ਕਪੂਰਥਲਾ( ਗੌਰਵ ਮੜੀਆ ) ਅੱਜ ਸਟੇਟ ਗੁਰਦੁਆਰਾ ਸਾਹਿਬ ਕਪੂਰਥਲਾ ਵਿਖੇ ਹਲਕਾ ਇੰਚਾਰਜ ਹਰਕ੍ਰਿਸ਼ਨ ਸਿੰਘ ਵਾਲੀਆ ਦੀ ਅਗਵਾਈ ਵਿੱਚ ਇੱਕ ਭਾਰੀ ਇਕੱਠ ਕੀਤਾ ਗਿਆ ! ਇਹ ਇਕੱਠ ਸਟੇਟ ਗੁਰਦੁਆਰਾ ਸਾਹਿਬ ਕਪੂਰਥਲਾ ਵਿਖੇ ਕੀਤਾ ਗਿਆ,ਜਿੱਥੇ ਸਾਰੀ ਸੰਗਤ ਨੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਕੀਰਤਨ ਸਰਵਣ ਕੀਤੇ ਉਪਰੰਤ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਦੇ ਜਨਮਦਿਨ ਮੌਕੇ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਇੱਕ ਖੂਨਦਾਨ ਕੈਂਪ ਲਗਾਇਆ ਗਿਆ!
ਇਸ ਕੈੰਪ ਵਿੱਚ ਭਾਰੀ ਗਿਣਤੀ ਵਿੱਚ ਨੌਜਵਾਨਾਂ ਨੇ ਖੂਨ ਦਾਨ ਕਰਕੇ ਮਨੁੱਖਤਾ ਦੀ ਸੇਵਾ ਵਿੱਚ ਇੱਕ ਕਦਮ ਪੁੱਟਿਆ ! ਇਸ ਇਕੱਠ ਵਿੱਚ ਬੋਲਦਿਆਂ ਅਲੱਗ ਅਲੱਗ ਬੁਲਾਰਿਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਬਾਰੇ ਬਹੁਤ ਗੱਲਾਂ ਸੰਗਤਾਂ ਦੇ ਧਿਆਨ ਵਿੱਚ ਲਿਆਂਦੀਆਂ ਅਤੇ ਉਹਨਾਂ ਵੱਲੋਂ ਕੀਤੀ ਗਈ ਪੰਜਾਬ ਪੰਜਾਬੀਅਤ ਦੀ ਸੇਵਾ ਦੀ ਜਿੱਥੇ ਸਿਫਤ ਕੀਤੀ ਗਈ ਉੱਥੇ ਉਹਨਾਂ ਨੂੰ ਯਾਦ ਕਰਕੇ ਬਹੁਤ ਸਾਰੀਆਂ ਸੰਗਤਾਂ ਦੇ ਅੱਖਾਂ ਵਿੱਚ ਹੰਜੂ ਵੀ ਨਜ਼ਰ ਆਏ !
ਇਸ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਐਚ ਐਸ ਵਾਲੀਆ ਵੱਲੋਂ ਪੰਜ ਵਾਰੀ ਦੇ ਰਹਿ ਚੁੱਕੇ ਮੁੱਖ ਮੰਤਰੀ ਪੰਜਾਬ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੂੰ ਗਰੀਬਾਂ ਦਾ ਮਸੀਹਾ ਦੱਸਿਆ ਗਿਆ ਉਹਨਾਂ ਕਿਹਾ ਕਿ ਪੰਜਾਬ ਪੰਜਾਬੀਅਤ ਦੀ ਅਸਲ ਸੇਵਾ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਨੇ ਕੀਤੀ ਹੈ ! ਉਹਨਾਂ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸੱਚੀ ਸ਼ਰਧਾਂਜਲੀ ਬਾਦਲ ਸਾਹਿਬ ਨੂੰ ਇਹੀ ਹੋਵੇਗੀ ਕਿ ਤਕੜੇ ਹੋ ਕੇ ਕੰਮ ਕਰੀਏ ਤੇ 2027 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਈਏ !3
