ਕਰਤਾਰਪੁਰ 3 ਸਤੰਬਰ (ਜਸਵੰਤ ਵਰਮਾ ) ਕਰਤਾਰਪੁਰ ਸ਼ਹਿਰ ਦੇ ਹਰ ਮਹੱਲੇ ਵਿੱਚ ਅਵਾਰਾ ਕੁੱਤਿਆਂ ਨੇ ਪੂਰਾ ਆਂਤਕ ਮਚਾ ਰੱਖਿਆ ਹੈ. ਰੋਜ਼ਾਨਾ ਹੀ ਲੋਕਾਂ ਨੂੰ ਇਹ ਕੁੱਤੇ ਵੱਢ ਰਹੇ ਹਨ ਪਰ ਇਹਨਾਂ ਅਵਾਰਾ ਕੁੱਤਿਆਂ ਤੇ ਕੋਈ ਵੀ ਵਿਭਾਗ ਕਾਰਵਾਈ ਨਹੀਂ ਕਰ ਰਿਹਾ. ਬੀਤੀ ਰਾਤ ਮਲ੍ਹਣਾ ਮਹੱਲੇ ਦੇ ਵਿੱਚ ਪੱਤਰਕਾਰ ਜਸਵੰਤ ਵਰਮਾ ਤੇ ਇੱਕ ਕੁੱਤੇ ਵੱਲੋਂ ਹਮਲਾ ਕਰਕੇ ਗੰਭੀਰ ਰੂਪ ਨਾਲ ਜਖਮੀ ਕਰ ਦਿੱਤਾ ਕੁੱਤੇ ਵੱਲੋਂ ਜਸਵੰਤ ਵਰਮਾ ਨੂੰ ਪੰਜ ਥਾਵਾਂ ਤੋਂ ਵੱਡਿਆ ਗਿਆ ਨਗਰ ਕੌਂਸਲ ਕਰਤਾਰਪੁਰ ਵਿਖੇ ਵੀ ਇਹਨਾਂ ਕੁੱਤਿਆਂ ਨੂੰ ਫੜਨ ਲਈ ਨਾ ਤਾਂ ਕੋਈ ਗੱਡੀ ਹੈ ਅਤੇ ਨਾ ਹੀ ਕੋਈ ਟੀਮ ਇਸ ਸਬੰਧ ਵਿੱਚ ਮਾਸਟਰ ਅਮਰੀਕ ਸਿੰਘ, ਗੋਲਡੀ, ਦੀਪਕ, ਵਿਨੋਦ, ਸ਼ਾਮ ਸੁੰਦਰ, ਆਦਿ ਨੇ ਕਰਤਾਰਪੁਰ ਦੇ ਵਿਧਾਇਕ ਬਲਕਾਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਕਰਤਾਰਪੁਰ ਸ਼ਹਿਰ ਦੇ ਕੁੱਤਿਆਂ ਨੂੰ ਫੜਨ ਲਈ ਇੱਕ ਗੱਡੀ ਅਤੇ ਜਰੂਰੀ ਸਮਾਨ ਮੁਹਈਆ ਕਰਾਇਆ ਜਾਵੇ ਤਾਂ ਜੋ ਅਵਾਰਾ ਘੁੰਮ ਰਹੇ ਕੁੱਤਿਆਂ ਦਾ ਪੱਕਾ ਹੱਲ ਹੋ ਸਕੇ ਸ਼ਹਿਰ ਚ ਆਏ ਦਿਨ ਕੁੱਤਿਆਂ ਵੱਲੋਂ ਵੱਢੇ ਜਾਣ ਦਾ ਮਸਲਾ ਬਹੁਤ ਵੱਡਾ ਹੈ। ਸਰਕਾਰ ਇਸ ਵੱਲ ਜਰੂਰ ਧਿਆਨ ਦੇਵੇ. ਅਤੇ ਉਨਾਂ ਲੋਕਾਂ ਵਾ ਖਿਲਾਫ ਵੀ ਕਾਰਵਾਈ ਹੋਵੇ ਜਿਹੜੇ ਅਵਾਰਾ ਕੁੱਤਿਆਂ ਨੂੰ ਖਾਣਾ ਪਾਉਂਦੇ ਹਨ

