ਕਪੂਰਥਲਾ, 17 ਜੂਨ (ਗੌਰਵ ਮੜੀਆ )-ਈਦ-ਉਲ-ਅਜਹਾ (ਬਕਰੀਦ) ਦਾ ਤਿਉਹਾਰ ਬੀਬੀ ਪੀਰੋਂਵਾਲੀ ਮਸਜਿਦ ਅੰਮਿ੍ਤਸਰ ਰੋਡ ਕਪੂਰਥਲਾ ਵਿਖੇ ਹਰਸ਼ੋ ਉੱਲਾਸ ਨਾਲ ਮਨਾਇਆ ਗਿਆ | ਇਸ ਮੌਕੇ ਮੁਸਲਿਮ ਸਮਾਜ ਨਾਲ ਸਬੰਧਿਤ ਵੱਡੀ ਗਿਣਤੀ ਵਿਚ ਲੋਕ ਸ਼ਾਮਲ ਹੋਏ | ਇਸੇ ਦੌਰਾਨ ਮੌਲਾਨਾ ਅਮਾਨੁੱਲਾ ਨੇ ਮੁਸਲਿਮ ਭਰਾਵਾਂ ਨੂੰ ਈਦ ਉੱਲ ਅਜਹਾ ਦੀ ਨਮਾਜ਼ ਅਦਾ ਕਰਵਾਈ | ਉਪਰੰਤ ਉਨ੍ਹਾਂ ਮੁਲਕ ਦੀ ਤਰੱਕੀ ਤੇ ਸ਼ਾਂਤੀ ਅਤੇ ਭਾਈਚਾਰਕ ਏਕਤਾ ਲਈ ਦੁਆ ਕੀਤੀ |
ਇਸ ਮੌਕੇ ਹਾਜੀ ਅਬਦੁਲ ਗਫਾਰ, ਇਸਰਾਰ, ਦਿਲਸ਼ਾਦ, ਕਾਸਿਮ ਅਲੀ, ਰੋਜਦੀਨ, ਅਸ਼ਰਫ, ਨਵਾਬ, ਮੌਲਾਨਾ ਇਰਸ਼ਾਦ, ਅਸ਼ਰਫ, ਰਾਸ਼ਿਦ, ਸ਼ਮਸ਼ਾਦ, ਅਲੀ, ਡਾ. ਰਿਹਾਨ, ਸ਼ੌਕਤ ਅਲੀ, ਸਰਦਾਰ ਅਲੀ ਕਾਲੇ ਖ਼ਾਨ, ਹਾਫ਼ਿਜ਼ ਹੈਦਰ ਆਦਿ ਹਾਜ਼ਰ ਸਨ |

