ਕਰਤਾਰਪੁਰ 10 ਮਈ (ਜਸਵੰਤ ਵਰਮਾ ) ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਜਿਲ੍ਹਾ ਪ੍ਰੋਗ੍ਰਾਮ ਅਫ਼ਸਰ ਮਨਜਿੰਦਰ ਸਿੰਘ ਜੀ ਅਤੇ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਮੈਡਮ ਰਜਵਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਆਂਗਣਵਾੜੀ ਸੈਂਟਰ ਮੁਹੱਲਾ ਚਰਖੜੀ ਕਰਤਾਰਪੁਰ ਵਿਖੇ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਦੇ ਫਾਰਮ ਆਨਲਾਈਨ ਆਂਗਣਵਾੜੀ ਵਰਕਰ ਗੁਰਪ੍ਰੀਤ ਕੌਰ ਵਲੋਂ ਕੀਤੇ ਗਏ ।ਜਿਸ ਵਿਚ ਸੰਦੀਪ ਕੌਰ,ਮਨਦੀਪ ਕੌਰ, ਜਸਵਿੰਦਰ ਕੌਰ,ਊਸ਼ਾ ਰਾਣੀ ,ਪਲਵਿੰਦਰ ਕੌਰ ਸਖ਼ੀ ਵਲੋ ਇਹ ਫਾਰਮ ਭਰ ਕੇ ਆਂਗਣਵਾੜੀ ਸੈਂਟਰ ਵਿੱਚ ਲਾਭਪਾਤਰੀਆਂ ਨੇ ਇਹ ਫਾਰਮ ਆਨਲਾਈਨ ਕਰਵਾਏ ।

