ਕਪੂਰਥਲਾ 27 ਮਈ( ਗੌਰਵ ਮੜੀਆ) : ਸਮੂਹ ਐਨ ਆਰ ਆਈ ਵੀਰਾਂ ਅਤੇ ਨਗਰ ਨਿਵਾਸੀ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਪੀਰ ਬਾਬਾ ਕਾਹਨੇ ਸ਼ਾਹ ਜੀ ਦਾ ਸਾਲਾਨਾ ਸੱਭਿਆਚਾਰਕ ਮੇਲਾ ਪਿੰਡ ਹਮੀਰਾ ਕਪੂਰਥਲਾ ਵਿਖੇ ਦਰਗਾਹ ਦੇ ਮੁੱਖ ਸੇਵਾਦਾਰ ਬਾਬਾ ਵਿਜੇ ਕੁਮਾਰ ਹਮੀਰਾ ਦੀ ਅਗਵਾਈ ਹੇਠ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ 1 ਜੂਨ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੁੱਖ ਪ੍ਰਬੰਧਕ ਬਾਬਾ ਵਿਜੇ ਕੁਮਾਰ ਨੇ ਦੱਸਿਆ ਕੇ ਸੱਭ ਤੋਂ ਪਹਿਲਾਂ ਬਾਬਾ ਜੀ ਦੀ ਦਰਗਾਹ ਤੇ ਝੰਡਾ ਅਤੇ ਚਾਦਰ ਚੜ੍ਹਾਉਣ ਦੀ ਰਸਮ ਅਦਾ ਕੀਤੀ ਜਾਵੇਗੀ
ਉਪਰੰਤ ਸੱਭਿਆਚਾਰਕ ਸਟੇਜ ਤੋਂ ਪ੍ਰਸਿੱਧ ਗਾਇਕ ਗੁਰਬਖਸ਼ ਸ਼ੌਂਕੀ, ਗਾਇਕਾ ਮਨੀ ਗਿੱਲ, ਦਲਵਿੰਦਰ ਦਿਆਲਪੁਰੀ, ਗਾਇਕ ਜੋੜੀ ਸ਼ੰਮੀ ਖਾਨ ਕਿਰਨ ਰੰਧਾਵਾ, ਲਵੀ ਮਾਨ, ਰੋਜ਼ੀ ਮਾਨ, ਲਵਿਸ਼ ਚੌਹਾਨ, ਨਿਸ਼ਾਨ ਉੱਚੇਵਾਲਾ ਸਰਬਜੀਤ ਸਹੋਤਾ, ਚੰਨੀ ਗਿੱਲ, ਆਦਿ ਕਲਾਕਾਰ ਪਹੁੰਚ ਕੇ ਹਾਜ਼ਰ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਇਸ ਸਾਰੇ ਸਮਾਗਮ ਦਾ ਯੂ ਟਿਊਬ ਚੈਨਲ ktvpunjablive ਤੇ ਸਿੱਧਾ ਪ੍ਰਸਾਰਣ ਹੋਵੇਗਾ। ਇਸ ਮੌਕੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ। ਸੰਗਤਾਂ ਨੂੰ ਵੱਧ ਤੋਂ ਵੱਧ ਮੇਲੇ ਵਿੱਚ ਪੁੱਜ ਕੇ ਮੇਲੇ ਦੀ ਰੌਣਕ ਨੂੰ ਵਧਾਉਣ ਦੀ ਅਪੀਲ ਕੀਤੀ ਗਈ।

