ਕਰਤਾਰਪੁਰ 26 ਜੂਨ (ਜਸਵੰਤ ਵਰਮਾ ) ਸ਼੍ਰੋਮਣੀ ਅਕਾਲੀ ਦਲ ਕਰਤਾਰਪੁਰ ਦੇ ਇੰਚਾਰਜ ਮਹਿੰਦਰ ਸਿੰਘ ਕੇ ਪੀ ਤੇ ਜ਼ਿਲ੍ਹਾ ਪ੍ਰਧਾਨ ਬਚਿੱਤਰ ਸਿੰਘ ਕੋਹੜ ਵਲੋਂ ਹਰਵਿੰਦਰ ਸਿੰਘ ਰਿੰਕੂ ਨੂੰ ਯੂਥ ਅਕਾਲੀ ਦਲ ਸਰਕਲ ਸ਼ਹਿਰੀ ਕਰਤਾਰਪੁਰ ਦੇ ਪ੍ਰਧਾਨ ਲਗਾਇਆ ਗਿਆ I
ਇਸ ਮੌਕੇ ਪ੍ਰਧਾਨ ਹਰਵਿੰਦਰ ਸਿੰਘ ਰਿੰਕੂ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਿਕਰਮਜੀਤ ਸਿੰਘ ਮਜੀਠੀਆ ਤੇ ਸਮੁੱਚੀ ਹਾਈ ਕਮਾਂਡ ਅਤੇ ਹਲਕਾ ਇੰਚਾਰਜ ਮਹਿੰਦਰ ਸਿੰਘ ਕੇ ਪੀ ਅਤੇ ਜਿਲਾ ਪ੍ਰਧਾਨ ਬਚਿੱਤਰ ਸਿੰਘ ਕੋਹਾੜ ਦਾ ਧੰਨਵਾਦ ਕੀਤਾ ਗਿਆ I
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜੱਥੇਦਾਰ ਰਣਜੀਤ ਸਿੰਘ ਕਾਹਲੋਂ, ਸੀਨੀਅਰ ਅਕਾਲੀ ਆਗੂ ਗੁਰਨੇਕ ਸਿੰਘ ਢਿੱਲੋਂ, ਗੁਰਦੇਵ ਸਿੰਘ ਮਾਹਲ, ਜਿਲਾ ਮੀਤ ਪ੍ਰਧਾਨ ਸੇਵਾ ਸਿੰਘ, ਮਨਜੀਤ ਸਿੰਘ ਸ਼ਹਿਰੀ ਪ੍ਰਧਾਨ, ਸਰਦੂਲ ਸਿੰਘ ਬੂਟਾ ਸਰਕਲ ਪ੍ਰਧਾਨ, ਨਵਨੀਤ ਸਿੰਘ ਛੀਨਾ, ਸੁੱਚਾ ਸਿੰਘ ਭੁੱਲਰ, ਕੁਲਵਿੰਦਰ ਸਿੰਘ ਲੁੱਡੀ, ਬਲਵਿੰਦਰ ਸਿੰਘ, ਤਨਵੀਰ ਸਿੰਘ ਹੋਰ ਵੀ ਬਹੁਤ ਗਿਣਤੀ ਵਿਚ ਆਗੂ ਮੌਜੂਦ ਸਨ I

