ਕਪੂਰਥਲਾ (ਗੌਰਵ ਮੜੀਆ ) ਅੱਜ ਅਵੀ ਰਾਜਪੂਤ ਨੂੰ ਹਲਕੇ ਕਪੂਰਥਲੇ ਦੇ ਲੋਕਾਂ ਦਾ ਸੇਵਾਦਾਰ ਹੋਣ ਦੇ ਨਾਤੇ ਮੁਹੱਲਾ ਡਾਕਟਰ ਸਾਦਿਕ ਅਲੀ ਦੇ ਲੋਕਾਂ ਨੇ ਕਾਰਪੋਰੇਸ਼ਨ ਦੀ ਘਟੀਆ ਕਾਰਗੁਜਾਰੀ ਤੋ ਤੰਗ ਆ ਕੇ ਮੁਹੱਲੇ ਵਿੱਚ ਸੀਵਰੇਜ ਦੇ ਹਾਲਾਤ ਦਿਖਾਉਣ ਲਈ ਬੁਲਾਇਆ ਜਿਥੇ ਅਵੀ ਰਾਜਪੂਤ ਨੇ ਦੇਖਿਆ ਕੀ ਅੱਜ ਵੀ ਲੋਕਾਂ ਨੂੰ ਕਿੱਦਾ ਬੁਨਿਆਦੀ ਸਹੂਲਤਾਂ ਤੋ ਵਾਂਝੇ ਰੱਖਿਆ ਜਾ ਰਿਹਾ ਹੈ ਮੁਹੱਲਾ ਡਾਕਟਰ ਸਾਦਿਕ ਅਲੀ ਦੇ ਲੋਕਾਂ ਨੂੰ ਪਿਛਲੇ 1 ਮਹੀਨੇ ਤੋ ਬੰਦ ਸੀਵਰੇਜ ਦੀ ਸੱਮਸਿਆ ਨਾਲ ਜੂਝਣਾ ਪੈ ਰਿਹਾ ਹੈ ਮੁਹੱਲੇ ਦੇ ਕੌਂਸਲਰ ਵੱਲੋ ਵੀ ਬਾਰ ਬਾਰ ਕਮਿਸ਼ਨਰ ਨੂੰ ਸ਼ਿਕਾਇਤ ਦੇਣ ਤੇ ਵੀ ਸੀਵਰੇਜ ਦੀ ਸੱਮਸਿਆ ਤੋ ਨਿਜ਼ਾਤ ਨਹੀਂ ਦਿਵਾਈ ਜਾ ਰਹੀ ਅਤੇ
ਇਸ ਤੋ ਵੀ ਤਰੱਸਯੋਗ ਗੱਲ ਇਹ ਹੈ ਕੀ ਸੀਵਰੇਜ ਸਫਾਈ ਲਈ ਜੇਟਿੰਗ ਮਸ਼ੀਨ ਵੀ ਜਲੰਧਰ ਤੋ ਕਿਰਾਏ ਤੇ ਮੰਗਵਾਣੀ ਪੈ ਰਹੀ ਹੈ ਅਤੇ ਨਗਰ ਨਿਗਮ ਕੋਲ ਆਪਣੀ ਜੇਟਿੰਗ ਮਸ਼ੀਨ ਦੀ ਰਿਪੇਅਰ ਹੀ ਨਹੀਂ ਹੋ ਪਾ ਰਹੀ ਪਿਛਲੇ 3 ਮਹੀਨਿਆਂ ਤੋ ਕਿਉਕਿ ਆਪਸੀ ਕਰੈਡਿਟ ਵਾਰ ਖ਼ਤਮ ਹੋਣ ਦਾ ਨਹੀਂ ਲੈ ਰਹੀ ਮਜੂਦਾ ਕਮਿਸਨਰ ਅਤੇ ਕਾਂਗਰਸ ਦੇ ਕੌਂਸਲਰਾਂ ਵੱਲੋ ਨੁਕਸਾਨ ਇਸ ਵਿੱਚ ਹੋ ਰਿਹਾ ਕਪੂਰਥਲੇ ਦੇ ਲੋਕਾਂ ਦਾ ਭਾਵੇਂ ਉਹ ਕੋਟੂ ਚੌਕ ਵਿੱਚ ਸਿਵਰੇਜ ਦੀ ਸਮਸਿਆ ਹੋਵੇ ਪਾਵੇ ਸ਼ਹਿਰ ਦੇ ਪਾਸ਼ ਇਲਾਕੇ ਜਿਥੋਂ ਸਾਰੇ ਅਧਿਕਾਰੀ ਲੰਘ ਕੇ ਜਾਂਦੇ ਹਨ ਠੰਡੀ ਸੜਕ ਤੇ ਕੈਨਰਾ ਬੈਂਕ ਦੇ ਬਾਹਰ ਪਾਣੀ ਦੇ ਲੱਗੇ ਛੱਪੜ ਜਿਥੇ ਸੀਵਰੇਜ ਦੀ ਸੱਮਸਿਆ ਲੋਕਾਂ ਨੂੰ ਟੈਕਸ ਭਰਨ ਦੇ ਬਦਲੇ ਕੋਈ ਬੁਨਿਆਦੀ ਸਹੂਲਤਾਂ ਨਹੀਂ ਮਿਲ ਪਾ ਰਹੀ
ਜਿਸ ਦੇ ਜਿੰਮੇਵਾਰ ਕਮਿਸ਼ਨਰ ਅਤੇ ਮੇਅਰ ਅਤੇ ਕਾਰਪੋਰੇਸ਼ਨ ਬਣਾਉਣ ਵਾਲੇ ਕਪੂਰਥਲੇ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਜਿਨ੍ਹਾਂ ਨੇ ਸ਼ਰਾਪ ਦੇ ਰੂਪ ਵਿੱਚ ਸ਼ਹਿਰ ਵਾਸੀਆਂ ਨੂੰ ਕਾਰਪੋਰੇਸ਼ਨ ਦਿੱਤੀ ਜਿਸ ਦਾ ਲੋਕਾਂ ਨੂੰ ਕੋਈ ਫਾਇਦਾ ਨਹੀਂ ਜਲਦੀ ਹੀ ਮੁਹੱਲਾ ਸਾਦੀਕ ਅਲੀ ਦੇ ਲੋਕਾਂ ਨੂੰ ਇਸ ਗੰਦਗੀ ਤੋ ਬੱਚਾਇਆ ਜਾਵੇ ਅਤੇ ਬਿਮਾਰੀਆਂ ਤੋ ਰਾਹਤ ਦਿੱਤੀ ਜਾਵੇ ਨਹੀਂ ਤਾਂ ਕਾਰਪੋਰੇਸ਼ਨ ਕਿਸੇ ਵੀ ਸੰਘਰਸ਼ ਦੀ ਜਿੰਮੇਵਾਰ ਖੁਦ ਹੋਵੇਗਾ ਇਸ ਮੌਕੇ ਮੁਕੇਸ਼ ਕਸ਼੍ਯਪ ਜਿਲ੍ਹਾ ਪ੍ਰਧਾਨ ਸ਼ਿਵ ਸੈਨਾ ਸ਼ਿੰਦੇ ਗਰੁੱਪ, ਰਿੰਕੂ ਭੰਡਾਰੀ ਸ਼ਿਵ ਸੈਨਾ ਬਾਲ ਠਾਕਰੇ, ਮੁਹੱਲਾ ਵਾਸੀ, ਨੀਰਜ ਸ਼ਰਮਾ ਮੁਹੱਲਾ ਵਾਸੀ, ਵਿਨੋਦ ਕੁਮਾਰ ਪਾਸੀ, ਸੁਰਿੰਦਰ ਕਟਾਰੀਆ, ਊਸ਼ਾ ਰਾਣੀ ਜਸਵੰਤ ਕੌਰ, ਰੇਣੁ ਭੰਡਾਰੀ, ਸੀਮਾ, ਕੰਵਲ, ਰਾਜੇਸ਼ ਭੰਡਾਰੀ, ਬੌਬੀ ਭੰਡਾਰੀ ਹਾਜਰ ਸਨ