ਸਰਦਾਰ ਵਾਲੀਆ ਦੇ ਨਾਲ ਇਸ ਇਕੱਠ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਅਹੁਦੇਦਾਰ ਵੀ ਸ਼ਾਮਿਲ ਸਨ ਜਿਨ੍ਹਾਂ ਚ ਜਗੀਰ ਸਿੰਘ ਵਡਾਲਾ ਜੀ ਸਾਬਕਾ ਜਿਲਾ ਪ੍ਰਧਾਨ,ਅਮਰਬੀਰ ਸਿੰਘ ਜੀ ਲਾਲੀ ਸਾਬਕਾ ਜਿਲਾ ਯੋਜਨਾ ਬੋਰਡ ਦੇ ਚੇਅਰਮੈਨ,ਦਲਵਿੰਦਰ ਸਿੰਘ ਸਿੱਧੂ ਸਾਬਕਾ ਮੇਂਬਰ ਜਿਲ੍ਹਾ ਪ੍ਰੀਸ਼ਦ,ਪਰਮਜੀਤ ਸਿੰਘ ਜੀ ਸਾਬਕਾ ਹਲਕਾ ਇੰਚਾਰਜ ਕਪੂਰਥਲਾ,ਹਰਬੰਸ ਸਿੰਘ ਵਾਲੀਆ ਸਾਬਕਾ ਕੌਂਸਲਰ,ਪਰਮਿੰਦਰ ਸਿੰਘ ਬੋਬੀ,ਕਮਲਦੀਪ ਸਿੰਘ ਵਾਲੀਆ ,ਦਿਨੇਸ਼ ਕੁਮਾਰ ,ਸ੍ਰੀ ਅਜੇ ਬਬਲਾ ,ਦਲਜੀਤ ਸਿੰਘ ਬਸਰਾ ਸਾਬਕਾ ਮੈਂਬਰ ਸਾਬਕਾ ਚੇਅਰਮੈਨ ਬਲਾਕ ਸੰਮਤੀ ,
ਦਰਸ਼ਨ ਸਿੰਘ ਮੱਲੂ ਕਾਦਰਾਬਾਦ ,ਡਾਕਟਰ ਦਵਿੰਦਰ ਸਿੰਘ ਕਾਲੜਾ ,ਬੀਬੀ ਬਲਜਿੰਦਰ ਕੌਰ ਕਾਲੜਾ ਸਾਬਕਾ ਪ੍ਰਧਾਨ ਇਸਤਰੀ ਅਕਾਲੀ ਦਲ ਕਪੂਰਥਲਾ,ਜਥੇਦਾਰ ਪ੍ਰੀਤਮ ਸਿੰਘ ਡੈਨਵਿੰਡ,ਸਰਦਾਰ ਕਰਨੈਲ ਸਿੰਘ ਵਿਲਾ ਕੋਠੀ,ਸਰਦਾਰ ਸਤਵਿੰਦਰ ਸਿੰਘ ਔਜਲਾ,ਸੁਰਿੰਦਰ ਸਿੰਘ ਢੋਟ,ਜਸਵਿੰਦਰ ਬੱਤਰਾ,ਸੋਹਣ ਲਾਲ, ਦਰਸ਼ਨ ਸਿੰਘ ਕੋਟ,ਚਰਨਜੀਤ ਸਿੰਘ ਸਿੱਧਵਾਂ,ਬੀਬੀ ਧੰਜਲ,ਰੂਹੀ ਵਾਲੀਆ,ਇੰਦਰਪਾਲ ਭਾਟੀਆ,ਪਰਮਜੀਤ ਸਿੰਘ ਦੁਆਬਾ ਪ੍ਰਧਾਨ ਪੈਟਰੋਲ ਪੰਪ ਐਸੋਸੀਏਸ਼ਨ ਪੰਜਾਬ,ਜਥੇਦਾਰ ਮੱਖਣ ਸਿੰਘ ਗੋਸਲਾਂ, ਜੁਝਾਰ ਸਿੰਘ ਗੋਸਲਾਂ,ਯੂਥ ਅਕਾਲੀ ਦਲ ਦੇ ਲੀਡਰ ਗੁਰਪ੍ਰੀਤ ਸਿੰਘ ਚੀਮਾ,
ਸੁਰਜੀਤ ਰਾਣਾ ਸਾਬਕਾ ਐਮ ਸੀ, ਧੀਰਾ ਸਿੰਘ ,ਆਰ ਕੇ ਖੋਸਲਾ, ਵਿਜੈ ਗੁਪਤਾ, ਪ੍ਰਭ ਵਾਲੀਆ ਯੂਥ ਆਗੂ ,ਗੋਗੀ ਵਾਲੀਆ ,ਵਰਿੰਦਰ ਕਲਿਆਨੀ,ਵਿਕਾਸ ਸਿੱਧੀ,ਅਸ਼ੋਕ ਭਗਤ ਕੌਂਸਲਰ ,ਹਰਜਿੰਦਰ ਸਿੰਘ ਖਾਨੋਵਾਲ ,ਦਿਨੇਸ਼ ਬੋਬੀ, ਮਿੰਟਾ ਸਿੱਧੂ ,ਜਗੀਰ ਸਿੰਘ ਫੂਲੇਵਾਲ ,ਗੁਰਨਾਮ ਸਿੰਘ ਕਾਧੂਪੁਰ ,ਜਰਨੈਲ ਸਿੰਘ ਬਾਜਵਾ ਸਰਕਲ ਜਥੇਦਾਰ ਅਤੇ ਹੋਰ ਸਾਰੇ ਪਤਵੰਤੇ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰ ਹਾਜ਼ਰ ਸਨ।

