ਖੋਜੇਵਾਲਾ ਦੀ ਧਰਤੀ ਦੂਜਾ ਯਰੂਸ਼ਲਮ – ਪਾਸਟਰ ਦਿਓਲ
ਕਪੂਰਥਲਾ 6 ਨਵੰਬਰ (ਗੌਰਵ ਮੜੀਆ ) ਖੋਜੇਵਾਲਾ ਦੀ ਧਰਤੀ ਉੱਪਰ ਪੰਤੇਕੋਸਟਲ ਕ੍ਰਿਸ਼ਚਨ ਪ੍ਰਬੰਧਕ ਕਮੇਟੀ ਵਲੋਂ ਕ੍ਰਿਸਮਿਸ ਮਸੀਹੀ ਮੇਲਾ ਮਹਾ ਆਨੰਦ ਉਤਸਵ ਮਨਾਇਆ ਗਿਆI ਜਿਸ ਵਿੱਚ ਪਾਸਟਰ ਹਰਪ੍ਰੀਤ ਸਿੰਘ ਜੀ ਦੀ ਪੂਰੀ ਟੀਮ (P.C.P.C) ਹਾਜ਼ਰ ਰਹੀI ਅਤੇ ਹਜ਼ਾਰਾਂ ਸੰਗਤਾਂ ਦੀ ਮੌਜੂਦਗੀ ਵਿੱਚ ਕਰੀਬ 1000 ਕਲੀਸੀਆਂ ਦੇ ਮੁਖੀਆਂ ਨੇ ਮਿਲ ਕੇ ਇਸ ਕ੍ਰਿਸਮਿਸ ਮਸੀਹੀ ਮੇਲੇ ਮਹਾ ਆਨੰਦ ਉਤਸਵ ਨੂੰ ਮਨਾਇਆI
ਪਾਸਟਰ ਦਿਓਲ ਜੀ ਨੇ ਆਇਆਂ ਹੋਇਆਂ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਦਸਿਆ ਕਿ ਪਿਛਲੇ ਸਮਿਆਂ ਦੌਰਾਨ ਪੀ.ਸੀ.ਪੀ.ਸੀ ਵਲੋਂ ਬਹੁਤ ਸਾਰੇ ਲੋਕ ਭਲਾਈ ਦੇ ਕੰਮ ਕੀਤੇ ਗਏ ਪੀ.ਸੀ.ਪੀ.ਸੀ ਸਿਰਫ ਪੰਜਾਬ ਚ ਹੀ ਨਹੀਂ ਸਗੋਂ ਜੰਮੂ-ਕਸ਼ਮੀਰ, ਹਰਿਆਣਾ, ਉੱਤਰ ਪ੍ਰਦੇਸ਼ ਆਦਿ ਵੱਖ-ਵੱਖ ਸਟੇਟਾਂ ਵਿੱਚ ਵੀ ਕੰਮ ਰਹੀ ਹੈ
ਇਸ ਪ੍ਰੋਗਰਾਮ ਵਿੱਚ ਦੇਸ਼ ਦੇ ਵੱਖ ਵੱਖ ਹਿਸਿਆਂ ਚੋ ਪ੍ਰਭੂ ਯਿਸ਼ੂ ਮਸੀਹ ਦੇ ਦਾਸ ਅਤੇ ਮਸੀਹੀ ਲੀਡਰਾ ਨੇ ਸ਼ਿਰਕਤ ਕੀਤੀ ਇਸ ਪ੍ਰੋਗਰਾਮ ਦੀ ਸ਼ੁਰੁਆਤ ਪ੍ਰਾਰਥਨਾ ਨਾਲ ਕੀਤੀ ਗਈ ਵੱਖ ਵੱਖ ਮਸੀਹੀ ਭਜਨ ਮੰਡਲੀਆਂ ਵਲੋਂ ਮਸੀਹੀ ਭਜਨ ਗਾ ਕੇ ਪ੍ਰਭੂ ਜੀ ਦੀ ਵਡਿਆਈ ਕੀਤੀ ਗਈI ਇਹ ਕ੍ਰਿਸਮਿਸ ਮੇਲਾ ਇਕ ਬਹੁਤ ਹੀ ਉਤਸ਼ਾਹ ਅਤੇ ਆਨੰਦ ਨਾਲ ਭਰਿਆ ਹੋਇਆ ਉਤਸਵ ਰਿਹਾ ਅਤੇ ਵੱਖ ਵੱਖ ਥਾਵਾਂ ਤੋਂ ਪਹੁੰਚੀਆਂ ਹੋਈਆਂ ਹਸਤੀਆਂ ਜਿਵੇ ਕਿ ਪਾਸਟਰ ਸਹਿਬਾਨ ਅਤੇ
