ਕਰਤਾਰਪੁਰ 12 ਮਈ (ਜਸਵੰਤ ਵਰਮਾ ) ਕਰਤਾਰਪੁਰ ਦੇ ਵਾਰਡ ਨੰਬਰ 10 ਦੇ ਕੌਂਸਲਰ ਡਿੰਪਲ ਕਪੂਰ ਆਪਣੇ ਵੱਡੀ ਗਿਣਤੀ ਦੇ ਸਾਥੀਆਂ ਦੇ ਨਾਲ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਏ ਇਸ ਮੌਕੇ ਕਰਤਾਰਪੁਰ ਹਲਕਾ ਇੰਚਾਰਜ ਰਿਟਾਇਰਡ ਐਸਐਸਪੀ ਰਜਿੰਦਰ ਸਿੰਘ ਨੇ ਡਿੰਪਲ ਕਪੂਰ ਤੇ ਉਹਨਾਂ ਦੇ ਸਾਥੀਆਂ ਦਾ ਨਿੱਘਾ ਸਵਾਗਤ ਕੀਤਾ ਰਜਿੰਦਰ ਸਿੰਘ ਨੇ ਦੱਸਿਆ ਵਾਰਡ ਨੰਬਰ 10 ਦੇ ਕੌਂਸਲਰ ਡਿੰਪਲ ਕਪੂਰ ਜੀ, ਸਮੂਹ ਕਰਤਾਰਪੁਰ ਸ਼ਹਿਰੀ ਦੀ ਕਾਂਗਰਸ ਪਾਰਟੀ ਦੇ ਸੰਗਠਨ ਦੇ ਸੰਯੋਗ ਨਾਲ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਕੇ ਕਾਂਗਰਸ ਪਰਿਵਾਰ ਦਾ ਹਿੱਸਾ ਬਣੇ। ਕਾਂਗਰਸ ਪਰਿਵਾਰ ਦਾ ਹਿੱਸਾ ਬਣਨ ਤੇ ਕਪੂਰ ਸਾਹਿਬ ਨੂੰ ਸਰੋਪਾ ਪਾ ਕੇ ਅਸੀਂ ਨਿੱਘਾ ਸਵਾਗਤ ਕਰਦੇ ਹਾਂ ਅਤੇ ਭਰੋਸਾ ਦਵਾਉਂਦੇ ਹਾਂ ਪਾਰਟੀ ਵਿੱਚ ਉਹਨਾਂ ਨੂੰ ਪੂਰਾ ਮਾਨ ਸਤਿਕਾਰ ਦਿੱਤਾ ਜਾਵੇਗਾ।
ਇਸ ਮੌਕੇ ਤੇ ਬਾਲ ਮੁਕੰਦ ਬਾਲੀ ਕੌਂਸਲਰ, ਰੇਨੂੰ ਸੇਠ ਪ੍ਰਧਾਨ ਮਹਿਲਾ ਕਾਂਗਰਸ ਦਿਹਾਤੀ, ਅਰਵਿੰਦ ਢੰਡਾ ਵਾਈਸ ਚੇਅਰਮੈਨ ਜਲੰਧਰ, ਗੋਪਾਲ ਸੂਦ ਪ੍ਰਧਾਨ ਸਿਟੀ ਕਾਂਗਰਸ, ਰਾਜੀਵ ਢਾਂਡਾ ਵਾਈਸ ਪ੍ਰਧਾਨ ਸਿਟੀ ਕਾਂਗਰਸ,ਮਨੋਜ ਫੌਜੀ, ਪੱਪੂ ਪਹਿਲਵਾਨ, ਪ੍ਰਵੀਨ ਪਾਲ,ਅੰਜੂ ਵਸ਼ਿਸ਼ਟ ਸੈਕਟਰੀ, ਗੁਰਮੀਤ ਸਾਹਨੀ ਅਤੇ ਕਰਤਾਰਪੁਰ ਸ਼ਹਿਰੀ ਸੰਗਠਨ ਦੀ ਸਮੁੱਚੀ ਲੀਡਰਸ਼ਿਪ ਮੌਜੂਦ ਰਹੇ,ਜੋ ਲੋਕਾਂ ਦਾ ਕਾਂਗਰਸ ਵਿੱਚ ਵੱਧਦਾ ਇਹ ਵਿਸ਼ਵਾਸ ਆਉਣ ਵਾਲੀਆਂ ਨਗਰ ਕੌਂਸਲ ਅਤੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਦੀ ਵੱਡੀ ਜਿੱਤ ਦਾ ਸੰਕੇਤ ਦਿੰਦਾ ਹੈ। ਇਸ ਮੌਕੇ ਰਜਿੰਦਰ ਸਿੰਘ ਨੇ ਕਿਹਾ ਕਪੂਰ ਸਾਹਿਬ ਦਾ ਕਾਂਗਰਸ ਪਾਰਟੀ ਦਾ ਹਿੱਸਾ ਬਣਨ ਤੇ ਤਹਿ ਦਿਲੋਂ ਸਤਿਕਾਰ ਅਤੇ ਧੰਨਵਾਦ ਕਰਦਾ ਹਾਂ।

