ਕਪੂਰਥਲਾ ( ਗੌਰਵ ਮਾੜੀਆ ) ਅੱਜ ਕਪੂਰਥਲਾ ਵਿਖ਼ੇ ਨਵੇਂ ਬਣੇ ਜਿਲ੍ਹਾ ਪ੍ਰਧਾਨ ਦੇ ਪਹੁੰਚਣ ਤੇ ਅਵੀ ਰਾਜਪੂਤ ਸੇਵਾਦਾਰ ਹਲਕਾ ਕਪੂਰਥਲਾ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਟੀਮ ਨਾਲ ਸਨਮਾਨਿਤ ਕੀਤਾ ਅਤੇ ਕੁਲਾਰ ਜ਼ੀ ਨੂੰ ਕਪੂਰਥਲੇ ਦੇ ਹਾਲਾਤਾ ਬਾਰੇ ਜਾਨੁ ਕਰਵਾਇਆ ਅੱਜ ਇਸ ਮੀਟਿੰਗ ਵਿੱਚ ਅਵੀ ਰਾਜਪੂਤ ਨੇ ਵਰਕਰਾਂ ਨੂੰ ਸੰਬੋਧਨ ਕਰਦਿਆ ਪ੍ਰਧਾਨ ਜ਼ੀ ਦੀ ਹਾਜ਼ਰੀ ਵਿੱਚ ਕਿਹਾ ਕੀ ਹੁਣ ਤਾਣੁ ਜ਼ਿਲ੍ਹੇ ਕਪੂਰਥਲੇ ਤੇ ਹਲਕੇ ਕਪੂਰਥਲੇ ਦੇ ਵਿੱਚ ਜੋ ਵੀ ਜਿੰਮੇਵਾਰੀ ਦੇਣੀ ਹੈ ਉਹ ਲੋਕਾਂ ਦੀ ਮੰਗ ਨੂੰ ਦੇਖਦੇ ਹੋਏ ਦਿੱਤੀ ਜਾਵੇ ਜੋ ਹਲਕੇ ਵਿੱਚ ਲੋਕਾਂ ਦੇ ਕੰਮ ਕਰਦਾ ਲੋਕਾਂ ਵਿੱਚ ਰੇਂਦਾ ਹੈ ਉਸਨੂੰ ਮਾਨ ਦਿੱਤਾ ਜਾਵੇ ਅਤੇ ਉਸ ਨਾਲ ਹੀ ਵਰਕਰਾਂ ਦਾ ਮਾਨ ਵੱਧ ਸਕੇਗਾ ਜੇ ਪਹਿਲਾ ਵਾੰਗ ਹੀ ਕਿੱਤੇ ਬਰਸਾਤੀ ਡੱਡੂਆਂ ਨੂੰ ਮੌਕਾ ਦਿੱਤਾ ਗਿਆ ਤਾਂ ਹਲਕੇ ਕਪੂਰਥਲੇ ਦੇ ਵਿੱਚ ਪਾਰਟੀ ਦੀ ਜਿੱਤ ਦਾ ਝੰਡਾ ਕਦੀ ਵੀ ਬੁਲੰਦ ਨਹੀਂ ਹੋ ਸਕੇਗਾ
ਮੀਟਿੰਗ ਨੂੰ ਸੰਬੋਧਨ ਕਰਦਿਆ ਅਵੀ ਰਾਜਪੂਤ ਨੇ ਕੁਲਾਰ ਸਾਹਿਬ ਨੂੰ ਇਹ ਵੀ ਬੇਨਤੀ ਕਿੱਤੀ ਕੀ ਹੁਣ ਸਮਾਂ ਆ ਗਿਆ ਕੀ ਪਾਰਟੀ ਨੂੰ ਬੁਲੰਦ ਕਰਨ ਲਈ ਤਾਡੇ ਵਰਗੇ ਲੀਡਰ ਰਾਹੀਂ ਸਹਿਬ ਗ੍ਰਾਉੰਡ ਰਿਪੋਰਟ ਦਿੱਤੀ ਜਾਂ ਸਕੇ ਜਿਸ ਨਾਲ ਕੀ ਮੇਹਨਤ ਕਰਨ ਵਾਲੇ ਵਰਕਰ ਦਾ ਹੱਕ ਕੋਈ ਸਪਾਰਸ਼ ਵਾਲਾ ਯਾ ਸੈਟਿੰਗ ਵਾਲਾ ਬੰਦਾਂ ਨਾ ਮਾਰ ਸਕੇ
ਇਸ ਮੌਕੇ ਸੀਨੀਅਰ ਲੀਡਰਸ਼ਿਪ ਹਾਜਿਰ ਰਹੀ, ਦਵਿੰਦਰ ਸਿੰਘ ਢਪਈ ਸਾਬਕਾ ਜਿਲ੍ਹਾ ਪ੍ਰਧਾਨ, ਜਰਨੈਲ ਸਿੰਘ ਡੋਗਰਾਵਾਲਾ, ਮੇਂਬਰ SGPC, ਦਵਿੰਦਰਬੀਰ ਸਿੰਘ ਨਿੱਕੂ ਚਾਹਲ ਜ਼ੀ ਸੀਨੀਅਰ ਲੀਡਰ, ਅਮਰਬੀਰ ਸਿੰਘ ਲਾਲੀ ਜ਼ੀ, ਸਾਬਕਾ ਜਿਲ੍ਹਾ ਯੋਜਨਾ ਬੋਰਡ ਚੇਅਰਮੈਨ, ਜਗਜੀਤ ਸਿੰਘ ਸ਼ੰਮੀ ਸੀਨੀਅਰ ਲੀਡਰ,ਕੁਲਵਿੰਦਰ ਠੇਕੇਦਾਰ, ਬੰਟੀ ਵਾਲਿਆਂ ਸ਼ਹਿਰੀ ਪ੍ਰਧਾਨ, ਇੰਦਰਜੀਤ ਮੰਨਣ ਪ੍ਰਧਾਨ ਸਰਕਲ ਕਪੂਰਥਲਾ, ਮੰਜੀਤ ਕਾਲਾ, ਧੀਰਜ ਨੇਯਰ, ਕੁਲਦੀਪਕ ਧੀਰ, ਸੁਖਜਿੰਦਰ ਗਿੱਲ, ਰਾਜੇਸ਼ ਕੁਮਾਰ, ਤਜਿੰਦਰ ਲਵਲੀ, ਭਰਤ ਗੁਪਤਾ, ਗੌਰਵ ਪੰਡਿਤ, ਗੋਲੂ, ਸੁਮੀਤ, ਆਦਿ ਹਾਜ਼ਰ ਸਨ