ਮਸੀਹੀ ਲੀਡਰਾਂ ਨੇ ਆਪਣੇ ਆਪਣੇ ਵਿਚਾਰ ਰੱਖੇ ਪੰਤੇਕੁਸਤਲ ਸ਼ਬਦ ਦਾ ਅਰਥ ਇਹ ਹੈ – ਪੰਤੇਕੁਸਤਲ ਕ੍ਰਿਸ਼ਚਨ ਦੀ ਉਹ ਜਮਾਤ ਹੈ ਜਿਸ ਦਾ ਜਿਕਰ ਪਵਿੱਤਰ ਬਾਈਬਲ ਵਿੱਚ ਆਉਂਦਾ ਹੈ ਪੰਤੇਕੁਸਤਲ ਲੋਕ ਪ੍ਰਭੂ ਯਿਸ਼ੂ ਮਸੀਹ ਜੀ ਦੇ ਆਖਰੀ ਸ਼ਬਦਾਂ ਤੇ ਬਣੇ ਰਹਿੰਦੇ ਹਨ
ਪ੍ਰਭੂ ਯਿਸ਼ੂ ਮਸੀਹ ਜੀ ਦੇ ਮੁਰਦਿਆਂ ਵਿੱਚੋ ਜੀ ਉੱਠਣ ਤੋਂ ਪਹਿਲੀ ਵਾਰ ਪੰਤੇਕੁਸਤਲ ਵਿਸ਼ਵਾਸੀਆਂ ਨੇ ਪਵਿੱਤਰ ਆਤਮਾ ਪਾਇਆਂ ਅਤੇ ਪਵਿੱਤਰ ਆਤਮਾ ਦੀ ਸ਼ਕਤੀ ਪ੍ਰਾਪਤ ਕਰਨ ਤੋਂ ਬਾਅਦ ਪੂਰੀ ਦੁਨੀਆਂ ਵਿੱਚ ਪ੍ਰਭੂ ਯਿਸ਼ੂ ਮਸੀਹ ਜੀ ਦੀ ਖੁਸ਼ਖਬਰੀ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਮਸੀਹਾ ਦੀ ਇਹ ਜਮਾਤ ਉਹ ਹੈ ਜੋ ਧਰਮ ਤੇ ਨਹੀਂ ਬਲਕਿ ਧਾਰਮਿਕਤਾ ਤੇ ਵਿਸ਼ਵਾਸ ਰੱਖਦੀ ਹੈ ਅਤੇ ਪ੍ਰਭੂ ਯਿਸ਼ੂ ਮਸੀਹ ਦੇ ਸੱਚੇ ਪ੍ਰੇਮ ਉੱਪਰ ਵਿਸ਼ਵਾਸ ਰੱਖਦੀ ਹੈ ਅਤੇ ਉਸ ਦਾ ਪ੍ਰਚਾਰ ਕਰਦੀ ਹੈ
ਪਾਸਟਰ ਹਰਪ੍ਰੀਤ ਸਿੰਘ ਦਿਓਲ ਕਪੂਰਥਲਾ ਚੇਅਰਮੈਨ ਪੀ.ਸੀ.ਪੀ.ਸੀ, ਚੇਅਰਮੈਨ ਇਮਾਨੁਏਲ ਨਾਹਰ ਘੱਟ ਗਿਣਤੀ ਕਮਿਸ਼ਨ ਪੰਜਾਬ ਚੰਡੀਗੜ੍ਹ, ਪਾਸਟਰ ਧਰਮਿੰਦਰ ਬਾਜਵਾ ਲੁਧਿਆਣਾ ਉਪ ਪ੍ਰਧਾਨ ਪੀ.ਸੀ.ਪੀ.