ਕਰਤਾਰਪੁਰ, 10 ਅਕਤੂਬਰ ( ਜਸਵੰਤ ਵਰਮਾ ) ਸਿਵਲ ਸਰਜਨ ਜਲੰਧਰ ਡਾ. ਰਮਨ ਗੁਪਤਾ ਦੇ ਨਿਰਦੇਸ਼ਾਂ ਅਧੀਨ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਕਮਿਊਨਿਟੀ ਹੈਲਥ ਸੈਂਟਰ ਕਰਤਾਰਪੁਰ ਵੱਲੋਂ ਵਿਸ਼ਵ ਦ੍ਰਿਸ਼ਟੀ ਦਿਵਸ ਮਨਾਇਆ ਗਿਆ। ਇਸ ਮੌਕੇ ਸਮੂਹ ਆਯੁਸ਼ਮਾਨ ਆਰੋਗਿਆ ਕੇਂਦਰਾਂ ਵਿਖੇ ਲੋਕਾਂ ਨੂੰ ਅੱਖਾਂ ਦੀ ਸੰਭਾਲ ਬਾਰੇ ਜਾਗਰੂਕ ਕੀਤਾ ਗਿਆ। ਇਸ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਾਖਲ ਅਤੇ ਧਾਲੀਵਾਲ ਵਿਖੇ ਸਕੂਲੀ ਵਿਦਿਆਰਥੀਆਂ ਦੀਆਂ ਅੱਖਾਂ ਦੀ ਜਾਂਚ ਡਾ. ਮੋਨਿਕਾ ਅਤੇ ਐਪਥੈਲਮਿਕ ਅਫ਼ਸਰ ਕ੍ਰਿਸ਼ਨਾ ਵਲੋਂ ਕੀਤੀ ਗਈ। ਇਸ ਤੋਂ ਇਲਾਵਾ ਸਰਕਾਰੀ ਸਕੂਲ ਸ਼ੰਮੀਪੁਰ ਵਿਖੇ 30 ਵਿਦਿਆਰਥੀਆਂ ਨੂੰ ਨਿਗਾਹ ਦੀਆਂ ਐਨਕਾਂ ਵੰਡੀਆਂ ਗਈਆਂ। ਇਸ ਮੌਕੇ ਡਾ. ਮੋਨਿਕਾ, ਪ੍ਰਿੰਸੀਪਲ ਲਾਲਿਤ ਮੋਹਨ, ਗੁਰਮੀਤ ਕੌਰ ਅਤੇ ਅਧਿਆਪਕ ਮਨਜੀਤ ਕੌਰ ਸਮੇਤ ਹੋਰ ਸਟਾਫ ਮੈਂਬਰ ਹਾਜ਼ਰ ਸਨ।
ਸੀਨੀਅਰ ਮੈਡੀਕਲ ਅਫ਼ਸਰ ਡਾ. ਸੁਖਵਿੰਦਰ ਸਿੰਘ ਨੇ ਕਿਹਾ ਕਿ ਬੱਚਿਆਂ ਅਤੇ ਨੌਜਵਾਨਾਂ ਨੂੰ ਆਪਣੀਆਂ ਅੱਖਾਂ ਨੂੰ ਸਿਹਤਮੰਦ ਤੇ ਸੁਰੱਖਿਅਤ ਰੱਖਣ ਲਈ “20-20-20” ਨਿਯਮ ਅਪਣਾਉਣਾ ਚਾਹੀਦਾ ਹੈ। ਇਹ ਇੱਕ ਸੌਖਾ ਤਰੀਕਾ ਹੈ ਜੋ ਡਿਜ਼ਿਟਲ ਆਈ ਸਟ੍ਰੇਨ ਤੋਂ ਬਚਾਉਂਦਾ ਹੈ — ਹਰ 20 ਮਿੰਟ ਬਾਅਦ 20 ਸਕਿੰਟ ਲਈ 20 ਫੁੱਟ ਦੂਰ ਕਿਸੇ ਚੀਜ਼ ਵੱਲ ਦੇਖਣਾ ਚਾਹੀਦਾ ਹੈ। ਇਸ ਨਾਲ ਅੱਖਾਂ ਦੀਆਂ ਮਾਸਪੇਸ਼ੀਆਂ ਨੂੰ ਆਰਾਮ ਮਿਲਦਾ ਹੈ ਅਤੇ ਥਕਾਵਟ, ਅਸੁਵਿਧਾ ਤੇ ਕੰਪਿਊਟਰ ਵਿਜ਼ਨ ਸਿੰਡਰੋਮ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਐਪਥੈਲਮਿਕ ਅਫ਼ਸਰ ਕ੍ਰਿਸ਼ਨਾ ਨੇ ਦੱਸਿਆ ਕਿ ਅੱਖਾਂ ਨਾਲ ਸੰਬੰਧਤ ਕਿਸੇ ਵੀ ਸਮੱਸਿਆ ਜਾਂ ਬਿਮਾਰੀ ਦੀ ਸੂਰਤ ਵਿੱਚ ਮਰੀਜ਼ ਨੂੰ ਹਮੇਸ਼ਾਂ ਮਾਹਰ ਡਾਕਟਰ ਨਾਲ ਸਲਾਹ ਕਰਨੀ ਚਾਹੀਦੀ ਹੈ ਅਤੇ ਬਿਨਾਂ ਡਾਕਟਰ ਦੀ ਸਲਾਹ ਤੋਂ ਅੱਖਾਂ ਵਿੱਚ ਦਵਾਈ ਨਹੀਂ ਪਾਉਣੀ ਚਾਹੀਦੀ

