ਕਪੂਰਥਲਾ ( ਗੌਰਵ ਮੜੀਆ ) ਦ ਓਪਨ ਡੋਰ ਚਰਚ ਖੋਜੇਵਾਲਾ ਵਲੋਂ ਛੁਟਕਾਰੇ ਦਾ ਪਰਬ ਜਲੰਧਰ ਵਿਖੇ ਬੱਰਲਟਨ ਪਾਰਕ, ਨੇੜੇ ਮਕਸੂਦਾਂ 5 ਸਤੰਬਰ 2023 ਦਿਨ ਮੰਗਲਵਾਰ ਨੂੰ ਸਮਾਂ ਸ਼ਾਮ 6 ਤੋਂ ਰਾਤ 10 ਵਜੇ ਤੱਕ ਹੋਵੇਗਾ ਮੁੱਖ ਪਾਸਟਰ ਹਰਪ੍ਰੀਤ ਦਿਓਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਛੁਟਕਾਰੇ ਦਾ ਪਰਬ ਓਹਨਾ ਭੈਣ ਭਰਾਵਾਂ ਲਈ ਹੈ ਜਿਹਨਾਂ ਦੀ ਜ਼ਿੰਦਗੀ ਦਾ ਆਕਾਸ਼ ਕਾਲੇ ਬਾਦਲਾਂ ਨੇ ਘੇਰ ਲਿਆ ਹੈ ਜਿਂਵੇ ਕਿ ਜਿਹਨਾਂ ਦੀ ਜਿੰਦਗੀ ਚ ਚਾਰੋ ਪਾਸੇ ਦੁੱਖ ਤਕਲੀਫ਼,ਬਿਮਾਰੀਆਂ,,ਕਾਰੋਬਾਰ – ਨੌਕਰੀ ਅਤੇ ਪੈਸੇ ਦਾ ਰਾਹ ਬੰਦ ਹੋ ਜਾਣਾ,ਆਤਮ ਹਤਿਆ ਦੇ ਖਿਆਲ ਆਉਣੇ,ਔਲਾਦ ਦਾ ਨਾ ਹੋਣਾ,ਬੱਚਿਆਂ ਦਾ ਪੜਾਈ ਲਿਖਾਈ ਚ ਮਨ ਨਾ ਲੱਗਣਾ,ਘਰ ਚ ਜਵਾਨ ਲੜਕੇ ਲੜਕੀਆਂ ਦੇ ਵਿਆਹ ਦੇ ਸੰਜੋਗ ਨਾ ਬਣਨੇ,ਕੰਮ ਕਾਜ ਚ ਮਨ ਨਾ ਲੱਗਣਾ ਆਦਿ ਇਹ ਸਭ ਸੱਮਸਿਆਵਾਂ ਦਾ ਹਲ ਪ੍ਰਭੂ ਯਿਸ਼ੂ ਮਸੀਹ ਹੈ ਦਿਓਲ ਨੇ ਕਿਹਾ ਕਿ ਛੁਟਕਾਰੇ ਦਾ ਪਰਬ ਦਾ ਮਤਲਬ ਹੈ
ਇਹਨਾਂ ਸਾਰੀ ਸੱਮਸਿਆਵਾਂ ਦਾ ਜ਼ਿੰਦਗੀ ਚੋ ਛੁਟਕਾਰਾ ਪਾਉਣਾ ਹੈ ਪ੍ਰੰਤੂ ਇਹ ਤੱਦ ਹੀ ਸੰਭਵ ਹੈ ਜੇ ਉਸ ਦਿਨ ਪ੍ਰਭੂ ਯਿਸ਼ੂ ਮਸੀਹ ਦਾ ਲੜ੍ਹ ਫੜ ਲਈਏ ਸਿਆਣੇ ਕਹਿੰਦੇ ਹਨ ਗੁਰੂ ਬਿਨਾ ਗਤ ਨਹੀਂ,ਸ਼ਾਹ ਬਿਨਾ ਪਤ ਨਹੀਂ, ਇੱਥੇ ਗੁਰੂ ਤੇ ਸ਼ਾਹ ਦੋਵੇ ਪ੍ਰਭੂ ਯਿਸ਼ੂ ਮਸੀਹ ਹੈ ਜੋ ਇਨਸਾਨ ਪਰਮੇਸ਼ਵਰ ਤੋਂ ਵਿਮੁੱਖ ਹੋਇਆ ਪਿਆ ਹੈ ਓਹਦੀ ਜ਼ਿੰਦਗੀ ਨੂੰ ਸ਼ੈਤਾਨ ਨੇ ਘੇਰ ਲਿਆ ਹੈ ਇਹ ਸੱਮਸਿਆਵਾਂ ਦਾ ਕਾਰਨ ਸ਼ੈਤਾਨ ਦਾ ਪਹਿਰਾ ਹੈ ਇਸ ਲਈ ਤੁਸੀਂ ਜਦੋ ਪ੍ਰਭੂ ਯਿਸ਼ੂ ਮਸੀਹ ਦਾ ਨਾਮ ਲੈਣਾ ਸ਼ੁਰੂ ਕਰ ਦਿੰਦੇ ਹੋ ਤੇ ਸ਼ੈਤਾਨ ਵੀ ਤੁਹਾਡਾ ਖਹਿੜਾ ਛੱਡ ਭੱਜ ਜਾਂਦੇ ਹਨ ਪਰ ਪ੍ਰਭੂ ਯਿਸ਼ੂ ਮਸੀਹ ਦਾ ਨਾਮ ਪੁਰੀ ਨਿਹਚਾ ਅਤੇ ਵਿਸ਼ਵਾਸ ਨਾਲ ਹਰ ਸਾਹ ਨਾਲ ਲੈਣ ਨਾਲ ਤੁਹਾਡੀ ਜ਼ਿੰਦਗੀ ਨਰਕ ਤੋਂ ਸਵਰਗ ਬਣ ਜਾਵੇਗੀ ਸਾਰੇ ਬਿਗੜੇ ਕੰਮ ਆਪਣੇ ਆਪ ਬਣਨ ਲੱਗ ਜਾਂਦੇ ਹਨ ਤੁਸੀਂ ਬਸ ਪ੍ਰਭੂ ਦਾ ਨਾਮ ਲੈਣਾ ਹੈ
ਇਸਦੀ ਤਹਾਨੂੰ ਕਈ ਉਧਾਰਨ ਦ ਓਪਨ ਡੋਰ ਚਰਚ ਖੋਜੇਵਾਲਾ ਵਿਖੇ ਸੰਗਤ ਦੀ ਗਵਾਹੀਆਂ ਚ ਦੇਖਣ ਨੂੰ ਮਿਲ ਜਾਵੇਗੀ ਇਸ ਲਈ ਆਪਣੀ ਜ਼ਿੰਦਗੀ ਨੂੰ ਮੁੜ ਲੀਹ ਤੇ ਲਿਆਉਣ ਲਈ ਛੁਟਕਾਰੇ ਦਾ ਪਰਬ ਜਲੰਧਰ ਵਿਖੇ ਬੱਰਲਟਨ ਪਾਰਕ, ਨੇੜੇ ਮਕਸੂਦਾਂ 5 ਸਤੰਬਰ 2023 ਦਿਨ ਮੰਗਲਵਾਰ ਨੂੰ ਸਮਾਂ ਸ਼ਾਮ 6 ਵਜੇ ਪੁੱਜਕੇ ਆਪਣਾ ਜੀਵਨ ਸਫਲ ਕਰੋ ਇਸ ਮੌਕੇ ਪਾਸਟਰ ਗੁਰਸ਼ਰਨ ਦਿਓਲ,ਪ੍ਰਧਾਨ ਸੰਧਾਵਾਲੀਆ,ਪ੍ਰਧਾਨ ਜੈ ਰਾਮ ਬੱਧਨ ਕਪੂਰਥਲਾ,ਪ੍ਰਬੰਧਕ ਸੁੱਚਾ ਮਸੀਹ,ਪ੍ਰਬੰਧਕ ਮਥੁਰਾ ਦਾਸ, ਲੰਬੜਦਾਰ ਮਾਂਗੀ ਰਾਮ,ਪ੍ਰਬੰਧਕ ਬਲਵਿੰਦਰ ਕੁਮਾਰ, ਪ੍ਰਬੰਧਕ ਰਾਜਿੰਦਰ ਕੁਮਾਰ,ਪ੍ਰਬੰਧਕ ਬਲਕਾਰ ਬਿੱਟੂ,ਪ੍ਰਬੰਧਕ ਰਾਜੇਸ਼ ਕੰਬੋਜ, ਪਾਸਟਰ ਅਸ਼ਵਨੀ ਖੋਂਸਲਾ,ਜਿਲਾ ਯੂਥ ਪ੍ਰਧਾਨ ਬਲਵਿੰਦਰ ਸਾਬੀ, ਅਜੇ ਗਿਲ ਆਦਿ ਹਾਜ਼ਿਰ ਸਨ

