ਕਰਤਾਰਪੁਰ: 10 ਜੁਲਾਈ ( ਜਸਵੰਤ ਵਰਮਾ) : ਗਰਮੀਆਂ ਦੇ ਦਿਨਾਂ ਵਿੱਚ ਹਰ ਸਾਲ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਲਈ ਪੱਖਿਆਂ ਦੀ ਸੇਵਾ ਕਰਨ ਵਾਲੇ ਕਰਤਾਰਪੁਰ ਦੇ ਸਮਾਜਸੇਵੀ ਫੁੱਲ ਪਰਿਵਾਰ ਵੱਲੋਂ ਆਪਣੀ ਹਰ ਸਾਲ ਦੀ ਸੇਵਾ ਨੂੰ ਜਾਰੀ ਰੱਖਦਿਆਂ ਅੱਜ ਜ਼ਿਲ੍ਹਾ ਜਲੰਧਰ ਦੇ ਪਿੰਡ ਸੂਰਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਲਈ ਚਾਰ ਪੱਖੇ ਦਿੱਤੇ। ਇਸ ਸੇਵਾ ਲਈ ਸਕੂਲ ਸਟਾਫ਼ ਵੱਲੋਂ ਫੁੱਲ ਪਰਿਵਾਰ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸਮਾਜਸੇਵੀ ਨਗੇਂਦਰ ਫੁੱਲ, ਸ. ਸੁਰਜੀਤ ਸਿੰਘ, ਸੰਸਥਾ ਨੇਕੀ ਦੀ ਦੁਕਾਨ ਕਰਤਾਰਪੁਰ ਦੇ ਮਾਸਟਰ ਅਮਰੀਕ ਸਿੰਘ, ਸਕੂਲ ਇੰਚਾਰਜ ਮੈਡਮ ਪੂਨਮ, ਰਾਖੀ ਦੱਤਾ, ਪਰਮਿੰਦਰ ਕੌਰ, ਕਮਲਜੀਤ ਕੁਮਾਰੀ ਅਤੇ ਸਕੂਲ ਵਿਦਿਆਰਥੀ ਹਾਜ਼ਰ ਸਨ।

