ਪਾਸਟਰ ਦਿਓਲ ਨੇ ਪ੍ਰਭੂ ਯਿਸ਼ੂ ਦੇ ਵਚਨਾਂ ਦਾ ਗਾਇਨ ਕਰਕੇ ਸਮੂਹ ਮਾਨਵਤਾ ਦੀ ਭਲਾਈ ਦੇ ਲਈ ਪ੍ਰਾਰਥਨਾ ਕੀਤੀ
ਕਪੂਰਥਲਾ (ਗੌਰਵ ਮੜੀਆ ) ਦ ਓਪਨ ਡੋਰ ਚਰਚ ਖੋਜੇਵਾਲ ਵਿਖੇ ਸੋਮਵਾਰ ਨੂੰ ਕ੍ਰਿਸਮਸ ਦਾ ਸ਼ੁੱਭ ਦਿਹਾੜਾ ਸੰਗਤ ਵਲੋਂ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ
ਖੋਜੇਵਾਲ ਚਰਚ ਵਿਖੇ ਬਣਾਈ ਗਈ ਵਿਸ਼ਾਲ ਸਟੇਜ ਤੋਂ ਮੁੱਖ ਪਾਸਟਰ ਹਰਪ੍ਰੀਤ ਦਿਓਲ ਨੇ ਹਾਜ਼ਿਰ ਸੰਗਤ ਨੂੰ ਕ੍ਰਿਸਮਿਸ ਦੀ ਵਧਾਈ ਦਿੱਤੀ
ਅਤੇ ਕਿਹਾ ਕਿ ਉਹ ਕਰਮਾਂ ਭਾਗਾਂ ਵਾਲੇ ਹੁੰਦੇ ਹਨ ਜੋ ਪ੍ਰਭੂ ਯੀਸ਼ੂ ਮਸੀਹ ਦੇ ਪਿਆਰ ਚ ਦੀਵਾਨੇ ਹੁੰਦੇ ਹਨ ਭਾਵ ਪ੍ਰਭੂ ਯੀਸ਼ੂ ਮਸੀਹ ਦੇ ਹਰ ਕਾਰਜ ਚ ਵੱਧ
ਚੜ ਕੇ ਸੇਵਾ ਨਿਭਾਉਂਦੇ ਹਨ ਸਾਨੂੰ ਪ੍ਰਭੂ ਯਿਸ਼ੂ ਮਸੀਹ ਵਲੋਂ ਦਿਖਾਏ ਗਏ ਮਾਰਗ ਤੇ ਚੱਲ ਕੇ ਆਪਣਾ ਜੀਵਨ ਸਫਲ ਬਣਾਉਣਾ ਚਾਹੀਦਾ ਹੈ।
ਇਥੇ ਹੀ ਪਾਸਟਰ ਦਿਓਲ ਜੀ ਵਲੋਂ ਪਵਿੱਤਰ ਬਾਈਬਲ ਵਿਚ ਦਰਜ ਪ੍ਰਭੂ ਯਿਸ਼ੂ ਦੇ ਵਚਨਾਂ ਦਾ ਗਾਇਨ ਕਰਕੇ ਸਮੂਹ ਮਾਨਵਤਾ ਦੀ ਭਲਾਈ ਦੇ ਲਈ
ਪ੍ਰਾਰਥਨਾ ਕੀਤੀ ਗਈ ਤੇ ਸਮੂਹ ਨੌਜਵਾਨਾਂ ਨੂੰ ਨਸ਼ੇ ਵਰਗੀਆਂ ਬੁਰਾਈਆਂ ਦਾ ਤਿਆਗ ਕਰਕੇ ਸਮਾਜ ਦੀ ਭਲਾਈ ਲਈ ਕੰਮ ਕਰਨ ਲਈ ਪ੍ਰੇਰਿਤ
ਕੀਤਾ।ਪਾਸਟਰ ਦਿਓਲ ਅਤੇ ਪਾਸਟਰ ਗੁਰਸ਼ਰਨ ਦਿਓਲ ਨੇ ਸੰਗਤ ਚ ਹਾਜ਼ਿਰ ਖਾਸਕਰ ਬੇਔਲਾਦ ਜੋੜਿਆ ਲਈ ਵਿਸ਼ੇਸ਼ ਪ੍ਰਾਥਨਾਵਾਂ ਵੀ ਕੀਤੀਆਂ ਜਿਕਰਯੋਗ ਹੈ
ਕਿ ਕ੍ਰਿਸਮਿਸ ਦੇ ਸੰਬੰਧ ਚ ਪਿਛਲੇ ਇੱਕ ਮਹੀਨੇ ਤੋਂ ਜੰਗੀਪੱਧਰ ਤੇ ਚਰਚ ਵਿਖੇ ਤਿਆਰੀਆਂ ਚੱਲ ਰਹੀਆਂ ਸਨ ਜਿਸ ਵਿੱਚ ਚਰਚ ਵਿਖੇ ਹਜ਼ਾਰਾਂ ਦੀ
