ਕਪੂਰਥਲਾ 29ਦਿਸੰਬਰ (ਗੌਰਵ ਮੜੀਆ) : ਪੰਜਾਬ ਪਬਲਿਕ ਸਰਵਿਸ ਕਮਿਸ਼ਨ (ppsc) ਵੱਲੋਂ ਪਿਛਲੇ ਦਿਨੀ ਐਲਾਨੇ ਗਏ ਨਤੀਜੇ ਵਿੱਚ ਕਪੂਰਥਲਾ ਤੋਂ ਲਵਪ੍ਰੀਤ ਸਿੰਘ ਔਲਖ ਸਭ ਤੋਂ ਛੋਟੀ ਉਮਰ ਦੇ ਪੀਸੀਐਸ ਅਫਸਰ ਬਣ ਵਿਚ ਕਾਮਯਾਬ ਹੋਏ । ਜ਼ਿਕਰਯੋਗ ਹੈ ਕਿ ਲਵਪ੍ਰੀਤ ਸਿੰਘ ਔਲਖ ਗੁਰਭੇਜ ਸਿੰਘ ਔਲਖ (ਔਲਖ ਮੈਡੀਕੋਜ ਸੁਭਾਨਪੁਰ) ਦੇ ਸਪੁੱਤਰ ਹਨ ਤੇ ਪਿਛਲੇ ਅੱਠ ਸਾਲ ਤੋਂ ਪੰਜਾਬ ਸਕੱਤਰੇਤ ਚੰਡੀਗੜ੍ਹ ਵਿਖੇ ਬਤੌਰ ਸੀਨੀਅਰ ਅਸਿਸਟੈਂਟ ਡਿਊਟੀ ਕਰ ਰਹੇ ਸਨ। ਉਹ ਡਿਊਟੀ ਦੇ ਨਾਲ ਨਾਲ ਇਹ ਟੈਸਟ ਪਾਸ ਕਰਨ ਲਈ ਸਖਤ ਮਿਹਨਤ ਕਰ ਰਹੇ ਸਨ ਤੇ ਸਟਡੀ ਜਾਰੀ ਰੱਖ ਕੇ ਸਾਰੇ ਪੜਾਅ ਪਾਸ ਕਰਕੇ ਪੀਸੀਐਸ ਅਫਸਰ ਬਣਨ ਵਿੱਚ ਸਫਲ ਹੋ ਗਏ ।
ਜ਼ਿਕਰਯੋਗ ਹੈ ਕਿ ਲਵਪ੍ਰੀਤ ਸਿੰਘ ਸਾਰੇ 26 ਉਮੀਦਵਾਰਾਂ ਵਿੱਚੋਂ ਛੋਟੀ ਉਮਰ ਦੇ ਹਨ ਅਤੇ ਪਹਿਲੀ ਵਾਰ ਹੀ ਟੈਸਟਾਂ ਦੇ ਸਾਰੇ ਪੜਾਅ ਪਾਸ ਕਰਕੇ ਸਫਲ ਹੋਏ ਹਨ। ਉਨਾਂ ਦੀ ਇਸ ਕਾਮਯਾਬੀ ਲਈ ਉਨਾਂ ਦੇ ਪਿਤਾ ਗੁਰਭੇਜ ਸਿੰਘ ਔਲਖ ਅਤੇ ਮਾਤਾ ਮਲਕੀਅਤ ਕੌਰ ਨੂੰ ਵਧਾਈਆਂ ਮਿਲ ਰਹੀਆਂ ਹਨ। ਇਸ ਮੌਕੇ ਪਰਮਿੰਦਰ ਸਿੰਘ ਕੈਨੇਡਾ, ਬੈਂਕ ਮੈਨੇਜਰ ਸੰਦੀਪ ਸਿੰਘ, ਮਨਮੀਤ ਪਾਲ ਸਿੰਘ ਥਿੰਦ,,ਕੁਲਵਿੰਦਰ ਸਿੰਘ ਚਾਹਲ, ਗੁਰਮੀਤ ਸਿੰਘ ਪੰਨੂੰ, ਡਾਕਟਰ ਨਰਿੰਦਰ ਸਿੰਘ ਕੰਗ ਖਸਣ, ਰੂਪ ਲਾਲ ਸਰਪੰਚ ਸੁਭਾਨਪੁਰ, ਵਿਜੇ ਸ਼ਾਹ ਸਰਪੰਚ, ਦਲੀਪ ਸਿੰਘ ਆਡੀਟਰ, ਗੁਰਦੇਵ ਸਿੰਘ ਗਿੱਲ, ਡਾ. ਵਿਨੋਦ, ਬੱਬੂ ਸ਼ਾਹ, ਕਾਮਰੇਡ ਮਹਿੰਦਰ ਸਿੰਘ, ਪ੍ਰਿੰਸੀਪਲ ਚਰਨਜੀਤ ਸਿੰਘ ਹੁੰਦਲ, ਗੁਰਪਾਲ ਸਿੰਘ ਚੇਅਰਮੈਨ, ਕਵਰ ਇਕਬਾਲ ਸਿੰਘ, ਪਰਮਿੰਦਰ ਸਿੰਘ ਢੋਟ, ਜੇਐਸ ਸਟੂਡੀਓ, ਸਿੰਦਰਪਾਲ ਆਨੰਦ, ਚਰਨਜੀਤ ਸਿੰਘ ਚੀਮਾ, ਬਿੱਟੂ ਚੀਮਾ ਸਰਪੰਚ ਦਮੂਲੀਆਂ, ਅਕਬਾਲ ਸਿੰਘ ਆਦਿ ਵੱਲੋਂ ਵਿਸ਼ੇਸ਼ ਤੌਰ ਉੱਤੇ ਮੁਬਾਰਕਾਂ ਦਿੱਤੀਆਂ ਗਈਆਂ।

