ਕਪੂਰਥਲਾ (ਗੌਰਵ ਮੜੀਆ ) ਦਿਵਿਆ ਜੋਤੀ ਜਾਗਰਤੀ ਸੰਸਥਾਨ ਸ਼ਾਖਾ ਕਪੂਰਥਲਾ ਦੇ ਅੰਦਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਸਮਾਗਮ ਕੀਤਾ ਗਿਆ ਜਿਸ ਦੇ ਅੰਦਰ ਆਪਣੇ ਵਿਚਾਰ ਪੇਸ਼ ਕਰਦਿਆਂ ਹੋਇਆਂ ਸ਼੍ਰੀ ਆਸ਼ੁਤੋਸ਼ ਮਹਾਰਾਜ ਜੀ ਦੀ ਸੇਵਕ ਗੁਰਮੁਖ ਵੀਰ ਸੂਰਵੀਰ ਸਿੰਘ ਜੀ ਨੇ ਦੱਸਿਆ ਸਾਹੇ ਸ਼ਹਿਨਸ਼ਾਹ ਬਾਦਸ਼ਾਹ ਦਰਵੇਸ਼ ਸਰਬੰਸ ਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ ਨੇ ਜੋ ਅਮਰ ਅਤੇ ਲਸਾਨੀ ਸ਼ਹੀਦੀਆਂ ਦਿੱਤੀਆਂ ਉਹਨਾਂ ਦੀ ਉਦਾਹਰਨ ਵਿਸ਼ਵ ਭਰ ਦੇ ਸਮੁੱਚੇ ਇਤਿਹਾਸ ਵਿੱਚ ਕਿਧਰੇ ਵੀ ਦੇਖਣ ਨੂੰ ਨਹੀਂ ਮਿਲਦੀlਸਾਹਿਬਜ਼ਾਦਾ ਅਜੀਤ ਸਿੰਘ ਅਤੇ ਜੁਝਾਰ ਸਿੰਘ ਸਮੇਤ 40 ਸਿੰਘਾਂ ਨੇ ਦੁਸ਼ਮਣ ਦੀਆਂ ਲੱਖਾਂ ਗਿਣਤੀ ਦੀਆਂ ਫੌਜਾਂ ਨਾਲ ਯੁੱਧ ਕਰਕੇ ਉਨਾਂ ਨੂੰ ਲੋਹੇ ਦੇ ਚਣੇ ਚਬਾ ਦਿੱਤੇ
ਇਸੇ ਹੀ ਤਰ੍ਹਾਂ ਸਰਹੰਦ ਦੀ ਕੰਧ ਵਿੱਚ ਦੋ ਨਿੱਕੀਆਂ ਜਿਹੀਆਂ ਮਾਸੂਮ ਜਿੰਦੜੀਆਂ ਨੇ ਬੇਮਿਸਾਲ ਵੱਡਾ ਸਾਕਾ ਕਰਕੇ ਇਤਿਹਾਸ ਵਿੱਚ ਇੱਕ ਅਨੋਖਾ ਮੀਲ ਪੱਥਰ ਸਥਾਪਿਤ ਕਰ ਦਿੱਤਾ।ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਧਰਮ ਦੀ ਰੱਖਿਆ ਲਈ ਆਪਣਾ ਆਪ ਕੁਰਬਾਨ ਕਰ ਦਿੱਤਾ ਇਸੇ ਪਰੰਪਰਾ ਨੂੰ ਕਾਇਮ ਰੱਖਦਿਆਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਮੁੱਚਾ ਪਰਿਵਾਰ ਹੀ ਧਰਮ ਦੇ ਲੇਖੇ ਲਗਾ ਦਿੱਤਾ ਇਸ ਲਈ ਦਸਵੇਂ ਪਾਤਸ਼ਾਹ ਦੇ ਚਾਰੇ ਸਾਹਿਬਜ਼ਾਦਿਆਂ ਇਤਿਹਾਸ ਵਿੱਚ ਇੱਕ ਅਨੋਖਾ ਮੇਲ ਪੱਤਰ ਸਥਾਪਿਤ ਕਰ ਦਿੱਤਾ। । ਸਾਹਿਬਜ਼ਾਦਿਆਂ ਨੇ ਮੌਤ ਦੇ ਡਰ ਅਤੇ ਜ਼ਿੰਦਗੀ ਦੇ ਸੁੱਖਾਂ ਦੇ ਲਾਲਚ ਨੂੰ ਤਿਆਗਦੇ ਹੋਏ ਅਡੋਲ ਰਹਿ ਕੇ ਜਿਸ ਤਰ੍ਹਾਂ ਕੁਰਬਾਨੀਆਂ ਦਿੱਤੀਆਂ ਦੁਨੀਆਂ ਦੇ ਇਤਿਹਾਸ ਵਿੱਚ ਇਸ ਵਰਗੀ ਕੋਈ ਹੋਰ ਉਦਾਹਰਣ ਨਹੀਂ ਹੈ
ਕਿਸੇ ਵਿਦਵਾਨ ਦਾ ਕਹਿਣਾ ਹੈ ਕਿ ਸੰਸਾਰ ਅੰਦਰ ਉਹ ਕੌਮਾਂ ਕਦੇ ਵੀ ਜਿੰਦਾ ਨਹੀਂ ਰਹਿ ਸਕਦੀਆਂ ਜਿੰਨਾਂ ਵਿੱਚ ਕੁਰਬਾਨੀ ਕਰਨ ਦਾ ਜਜ਼ਬਾ ਨਹੀਂ ਹੁੰਦਾ ਜਿੰਨਾ ਕੌਮਾਂ ਕੋਲ ਦੇਸ਼ ਧਰਮ ਤੇ ਮਾਨਵਤਾ ਦੀ ਰੱਖਿਆ ਕਰਨ ਵਾਲਾ ਕੁਰਬਾਨੀਆਂ ਦੇ ਇਤਿਹਾਸ ਹੁੰਦਾ ਹੈ ਉਹ ਇਸ ਸੰਸਾਰ ਅੰਦਰ ਸੂਰਜ ਵਾਂਗ ਚਮਕਦੀਆਂ ਰਹਿੰਦੀਆਂ ਹਨ lਇਹ ਇਤਿਹਾਸ ਦੀਆਂ ਸ਼ਹਾਦਤਾਂ ਕੇਵਲ ਮਾਤਰ ਨਮਨ ਕਰਨ ਦੇ ਲਈ ਨਹੀਂ ਬਲਕਿ ਅੱਜ ਦੀ ਯੁਵਾ ਪੀੜੀ ਦੇ ਲਈ ਇੱਕ ਬਹੁਤ ਵੱਡੀ ਪ੍ਰੇਰਨਾ ਹਨ ਸੰਸਾਰ ਦੇ ਸੁੱਖਾਂ ਦਾ ਤਿਆਗ ਕਰਦਿਆਂ ਹੋਇਆਂ ਦੇਸ਼ ਕੌਮ ਦੇ ਮਾਣ ਦੀ ਖਾਤਿਰ ਅਡਿਗ ਹੋ ਕੇ ਮੌਤ ਨੂੰ ਹੱਸ ਕੇ ਗਲੇ ਲਗਾ ਲੈਣਾ ਇਹ ਸੂਰਮਿਆਂ ਦੇ ਗੁਣ ਹੋਇਆ ਕਰਦੇ ਹਨlਮਨੁੱਖੀ ਆਜ਼ਾਦੀ ਦੇ ਹੱਕਾਂ ਦੀ ਰਾਖੀ ਲਈ ਕੀਤੇ ਗਏ ਇਸ ਮਹਾਨ ਤਿਆਗ ਤੇ ਬਲਿਦਾਨ ਦੀ ਯਾਦ ਹਮੇਸ਼ਾ ਮਨੁੱਖਤਾ ਦੇ ਹਿਰਦੇ ਵਿੱਚ ਤਾਜ਼ਾ ਰਹੇਗੀ ਲਾਸਾਨੀ ਸ਼ਹਾਦਤ ਦੇ ਅੱਗੇ ਇਹ ਸਿਰ ਹਮੇਸ਼ਾ ਝੁਕਦਾ ਰਹੇਗਾ

