ਜਲੰਧਰ : ਪੰਜਾਬ ਨੰਬਰਦਾਰ ਯੂਨੀਅਨ ਸਮਰਾ 643 ਦਾ ਇੱਕ ਵਫਦ ਹਰਕੰਵਲ ਸਿੰਘ ਮੁੰਧ ਜਿਲ੍ਹਾ ਪ੍ਰਧਾਨ ਜਲੰਧਰ ਦਿਹਾਤੀ ਅਤੇ ਸ੍ਰ ਸੁਰਜੀਤ ਸਿੰਘ ਹੇਅਰ ਤਹਿਸੀਲ ਪ੍ਰਧਾਨ ਨਕੋਦਰ ਦੀ ਅਗਵਾਈ ਵਿੱਚ ਬਲਕਾਰ ਸਿੰਘ ਸਥਾਨਕ ਸਰਕਾਰਾਂ ਮੰਤਰੀ ਪੰਜਾਬ ਨੂੰ ਉਹਨਾਂ ਦੀ ਕੋਠੀ ਜਲੰਧਰ ਵਿਖੇ ਮਿਲਿਆ।
ਇਸ ਮੌਕੇ ਤੇ ਦਿਹਾਤੀ ਪ੍ਰਧਾਨ ਹਰਕੰਵਲ ਸਿੰਘ ਮੁੰਧ ਨੇ ਦਸਿਆ ਕਿ ਅਸੀਂ ਉਹਨਾਂ ਨੂੰ ਨੰਬਰਦਾਰਾਂ ਦੀਆਂ ਹੱਕੀ ਮੰਗਾਂ ਨੂੰ ਜਲਦੀ ਪੂਰਾ ਕਰਨ ਲਈ ਇੱਕ ਮੰਗ ਪੱਤਰ ਸੌਂਪਿਆ। ਮੰਤਰੀ ਸਾਹਿਬ ਨੇ ਸਾਨੂੰ ਭਰੋਸਾ ਦਿੱਤਾ ਕਿ ਤੁਹਾਡੀਆਂ ਸਾਰੀਆਂ ਮੰਗਾਂ ਉਹਨਾਂ ਦੇ ਧਿਆਨ ਵਿੱਚ ਹੈ ਅਤੇ ਮੈਂ ਵੀ ਚਾਹੁੰਦਾ ਹਾਂ ਕਿ ਜ਼ਲਦੀ ਪੂਰੀਆਂ ਕੀਤੀਆਂ ਜਾਣ ਇਸ ਲਈ ਮੈਂ ਜਲਦੀ ਹੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲ ਕਰਕੇ ਨੰਬਰਦਾਰ ਯੂਨੀਅਨ ਦੀ ਮੀਟਿੰਗ ਮੁੱਖ ਮੰਤਰੀ ਸਾਹਿਬ ਨਾਲ ਕਰਵਾਉਣ ਦੀ ਕੋਸ਼ਿਸ਼ ਕਰਾਂਗਾ।
ਸੁਰਜੀਤ ਸਿੰਘ ਹੇਅਰ ਨੇ ਦਸਿਆ ਕਿ ਮੰਤਰੀ ਸਾਹਿਬ ਨੇ ਸਾਡੀ ਗੱਲ ਬੜੇ ਧਿਆਨ ਨਾਲ ਸੁਣੀ ਅਤੇ ਯੂਨੀਅਨ ਦੀਆਂ ਜਾਇਜ਼ ਮੰਗਾਂ ਜ਼ਲਦੀ ਹੀ ਪੂਰੀਆਂ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਤੇ ਉਹਨਾਂ ਦੇ ਨਾਲ ਵਫਦ ਵਿੱਚ ਜਿਲ੍ਹਾ ਜਨਰਲ ਸਕੱਤਰ ਰਾਜ ਕੁਮਾਰ ਮਹਿੰਮੀ, ਬਲਜੀਤ ਸਿੰਘ ਲਿੱਤਰਾਂ ਸੀਨੀਅਰ ਵਾਇਸ ਪ੍ਰਧਾਨ ਜਲੰਧਰ, ਗੁਰਸ਼ਰਨ ਜੀਤ ਸਿੰਘ ਸੀਨੀਅਰ ਵਾਇਸ ਪ੍ਰਧਾਨ ਜਲੰਧਰ, ਹਰਦਿਆਲ ਸਿੰਘ ਸਰਕਪੁਰ ਵਾਇਸ ਪ੍ਰਧਾਨ ਜਲੰਧਰ, ਗੁਰਮਿੰਦਰ ਸਿੰਘ ਕੈਂਥ ਜਨਰਲ ਸਕੱਤਰ ਨਕੋਦਰ ਅਤੇ ਰਤਨ ਰਾਏ ਕੈਸ਼ੀਅਰ ਨਕੋਦਰ ਆਦਿ ਹਾਜ਼ਰ ਸਨ।

