ਕਪੂਰਥਲਾ ( ਗੌਰਵ ਮੜੀਆ ) ਐਡਵੋਕੇਟ. ਕਰਮਬੀਰ ਸਿੰਘ ਚੰਦੀ ਅਤੇ ਆਮ ਆਦਮੀ ਪਾਰਟੀ ਹਾਈ ਕਮਾਂਡ ਵਲੋਂ ਹੇਂਨਤ ਪਥਰੀਆ (ਸੰਨੀ ਠੇਕੇਦਾਰ) ਨੂੰ ਹਲਕਾ ਕਪੂਰਥਲਾ ਸੰਗਠਨ ਇੰਚਾਰਜ ਨਿਯੁਕਤ ਕੀਤਾ ਗਿਆ ਆਪਣੀ ਨਿਯੁਕਤੀ ਤੇ ਹੇਂਨਤ ਪਥਰੀਆ (ਸੰਨੀ ਠੇਕੇਦਾਰ) ਨੇ ਐਡਵੋਕੇਟ. ਕਰਮਬੀਰ ਸਿੰਘ ਚੰਦੀ ਅਤੇ ਪਾਰਟੀ ਹਾਈ ਕਮਾਂਡ ਦਾ ਤਹਿ ਦਿਲੋਂ ਧੰਨਵਾਦ ਕੀਤਾ ਤੇ ਕਿਹਾ ਕਿ ਮੈਂ ਧੰਨਵਾਦੀ ਹਾਂ ਕਿ ਜਿਨਾਂ ਨੇ ਪਾਰਟੀ ਨੂੰ ਹੋਰ ਮਜਬੁਤ ਕਰਨ ਲਈ ਮੇਰੇ ਤੇ ਭਰੋਸਾ ਕੀਤਾ ਅਤੇ ਮੈਨੂੰ ਹਲਕਾ ਸੰਗਠਨ ਇੰਚਾਰਜ ਕਪੁਰਥਲਾ ਲਗਾਇਆ। ਮੈਂ ਪਾਰਟੀ ਨੂੰ ਹੋਰ ਮਜਬੁਤ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਾਂਗਾ।

