੰਸਥਾ ਵੱਲੋਂ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਔਰ ਉਪਭੋਗਤਾ ਦੀ ਰੱਖਿਆ ਦੇ ਕਾਨੂੰਨਾਂ ਬਾਰੇ ਜਾਣੂ ਕਰਾਇਆ ।
ਇੰਟਰਨੈਸ਼ਨਲ ਕੰਜਊਮਰ ਡੇ ਦੀ ਸ਼ੁਰੂਆਤ ਅਮਰੀਕਾ ਤੋਂ ਹੋਈ ਸੀ ਔਰ ਇਸੇ ਲਈ ਉਹ ਪੂਰੇ ਵਰਲਡ ਦੀ ਕੰਜੂਮਰ ਦੀਆਂ ਸਮੱਸਿਆ ਦੇ ਸਬੰਧ ਵਿੱਚ ਗੱਲਬਾਤ ਕੀਤੀ ਗਈ ਸੀ ਤਾਂ ਕਿ ਪੂਰੀ ਦੁਨੀਆ ਨੂੰ ਇਸ ਐਕਟ ਦਾ ਫਾਇਦਾ ਹੋਵੇ ਕਿ ਲੋਕੀ ਜਾਗਰੂਕ ਹੋਣ ਔਰ ਉਹਨਾਂ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਵਸਤੂ ਦੇ ਵਿੱਚ ਡੀਫੈਕਟ ਜਾਂ ਸਰਵਿਸ ਦੇ ਵਿੱਚ ਪਰੇਸ਼ਾਨੀ ਆਉਂਦੀ ਉਹ ਕਾਰਵਾਈ ਕਰ ਸਕਣ l
ਅੱਜ ਦੇ ਇਸ ਜ਼ਿਲਾ ਲੈਵਲ ਮੀਟਿੰਗ ਦੇ ਵਿੱਚ ਪੰਜਾਬ ਪ੍ਰਧਾਨ ਭੁਪਿੰਦਰ ਕੁਮਾਰ ਪੰਜਾਬ ਦੇ ਚੀਫ ਪੈਟਰਨ ਸ਼੍ਰੀ ਰਜੇਸ ਬਾਘਾ ਜੀ ,ਚੇਅਰ ਪਰਸਨ ਸ਼੍ਰੀਮਤੀ ਪਰਵੀਨ ਸ਼ਰਮਾ ਜੀ, ਜਨਰਲ ਸੈਕਟਰੀ ਕਮਲਜੀਤ ਕੌਰ ਗਿੱਲ ਜੀ, ਸੈਕਟਰੀ ਅਵਤਾਰ ਜੀ, ਵਰਿੰਦਰ ਜੀ, ਅਤੇ ਜਿਲ੍ਹਾ ਪ੍ਰਧਾਨ ਹਰਮੀਤ ਮੱਕੜ ਔਰ ਜਿਲੇ ਦੇ ਮੈਂਬਰਾਂ ਨੇ ਹਿੱਸਾ ਲਿਆ ਅਤੇ ਆਪੋ ਆਪਣੀ ਗੱਲ ਰੱਖੀ। ਲੋਕਾਂ ਨੂੰ ਜਾਗਰੂਕ ਕਰਨ ਲਈ ਇੰਟਰਨੈਸ਼ਨਲ ਕੰਜੂਮਰ ਡੇ ਮਨਾਇਆ । ਇਸ ਵਿਸ਼ੇ ਤੇ ਲੋਕਾਂ ਨੂੰ ਜਾਗਰੂਕ ਕੀਤਾ।

