ਕਪੂਰਥਲਾ (ਗੌਰਵ ਮੜੀਆ ) ਦ ਓਪਨ ਡੋਰ ਚਰਚ ਖੋਜੇਵਾਲਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕ੍ਰਿਸਮਿਸ ਦਾ ਦਿਹਾੜਾ 25 ਦਿਸੰਬਰ ਨੂੰ ਬੜੀ ਧੂਮਧਾਮ ਨਾਲ ਮਨਾਇਆ ਜਾਵੇਗਾ
ਅਤੇ 25 ਦਿਸੰਬਰ ਨੂੰ ਚਰਚ ਵਿਖੇ ਦਿਨ ਰਾਤ ਪ੍ਰਭੂ ਯਿਸ਼ੂ ਮਸੀਹ ਦਾ ਗੁਣਗਾਨ ਕੀਤਾ ਜਾਵੇਗਾ, ਕ੍ਰਿਸਮਿਸ ਨੂੰ ਲੈਕੇ ਸੰਗਤਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ
ਅਤੇ ਆਈ ਮਸੀਹੀ ਸੰਗਤ ਨੂੰ ਮੁੱਖ ਪਾਸਟਰ ਹਰਪ੍ਰੀਤ ਦਿਓਲ ਅਤੇ ਪਾਸਟਰ ਗੁਰਸ਼ਰਨ ਦਿਓਲ ਕ੍ਰਿਸਮਿਸ ਦਾ ਵਧਾਈ ਸੰਦੇਸ਼ ਦੇਣਗੇ ਅਤੇ ਹਾਜ਼ਿਰ ਸੰਗਤ ਦੇ ਜੀਵਨ ਨੂੰ ਖੁਸ਼ਹਾਲ ਕਰਨ ਲਈ ਵਿਸ਼ੇਸ਼ ਪ੍ਰਾਥਨਾ ਕਰਨਗੇ
ਕ੍ਰਿਸਮਿਸ ਨੂੰ ਲੈਕੇ ਸੰਗਤਾਂ ਦਿਨਰਾਤ ਨਿਰੰਤਰ ਸੇਵਾ ਵਿਚ ਲੱਗੀਆਂ ਹੋਈਆਂ ਹਨ , ਸੰਗਤਾਂ ਵਲੋਂ ਪੰਡਾਲ ਵੀ ਵਿਸ਼ੇਸ਼ ਤੋਰ ਤੇ ਤਿਆਰ ਕੀਤਾ ਜਾ ਰਿਹਾ, ਕ੍ਰਿਸਮਿਸ ਦੀਆ ਤਿਆਰੀਆਂ
ਦਾ ਪਾਸਟਰ ਹਰਪ੍ਰੀਤ ਦਿਓਲ ਨੇ ਜਾਇਜਾ ਵੀ ਲਿਆ ਅਤੇ ਸੰਗਤਾਂ ਵਲੋਂ ਕੀਤੀ ਜਾ ਰਹੀ ਸੇਵਾ ਦੀ ਸ਼ਲਾਘਾ ਵੀ ਕੀਤੀ , ਇਸ ਮੌਕੇ ਤੇ ਪਾਸਟਰ ਹਰਪ੍ਰੀਤ ਦਿਓਲ ਨੇ ਸੰਗਤਾਂ ਨੂੰ ਪ੍ਰਭੂ
ਯਿਸ਼ੂ ਮਸੀਹ ਦਾ ਅਸ਼ੀਰਵਾਦ ਵੀ ਦਿਤਾ ਅਤੇ ਸਰਵਤ ਦੇ ਭਲੇ ਦੀ ਕਾਮਨਾ ਵੀ ਕੀਤੀ
ਇਸ ਮੌਕੇ ਪ੍ਰਧਾਨ ਸੰਧਾਵਾਲੀਆ ਨੇ ਦੱਸਿਆ ਕਿ ਸਮਾਗਮ ਦੌਰਾਨ ਸੰਗਤ ਦਾ ਪੂਰਾ ਖਿਆਲ ਰੱਖਿਆ ਗਿਆ ਜਾਵੇਗਾ ਪੰਡਾਲ ਚ ਬੈਠੀ ਸੰਗਤ ਦੇ ਵਾਹਨਾਂ ਲਈ ਪਾਰਕਿੰਗ ਵਿਵਸਥਾ,
ਮੋਬਾਈਲ ਵਾਸ਼ਰੂਮ,ਸਖਤ ਸੁਰੱਖਿਆ ਪ੍ਰਬੰਧ ਤੋਂ ਅਲਾਵਾ ਖੋਜੇਵਾਲਾ ਚਰਚ ਦੇ ਸੈਂਕੜੇ ਵਲੰਟੀਅਰਾਂ ਨੇ ਸੰਗਤ ਦੀ ਸੇਵਾ ਲਈ ਬਾਖੂਬੀ ਸੇਵਾ ਨਿਭਾਉਣੀ ਹੈ ਸੰਗਤ ਲਈ ਵੱਖ ਵੱਖ
ਵਿਅੰਜਨਾਂ ਦਾ ਵੱਡੇ ਪੱਧਰ ਤੇ ਲੰਗਰ ਲਗਾਇਆ ਜਾਵੇਗਾ, ਕ੍ਰਿਸਮਿਸ ਤੋਂ ਬਾਦ 31 ਦਿਸੰਬਰ ਦਿਨ ਐਤਵਾਰ ਨੂੰ ਦ ਓਪਨ ਡੋਰ ਚਰਚ ਖੋਜੇਵਾਲਾ ਵਿਖੇ ਸ਼ਾਮ 7 ਵਜੇ ਕਰਾਸਓਵਰ ਨਾਈਟ ਦਾ ਹੋਵੇਗਾ ਆਯੋਜਨ ਹੋਵੇਗਾ