ਗਿਣਤੀ ਚ ਹਾਜ਼ਿਰ ਸੰਗਤ ਲਈ ਬੈਠਣ ਦਾ ਖਾਸ ਪ੍ਰਬੰਧ ਕਰਕੇ ਪੰਡਾਲ ਸਜਾਇਆ ਗਿਆ ਸੰਗਤ ਲਈ ਵੱਖ ਵੱਖ ਪਕਵਾਨਾਂ ਦੇ ਸਵਾਦੀ ਲੰਗਰ ਵੀ
ਲਗਾਏ ਗਏ ਸੰਗਤ ਦੇ ਆਉਣ ਜਾਨ ਲਈ ਖੋਜੇਵਾਲਾ ਪਿੰਡ ਦੇ ਅੱਡੇ ਅਤੇ ਪਿੰਡ ਦੇ ਰੇਲਵੇ ਹਾਲਟ ਤੋਂ ਚਰਚ ਵਲੋਂ ਬੱਸਾਂ ਅਤੇ ਹੋਰ ਵਾਹਨ ਸੇਵਾ ਚ
ਲਗਾਏ ਸਨ ਸੰਗਤ ਦੇ ਵਾਹਨਾਂ ਦੀ ਮੁਫ਼ਤ ਪਾਰਕਿੰਗ ਲਈ ਸੇਵਾਦਾਰਾਂ ਦੀ ਖਾਸ ਡਿਊਟੀ ਲਗਾਈ ਗਈ ਇਸ ਤੋਂ ਅਲਾਵਾ 32 ਵੀ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ।
ਜਿਸ ਵਿੱਚ ਮੁੱਖ ਤੋਰ ਤੇ ਪੰਤੇਕੋਸਟਲ ਕ੍ਰਿਸ਼ਚਨ ਪ੍ਰਬੰਧਕ ਕਮੇਟੀ ਤੇ ਕ੍ਰਿਸ਼ਚਨ ਵੈਲਫੇਅਰ ਐਸੋਸੀਏਸ਼ਨ ਕਪੂਰਥਲਾ ਦਾ ਅਹਿਮ ਰੋਲ ਰਿਹਾ ਇਸ ਮੌਕੇ
ਪ੍ਰਧਾਨ ਸੰਧਾਵਾਲੀਆ ਪੀ.ਸੀ.ਪੀ.ਸੀ,ਪ੍ਰਧਾਨ ਜੈ ਰਾਮ ਬੱਦਣ,ਕ੍ਰਿਸ਼ਚੀਅਨ ਵੈਲਫੇਅਰ ਐਸੋਸੀਏਸ਼ਨ ਦੇ ਚੇਅਰਮੈਨ ਸਟੀਫ਼ਨ ਹੰਸ ਪੀ.ਸੀ.ਪੀ.ਸੀ,ਪ੍ਰਧਾਨ
ਮਲਕੀਤ ਮਸੀਹ ਖਲੀਲ,ਯੂਥ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਾਬੀ ਪੀ.ਸੀ.ਪੀ.ਸੀ, ਜ਼ਿਲ੍ਹਾ ਇੰਚਾਰਜ ਸੁਖਦੇਵ ਸਿੰਘ ਪੀ.ਸੀ.ਪੀ.ਸੀ,ਪਾਸਟਰ
ਬਲਦੇਵ ਜਿਲਾ ਇੰਚਾਰਜ ਪੀ.ਸੀ.ਪੀ.ਸੀ, ਪੀ.ਸੀ.ਪੀ.ਸੀ,ਪਾਸਟਰ ਅਗਸਟਿਨ,ਪਾਸਟਰ ਸੰਦੀਪ,ਸੁੱਚਾ ਮਸੀਹ,ਮਥੁਰਾ ਦਾਸ,ਹਰਮਨ
ਸੰਧਾਵਾਲੀਆਂ,ਸਰਵਣ ਸਿੰਘ ਆਰ.ਸੀ.ਐਫ, ਦਲਬੀਰ ਸਿੰਘ ਪੱਡਾ,ਅਜੈ ਗਿੱਲ ਸਮੇਤ ਭਾਰੀ ਗਿਣਤੀ ‘ਚ ਚਰਚ ਦੇ ਮੈਂਬਰ ਹਾਜ਼ਰ ਸਨ।

