ਕਪੂਰਥਲਾ( ਗੌਰਵ ਮੜੀਆ )ਦ ਓਪਨ ਡੋਰ ਚਰਚ ਖੋਜੇਵਾਲਾ ਵਿਖੇ ਚੰਗਿਆਈ ਅਤੇ ਛੁਟਕਾਰਾ ਸਭਾ ਦਾ ਆਯੋਜਨ 7 ਮਈ ਦਿਨ ਐਤਵਾਰ ਨੂੰ ਹੋ ਰਿਹਾ ਹੈ ਚਰਚ ਦੇ ਮੁੱਖ ਪਾਸਟਰ ਹਰਪ੍ਰੀਤ ਦਿਓਲ ਨੇ ਹੋ ਰਹੇ ਸਮਾਗਮ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰੋਫੇਟ ਤੀਜੋ ਥਾਮਸ ਵਲੋਂ ਲੋਕਾਂ ਤੱਕ ਪ੍ਰਭੂ ਯਿਸ਼ੂ ਮਸੀਹ ਦਾ ਸੰਦੇਸ਼ ਦੇਣ ਲਈ ਅਤੇ ਦੁਖੀਆਂ,ਬਿਮਾਰਾਂ,ਲਾਚਾਰਾਂ ਅਤੇ ਬੇਔਲਾਦ ਜੋੜ੍ਹਿਆਂ ਨੂੰ ਔਲਾਦ ਦੀ ਦਾਤ ਬਖਸ਼ਣ ਲਈ ਚੰਗਿਆਈ ਅਤੇ ਛੁਟਕਾਰਾ ਸਭਾ ਦਾ ਆਯੋਜਨ 7 ਮਈ ਦਿਨ ਐਤਵਾਰ ਨੂੰ ਸਵੇਰੇ 10ਤੋਂ 2ਵਜੇ ਤੱਕ ਹੋਵੇਗਾ
ਦਿਓਲ ਨੇ ਸਮੂਹ ਸੰਗਤ ਨੂੰ ਅਪੀਲ ਕਰਦਿਆਂ ਕਿਹਾ ਕਿ ਵੱਧ ਚੜਕੇ ਸੰਗਤ ਸਮਾਗਮ ਚ ਪੁੱਜਕੇ ਆਪਣੇ ਦੁਖਾਂ ਤੋਂ ਛੁੱਟਕਾਰਾ ਪਾਵੇ ਇਸ ਮੌਕੇ ਪਾਸਟਰ ਗੁਰਸ਼ਰਨ ਦਿਓਲ, ਪਾਸਟਰ ਅਗਸਟਿਨ,ਬਿਸ਼ਪ ਸਮੂਏਲ ਸੋਨੀ ਪੀ ਸੀ ਪੀ ਸੀ, ਪਾਸਟਰ ਧਰਮਿੰਦਰ ਬਾਜਵਾ ਪੀ ਸੀ ਪੀ ਸੀ, ਸੈਕਰੇਟਰੀ ਲਖਵਿੰਦਰ ਮੱਟੂ ਪੀ ਸੀ ਪੀ ਸੀ, ਪਾਸਟਰ ਦੀਪਕ ਸਲਾਹਕਾਰ ਪੀ ਸੀ ਪੀ ਸੀ,ਯੂਥ ਪ੍ਰਧਾਨ ਸਾਬੀ ਕਪੂਰਥਲਾ ਪੀ ਸੀ ਪੀ ਸੀ, ਪ੍ਰਧਾਨ ਜੈ ਰਾਮ,ਪਾਸਟਰ ਸੰਦੀਪ,ਪ੍ਰਬੰਧਕ ਰਾਜਵਿੰਦਰ, ਪ੍ਰਬੰਧਕ ਸੁੱਚਾ ਮਸੀਹ, ਪ੍ਰਬੰਧਕ ਮਥੁਰਾ ਦਾਸ,ਲੰਬੜਦਾਰ ਮਾਂਗੀ ਰਾਮ,ਪ੍ਰਬੰਧਕ ਬਲਵਿੰਦਰ ਕੁਮਾਰ,ਪ੍ਰਬੰਧਕ ਰਾਜਿੰਦਰ ਕੁਮਾਰ,ਪ੍ਰਬੰਧਕ ਬਲਵਿੰਦਰ ਬਿੱਟੂ,ਪ੍ਰਬੰਧਕ ਰਾਜੇਸ਼ ਕੰਬੋਜ ਅਤੇ ਕਈ ਹੋਰ ਸਲਾਹਕਾਰ ਵੀ ਮੌਜੂਦ ਸਨ I

