ਜਲੰਧਰ: ਲੰਬੜਦਾਰ ਯੂਨੀਅਨ ਵੱਲੋਂ ਜਲੰਧਰ ਤਹਿਸੀਲ ਕੰਪਲੈਕਸ ਵਿਖੇ ਬਣੇ ਨੰਬਰਦਾਰ ਯੂਨੀਅਨ ਦੇ ਦਫਤਰ ਵਿਖੇ ਉੱਗੇ ਪੰਜਾਬੀ ਗੀਤਕਾਰ ਮਦਨ ਜਲੰਧਰੀ ਜੋ ਕਿ ਸ੍ਰੀ ਗੁਰੂ ਰਵਿਦਾਸ ਐਜੂਕੇਸ਼ਨਲ ਐਂਡ ਕਲਚਰਲ ਸੈਂਟਰ ਦੇ ਜਨਰਲ ਸਕੱਤਰ ਵੀ ਹਨ ਉਨਾਂ ਦਾ ਨੰਬਰਦਾਰ ਯੂਨੀਅਨ ਦੇ ਦਫਤਰ ਵਿੱਚ ਪਹੁੰਚਣ ਤੇ ਸਵਾਗਤ ਅਤੇ ਸਨਮਾਨ ਕੀਤਾ ਗਿਆ ਇਹ ਸਨਮਾਨ ਨੰਬਰਦਾਰ ਯੂਨੀਅਨ ਜਲੰਧਰ ਸ਼ਹਿਰੀ ਦੇ ਪ੍ਰਧਾਨ ਗੁਰਦੇਵ ਲਾਲ ਸੰਧੂ ਜੀ ਪ੍ਰਧਾਨਗੀ ਹੇਠ ਕੀਤਾ ਗਿਆ,
ਇਸ ਮੌਕੇ ਤੇ ਸ਼੍ਰੀ ਗੁਰੂ ਰਵਿਦਾਸ ਐਜੂਕੇਸ਼ਨਲ ਐਂਡ ਕਲਚਰਲ ਸੈਂਟਰ ਦੇ ਜਨਰਲ ਸਕੱਤਰ ਸ੍ਰੀ ਮਦਨ ਜਲੰਧਰੀ ਜੀ ਨੇ ਦੱਸਿਆ ਕਿ 120 ਫੁੱਟ ਰੋਡ ਨੇੜੇ ਬਾਊ ਜਗਜੀਵਨ ਰਾਮ ਚੌਂਕ ਵਿਖੇ ਇਹ ਸੈਂਟਰ ਬਣਾਇਆ ਗਿਆ ਹੈ ਜਿੱਥੇ ਕਿ ਕਮਿਊਨਿਟੀ ਹਾਲ ਵੀ ਬਣਾਇਆ ਗਿਆ ਹੈ ਅਤੇ ਇਹ ਕਮਿਊਨਿਟੀ ਹਾਲ ਉਹਨਾਂ ਗਰੀਬ ਪਰਿਵਾਰਾਂ ਦੇ ਬੇਟੀਆਂ ਦੀ ਸ਼ਾਦੀਆਂ ਲਈ ਦਿੱਤਾ ਜਾਂਦਾ ਹੈ ਅਤੇ ਜਿਹਦੀ ਸੇਵਾ ਨਾਮ ਮਾਤਰ ਹੀ ਲਈ ਜਾਂਦੀ ਹੈ
ਉਹਨਾਂ ਦੱਸਿਆ ਕਿ ਇਸ ਵਿੱਚ ਇੱਕ ਲਾਈਬਰੇਰੀ ਵੀ ਬਣਾਈ ਜਾ ਰਹੀ ਹੈ ਅਤੇ ਇਸ ਵਿੱਚ ਇੱਕ ਟਿਊਸ਼ਨ ਸੈਂਟਰ ਵੀ ਬਣਾਇਆ ਜਾ ਰਿਹਾ ਹੈ ਜੋ ਕਿ ਫਰੀ ਬੱਚਿਆਂ ਨੂੰ ਪੜਾਇਆ ਜਾਏਗਾ ਉਹਨਾਂ ਦੱਸਿਆ ਕਿ ਕੀ ਇਹ ਕਮਿਊਨਿਟੀ ਸੈਂਟਰ ਲਾਇਬਰੇਰੀ ਅਤੇ ਟਿਊਸ਼ਨ ਸੈਂਟਰ ਉਹਨਾਂ ਗਰੀਬ ਪਰਿਵਾਰਾਂ ਦੇ ਬੱਚਿਆਂ ਲਈ ਬਣਾਇਆ ਜਾ ਰਿਹਾ ਹੈ ਇਸ ਮੌਕੇ ਤੇ ਉਹਨਾਂ ਦੇ ਨਾਲ ਸ਼੍ਰੀ ਗੁਰੂ ਰਵਿਦਾਸ ਐਜੂਕੇਸ਼ਨਲ ਐਂਡ ਕਲਚਰ ਸੈਂਟਰ ਦੇ ਖਜਾਨਚੀ ਜਗਦੀਸ਼ ਡਾਲੀਆ ਵੀ ਮੌਜੂਦ ਸਨ
ਇਸ ਮੌਕੇ ਤੇ ਸਨਮਾਨ ਸਮਾਰੋਹ ਵਿੱਚ ਨੰਬਰਦਾਰ ਯੂਨੀਅਨ ਜਲੰਧਰ ਸ਼ਹਿਰੀ ਦੇ ਮੁੱਖ ਬੁਲਾਰਾ ਦਰਸ਼ਨ ਸਿੰਘ, ਤਹਿਸੀਲ-2 ਦੇ ਪ੍ਰਧਾਨ ਕੈਲਾਸ਼ ਕੁਮਾਰ ਜਲੰਧਰ ਤਹਿਸੀਲ-2 ਦੇ ਵਾਈਸ ਪ੍ਰਧਾਨ ਦਰਸ਼ਨ ਕੁਮਾਰ, ਨੰਬਰਦਾਰ ਮਦਨ ਲਾਲ ਖਜਾਨਚੀ ਨੰਬਰਦਾਰ ਸੁਰਿੰਦਰ ਸਿੰਘ, ਨੰਬਰਦਾਰ ਨਵਜੋਤ ਸਿੰਘ ,ਨੰਬਰਦਾਰ ਇੰਦਰਜੀਤ ਸਿੰਘ, ਨੰਬਰਦਾਰ ਵਿਦਿਆ ਸਾਗਰ, ਨੰਬਰਦਾਰ ਹਰਬੰਸ ਲਾਲ ਵੀ ਮੌਜੂਦ ਸਨ