ਸੀ, ਪਾਸਟਰ ਲਖਵਿੰਦਰ ਮੱਟੂ ਹੁਸ਼ਿਆਰਪੁਰ ਸੇਕ੍ਰੇਟਰੀ ਪੀ.ਸੀ.ਪੀ.ਸੀ, ਬਿਸ਼ਪ ਡੇਵਿਡ ਭਾਰਤੀ ਬਠਿੰਡਾ ਪੀ.ਆਰ.ਓ. ਪੀ.ਸੀ.ਪੀ.ਸੀ, ਪਾਸਟਰ ਦੀਪਕ ਅੰਮ੍ਰਿਤਸਰ ਸਲਾਹਕਾਰ ਪੀ.ਸੀ.ਪੀ.ਸੀ, ਪਾਸਟਰ ਕਰਨ ਵਰਮਾ ਜਲੰਧਰ ਖਜਾਨਚੀ ਪੀ.ਸੀ.ਪੀ.ਸੀ,
ਪਾਸਟਰ ਕੁਲਦੀਪ ਮੈਥਿਊ ਫਿਰੋਜਪੁਰ ਮੈਂਬਰ ਪੀ.ਸੀ.ਪੀ.ਸੀ, ਪ੍ਰਧਾਨ ਸੰਧਾਵਾਲੀਆਂ ਤਰਨਤਾਰਨ ਪੀ.ਸੀ.ਪੀ.ਸੀ, ਮੁੱਖ ਸਲਾਹਕਾਰ ਪਾਸਟਰ ਜਨਕ ਅਬ੍ਰਾਹਮ ਲੁਧਿਆਣਾ, ਪਾਸਟਰ ਸੋਮ ਮਸੀਹ ਮੁਕਤਸਰ ਜਿਲ੍ਹਾਂ ਇੰਚਾਰਜ, ਪਾਸਟਰ ਸਮੂਏਲ ਸੋਨੀ ਜਿਲ੍ਹਾਂ ਮੀਡੀਆ ਇੰਚਾਰਜ ਅੰਮ੍ਰਿਤਸਰ, ਪਾਸਟਰ ਸਮੂਏਲ ਸੋਨੀ ਏਰੀਆ ਇੰਚਾਰਜ ਫਤਿਹਗੜ੍ਹ ਚੂੜੀਆਂ,
ਪਾਸਟਰ ਮੰਜੂਰ ਮਸੀਹ ਬਟਾਲਾ ਏਰੀਆ ਇੰਚਾਰਜ, ਪਾਸਟਰ ਧਰਮਿੰਦਰ ਹੁਸ਼ਿਆਰਪੁਰ ਜਿਲ੍ਹਾਂ ਇੰਚਾਰਜ, ਪਾਸਟਰ ਜੱਜ ਭੱਟੀ ਫਿਰੋਜਪੁਰ ਜਿਲ੍ਹਾਂ ਇੰਚਾਰਜ, ਪਾਸਟਰ ਗੁਰਚਰਨ ਪਟਿਆਲਾ ਜਿਲ੍ਹਾਂ ਇੰਚਾਰਜ, ਪਾਸਟਰ ਅਮਰ ਚੰਦ
ਏਰੀਆ ਇੰਚਾਰਜ ਹੁਸ਼ਿਆਰਪੁਰ, ਪਾਸਟਰ ਡੇਵਿਡ ਭੁਲੱਥ ਏਰੀਆ ਇੰਚਾਰਜ, ਪਾਸਟਰ ਜੇ.ਐਨ ਬਾਜਵਾ ਜਲੰਧਰ ਇੰਚਾਰਜ ਪੀ.ਸੀ.ਪੀ.ਸੀ, ਪਾਸਟਰ ਵਿਲੀਅਮ ਕਪੂਰਥਲਾ ਜਿਲ੍ਹਾਂ ਇੰਚਾਰਜ, ਪਾਸਟਰ ਬਲਦੇਵ ਮਸੀਹ ਕਪੂਰਥਲਾ
ਜਿਲ੍ਹਾਂ ਇੰਚਾਰਜ, ਪਾਸਟਰ ਸੁਸ਼ੀਲ ਖੁਰਾਣਾ ਬਠਿੰਡਾ ਜਿਲ੍ਹਾਂ ਇੰਚਾਰਜ ਇਸ ਮੌਕੇ ਬਹੁਤ ਸਾਰੇ ਪ੍ਰਭੂ ਦੇ ਪ੍ਰੇਮੀ ਹਾਜ਼ਰ ਰਹੇI

